Banner
Banner

IPS ਵਾਈ ਪੁਰਨ ਕੁਮਾਰ ਸੁਸਾਈਡ ਮਾਮਲਾ, ਚੰਗੀਗੜ੍ਹ ਪੁਲਿਸ ਨੇ ਬਣਾਈ 6 ਮੈਂਬਰੀ SIT ਕਮੇਟੀ, ਕਰੇਗੀ ਪੂਰੇ ਮਾਮਲੇ ਦੀ ਜਾਂਚ

Breaking News; IPS ਵਾਈ ਪੁਰਨ ਕੁਮਾਰ ਸੁਸਾਈਡ ਮਾਮਲਾ, ਚੰਗੀਗੜ੍ਹ ਪੁਲਿਸ ਨੇ ਬਣਾਈ 6 ਮੈਂਬਰੀ SIT ਕਮੇਟੀ, ਕਰੇਗੀ ਪੂਰੇ ਮਾਮਲੇ ਦੀ ਜਾਂਚ Haryana ADGP Y Puran Kumar suicide Case; ਹਰਿਆਣਾ ਦੇ ADGP ਵਾਈ ਪੂਰਨ ਕੁਮਾਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ 6 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਚੰਡੀਗੜ੍ਹ ਦੇ ਆਈਜੀ ਪੁਸ਼ਪੇਂਦਰ ਦੀ […]
Jaspreet Singh
By : Updated On: 10 Oct 2025 16:28:PM
IPS ਵਾਈ ਪੁਰਨ ਕੁਮਾਰ ਸੁਸਾਈਡ ਮਾਮਲਾ, ਚੰਗੀਗੜ੍ਹ ਪੁਲਿਸ ਨੇ ਬਣਾਈ 6 ਮੈਂਬਰੀ SIT ਕਮੇਟੀ, ਕਰੇਗੀ ਪੂਰੇ ਮਾਮਲੇ ਦੀ ਜਾਂਚ

Breaking News; IPS ਵਾਈ ਪੁਰਨ ਕੁਮਾਰ ਸੁਸਾਈਡ ਮਾਮਲਾ, ਚੰਗੀਗੜ੍ਹ ਪੁਲਿਸ ਨੇ ਬਣਾਈ 6 ਮੈਂਬਰੀ SIT ਕਮੇਟੀ, ਕਰੇਗੀ ਪੂਰੇ ਮਾਮਲੇ ਦੀ ਜਾਂਚ

Haryana ADGP Y Puran Kumar suicide Case; ਹਰਿਆਣਾ ਦੇ ADGP ਵਾਈ ਪੂਰਨ ਕੁਮਾਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ 6 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਚੰਡੀਗੜ੍ਹ ਦੇ ਆਈਜੀ ਪੁਸ਼ਪੇਂਦਰ ਦੀ ਅਗਵਾਈ ਹੇਠ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਜੋ ਇਸ ਮਾਮਲੇ ਦੀ ਜਾਂਚ ਕਰੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੱਲ੍ਹ ਹਰਿਆਣਾ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਐੱਫ ਆਈ ਆਰ ਦਰਜ ਕਰ ਲਈ । ਇਹ ਐੱਫ ਆਈ ਆਰ ਸੈਕਟਰ 11 ਥਾਣੇ ’ਚ ਦਰਜ ਕੀਤੀ ਗਈ ਹੈ। ਪਤਨੀ ਅਮਨੀਤ ਪੀ ਕੁਮਾਰ ਦੀ ਸ਼ਿਕਾਇਤ ‘ਤੇ ਖੁਦਕੁਸ਼ੀ ਲਈ ਉਕਸਾਉਣ ਅਤੇ ਐੱਸਸੀ/ਐੱਸਟੀ ਐਕਟ ਦੀਆਂ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ। ਚੰਡੀਗੜ੍ਹ ਪੁਲਿਸ ਦੀ ਐੱਸ ਐੱਸ ਪੀ ਕੰਵਰਦੀਪ ਕੌਰ ਨੇ ਐੱਫ ਆਈ ਆਰ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।

ਪੁਲਿਸ ਅਧਿਕਾਰੀ ਨੇ ਆਪਣੇ ਖੁਦਕੁਸ਼ੀ ਨੋਟ ’ਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਸਿੰਘ ਕਪੂਰ ਸਣੇ ਹੋਰ ਕਈ ਸੀਨੀਅਰ ਅਧਿਕਾਰੀਆਂ ’ਤੇ ਆਪਣੇ ਨਾਲ ਕੀਤੀ ਗਈ ਬੇਇਨਸਾਫ਼ੀ ਦੇ ਦੋਸ਼ ਲਾਏ ਸਨ। ਇਸ ਤੋਂ ਪਹਿਲਾਂ ਆਈ ਪੀ ਐੱਸ ਅਧਿਕਾਰੀ ਦੀ ਆਈ ਏ ਐੱਸ ਪਤਨੀ ਅਮਨੀਤ ਪੀ ਕੁਮਾਰ ਨੇ ਮੰਗ ਕੀਤੀ ਸੀ ਕਿ ਜਦੋਂ ਤੱਕ ਸਬੰਧਤ ਅਧਿਕਾਰੀਆਂ ਖ਼ਿਲਾਫ਼ ਐਫ਼ ਆਈ ਆਰ ਦਰਜ ਨਹੀਂ ਹੁੰਦੀ ਉਹ ਆਪਣੇ ਪਤੀ ਦਾ ਨਾ ਪੋਸਟਮਾਰਟਮ ਕਰਵਾਉਣਗੇ ਤੇ ਨਾ ਹੀ ਸਸਕਾਰ ਕਰਨਗੇ। ਉਨ੍ਹਾਂ ਅੱਜ ਇੱਥੇ ਅਫਸੋਸ ਪ੍ਰਗਟਾਉਣ ਆਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਵੀ ਇਹ ਮੰਗ ਕੀਤੀ ਸੀ।

ਮਿਲੀ ਜਾਣਕਾਰੀ ਦੇ ਅਨੁਸਾਰ ਅਮਨੀਤ ਨੇ ਮੁੱਖ ਮੰਤਰੀ ਸੈਣੀ ਨੂੰ ਕਿਹਾ ਕਿ ਉਸ ਦੇ ਪਤੀ ਨੇ ਖੁਦਕੁਸ਼ੀ ਨਹੀਂ ਕੀਤੀ ਹੈ ਸਗੋਂ ਇਹ ਕਤਲ ਹੈ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਪੱਤਰ ਦੇ ਆਧਾਰ ’ਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ-11 ਸਥਿਤ ਕੋਠੀ ਵਿੱਚ ਘਟਨਾ ਵਾਲੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਘਰ ਅੰਦਰ ਅਤੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad