Journalism Of Hope
BREAKING NEWS
ਰੰਧਾਵਾ ਖ਼ੁਦਕੁਸ਼ੀ ਮਾਮਲਾ: ਸੁਪਰੀਮ ਕੋਰਟ ਵੱਲੋਂ ਲਾਲਜੀਤ ਭੁੱਲਰ ਦੇ ਪਿਤਾ ਨੂੰ ਵੱਡੀ ਰਾਹਤ......KBC ਦੇ ਸਵਾਲ ’ਤੇ ਪੰਜਾਬ ’ਚ ਇਤਰਾਜ਼, ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ.....ਮਹਿਲਾ ਕਰਮਚਾਰੀ ਨੇ ਕੈਬਿਨ ਵਿੱਚ XEN ਦੀ ਕੀਤੀ ਛਿੱਤਰ-ਪਰੇਡ.....ਜਥੇਦਾਰ ਗੜਗੱਜ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ.......ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ........ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ..........ਰਾਜਸਥਾਨ ’ਚ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ........ਕ੍ਰਿਕਟਰ ਯੁਜਵੇਂਦਰ ਚਾਹਲ ਭਾਜਪਾ ’ਚ ਸ਼ਾਮਲ

ਜਾਪਾਨੀ ਜੋੜੇ ਨੇ ਲਖਨਊ ਵਿੱਚ ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਵਿਲੱਖਣ ਵਿਆਹ ਸਮਾਗਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਜਾਪਾਨ ਤੋਂ ਆਏ ਇੱਕ ਜੋੜੇ ਨੇ ਭਾਰਤੀ ਸੱਭਿਆਚਾਰ ਅਤੇ ਹਿੰਦੂ ਪਰੰਪਰਾਵਾਂ ਤੋਂ ਪ੍ਰਭਾਵਿਤ ਹੋ ਕੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ। ਗੋਮਤੀ ਨਗਰ ਦੇ ਵਿਵੇਕ ਖੰਡ ਸਥਿਤ ਰਾਧਾ-ਕ੍ਰਿਸ਼ਨ ਮੰਦਰ ਵਿੱਚ ਸੋਮਵਾਰ ਨੂੰ ਹੀਰੋ ਚਿਹਾਰਾ ਅਤੇ ਸ਼ਿਜ਼ੂ ਵੈਦਿਕ ਮੰਤਰਾਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਜਾਪਾਨੀ ਜੋੜੇ ਨੇ ਲਖਨਊ ਵਿੱਚ ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ
  • ਗੋਮਤੀ ਨਗਰ ਦੇ ਰਾਧਾ-ਕ੍ਰਿਸ਼ਨ ਮੰਦਰ ਵਿੱਚ ਵੈਦਿਕ ਮੰਤਰਾਂ ਨਾਲ ਸੰਪੰਨ ਹੋਈਆਂ ਰਸਮਾਂ
  • ਬੱਚਿਆਂ ਦੀ ਮੌਜੂਦਗੀ ਵਿੱਚ ਲਏ ਸੱਤ ਫੇਰੇ

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਵਿਲੱਖਣ ਵਿਆਹ ਸਮਾਗਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਜਾਪਾਨ ਤੋਂ ਆਏ ਇੱਕ ਜੋੜੇ ਨੇ ਭਾਰਤੀ ਸੱਭਿਆਚਾਰ ਅਤੇ ਹਿੰਦੂ ਪਰੰਪਰਾਵਾਂ ਤੋਂ ਪ੍ਰਭਾਵਿਤ ਹੋ ਕੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ। ਗੋਮਤੀ ਨਗਰ ਦੇ ਵਿਵੇਕ ਖੰਡ ਸਥਿਤ ਰਾਧਾ-ਕ੍ਰਿਸ਼ਨ ਮੰਦਰ ਵਿੱਚ ਸੋਮਵਾਰ ਨੂੰ ਹੀਰੋ ਚਿਹਾਰਾ ਅਤੇ ਸ਼ਿਜ਼ੂ ਵੈਦਿਕ ਮੰਤਰਾਂ ਦੀ ਗੂੰਜ ਵਿਚ ਮੁੜ ਇੱਕ-ਦੂਜੇ ਦੇ ਜੀਵਨ ਸਾਥੀ ਬਣੇ। ਵਿਆਹ ਦੀਆਂ ਸਾਰੀਆਂ ਰਸਮਾਂ ਰਵਾਇਤੀ ਹਿੰਦੂ ਵਿਧੀ ਅਨੁਸਾਰ ਪੂਰੀਆਂ ਕੀਤੀਆਂ ਗਈਆਂ। ਪੰਡਿਤ ਜਨਾਰਦਨ ਨੇ ਮੰਤਰਾਂ ਦਾ ਉਚਾਰਨ ਕਰਦਿਆਂ ਵਿਆਹ ਦੀਆਂ ਰਸਮਾਂ ਸੰਪੰਨ ਕਰਵਾਈਆਂ ਅਤੇ ਜੋੜੇ ਨੇ ਸੱਤ ਫੇਰੇ ਲੈ ਕੇ ਇਕੱਠੇ ਜੀਵਨ ਬਿਤਾਉਣ ਦਾ ਸੰਕਲਪ ਲਿਆ।

ਇਸ ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਜੋੜੇ ਦੇ ਬੱਚੇ ਵੀ ਵਿਆਹ ਵਿੱਚ ਮੌਜੂਦ ਸਨ। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਭਾਰਤੀ ਪਰੰਪਰਾ ਅਨੁਸਾਰ ਵਿਆਹ ਦੇ ਬੰਧਨ ਵਿੱਚ ਬੱਝਦਿਆਂ ਦੇਖਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਜੋੜੇ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਵਿੱਚ ਦੁਬਈ ਦੇ ਉਦਯੋਗਪਤੀ ਅਤੇ ਲਖਨਊ ਦੇ ਪੰਕਜ ਜੋਸ਼ੀ, ਇੰਦਰ ਸਿੰਘ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਸੂਬਾ ਮੀਤ ਪ੍ਰਧਾਨ ਅਭਿਸ਼ੇਕ ਮਿਸ਼ਰਾ ਵੀ ਸ਼ਾਮਲ ਹੋਏ।

ਪੰਡਿਤ ਜਨਾਰਦਨ ਨੇ ਕਿਹਾ ਕਿ ਜਾਪਾਨੀ ਜੋੜੇ ਵੱਲੋਂ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਉਣਾ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਦੇ ਵਿਸ਼ਵ ਪੱਧਰ ‘ਤੇ ਵਧ ਰਹੇ ਆਕਰਸ਼ਣ ਦੀ ਮਿਸਾਲ ਹੈ। ਭਾਰਤੀ ਵਿਆਹ ਸੰਸਕਾਰਾਂ ਵਿੱਚ ਪਰਿਵਾਰਕ ਸਾਂਝ, ਜੀਵਨ ਭਰ ਸਾਥ ਨਿਭਾਉਣ ਦਾ ਵਾਅਦਾ ਅਤੇ ਅਧਿਆਤਮਿਕਤਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ, ਜੋ ਵਿਦੇਸ਼ੀ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News