ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਜਲੰਧਰ ਸ਼ਹਿਰ, ਬੁਰ੍ਹੀ ਤਰਾਂ ਝੁਲਸਿਆ ਵਿਅਕਤੀ
Blast in Jalandhar; ਜਲੰਧਰ ਵਿੱਚ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਜਲੰਧਰ ਦੇ ਧੰਨ ਮੁਹੱਲਾ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਦੇ ਅੰਦਰ ਹੋਇਆ ਹੈ। ਪ੍ਰਿੰਟਿੰਗ ਪ੍ਰੈਸ ਚਲਾ ਰਿਹਾ ਵਿਅਕਤੀ ਧਮਾਕੇ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸਦੀ ਹਾਲਤ ਗੰਭੀਰ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਪ੍ਰੈਸ ਮਾਲਕ ਐਲੂਮੀਨੀਅਮ ਦੇ ਦਰਵਾਜ਼ੇ ਤੋਂ ਬਾਹਰ ਡਿੱਗ ਗਿਆ। ਰਿਪੋਰਟਾਂ ਅਨੁਸਾਰ, […]
By :
Jaspreet Singh
Updated On: 22 Sep 2025 15:13:PM
Blast in Jalandhar; ਜਲੰਧਰ ਵਿੱਚ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਜਲੰਧਰ ਦੇ ਧੰਨ ਮੁਹੱਲਾ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਦੇ ਅੰਦਰ ਹੋਇਆ ਹੈ। ਪ੍ਰਿੰਟਿੰਗ ਪ੍ਰੈਸ ਚਲਾ ਰਿਹਾ ਵਿਅਕਤੀ ਧਮਾਕੇ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸਦੀ ਹਾਲਤ ਗੰਭੀਰ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਪ੍ਰੈਸ ਮਾਲਕ ਐਲੂਮੀਨੀਅਮ ਦੇ ਦਰਵਾਜ਼ੇ ਤੋਂ ਬਾਹਰ ਡਿੱਗ ਗਿਆ। ਰਿਪੋਰਟਾਂ ਅਨੁਸਾਰ, ਧਮਾਕਾ ਦਸ਼ਮੇਸ਼ ਗ੍ਰਾਫਿਕਸ ਦੇ ਅੰਦਰ ਹੋਇਆ।
ਇਸਦਾ ਮਾਲਕ, ਸੰਨੀ ਕੰਮ ਕਰ ਰਿਹਾ ਸੀ ਜਦੋਂ ਅਚਾਨਕ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਵਿਚੋਂ ਇਹ ਧਮਾਕਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਦਿਨੇਸ਼ ਢੱਲ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਜ਼ਖਮੀ ਮਾਲਕ ਨੂੰ ਤੁਰੰਤ ਪਾਲ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ।