ਵਰ੍ਹਦੇ ਮੀਂਹ ‘ਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੁਲਤਾਨਪੁਰ ਲੋਧੀ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਲੋਕਾਂ ਨੂੰ ਕੀਤੀ ਇਹ ਅਪੀਲ
Sultanpur Lodhi: ਗੜਗੱਜ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਆਫਤ ਆਉਂਦੀ ਆ ਸਰਕਾਰਾਂ ਪਹੁੰਚਣ ਜਾਂ ਨਾ ਪਹੁੰਚਣ ਪਰ ਸਾਡੇ ਜਿਹੜੇ ਵੀਰ ਖਾਸ ਕਰਕੇ ਸਾਡੀਆਂ ਸਿੱਖ ਸੰਸਥਾਵਾਂ ਜ਼ਰੂਰ ਪਹੁੰਚਦੀਆਂ ਹਨ।
Jathedar Kuldeep Singh Gargaj Visited Flood-Affected Areas: ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ‘ਚ ਪਿਛਲੇ ਕਾਫੀ ਦਿਨਾਂ ਤੋਂ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਦਾ ਹਾਲ ਚਾਲ ਪੁੱਛਣ ਪਹੁੰਚੇ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਆਫਤ ਆਉਂਦੀ ਆ ਸਰਕਾਰਾਂ ਪਹੁੰਚਣ ਜਾਂ ਨਾ ਪਹੁੰਚਣ ਪਰ ਸਾਡੇ ਜਿਹੜੇ ਵੀਰ ਖਾਸ ਕਰਕੇ ਸਾਡੀਆਂ ਸਿੱਖ ਸੰਸਥਾਵਾਂ ਜ਼ਰੂਰ ਪਹੁੰਚਦੀਆਂ ਹਨ।
ਇਸ ਦੌਰਾਨ ਜਥੇਦਾਰ ਗੜਗੱਜ ਨੇ ਸਾਰੇ ਸਿੱਖਾਂ ਨੂੰ, ਪੰਜਾਬੀਆਂ ਨੂੰ, ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ, ਸੁਨੇਹਾ ਦਿੱਤਾ ਕਿ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਸਾਨੂੰ ਆਪਣੇ ਇਹਨਾਂ ਵੀਰਾਂ ਲਈ ਖੜਨਾ ਚਾਹੀਦਾ ਹੈ। ਖਾਸ ਕਰਕੇ ਜਦੋਂ ਪਾਣੀ ਉਤਰ ਜਾਣਾ ‘ਤੇ ਉਹਦੇ ਤੋਂ ਬਾਅਦ ਜਿਹੜੀਆਂ ਆਫ਼ਤਾਂ ਆਉਣਗੀਆਂ ਉਹਦੇ ਨਾਲ ਨਜਿੱਠਣਾ ਲਈ ਕਿਸਾਨਾਂ ਨੂੰ ਬੀਜ ਚਾਹੀਦੇ ਹੋਣਗੇ। ਉਹਨਾਂ ਨੂੰ ਖਾਦਾਂ ਚਾਹੀਦੀਆਂ ਹੋਵੇਗਾ।
ਇਸ ਦੇ ਨਾਲ ਹੀ ਗੜਗੱਜ ਨੇ ਕਿਹਾ ਕਿ ਲੋਕਾਂ ਦੇ ਘਰ ਨੂੰ ਜਾਂ ਹੋਰ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਨ੍ਹਾਂ ਲਈ ਸਿੱਖ ਜੱਥੇਬੰਦੀਆਂ ਉਪਰਾਲੇ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੋਕਾਂ ਦਾ ਕੁਝ ਸੋਚੇ ਤਾਂ ਪੱਕਾ ਹੱਲ ਕਰੇ। ਪਰ ਵਾਰ-ਵਾਰ ਲੋਕ ਇਹਨਾਂ ਆਫ਼ਤਾਂ ਚ ਉਜੜੇ ਜਾ ਰਹੇ ਹਨ। ਪਹਿਲਾਂ 2023 ਵਿੱਚ ਉਜੜੇ ਅਤੇ ਹੁਣ 2025 ‘ਚ ਫਿਰ ਤੋਂ ਲੋਕ ਉਜੜ ਰਹੇ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਹੱਲ ਹੈ, ਸਰਕਾਰ ਕੋਲ ਸਾਰੇ ਸਾਧਨ ਹਨ। ਪੈਸਾ ਵੀ ਅਤੇ ਸਾਰੇ ਇੰਜੀਨੀਅਰ ਵੀ, ਫਿਰ ਵੀ ਸਰਕਾਰ ਲੋਕਾਂ ਡੁੱਬਣ ਲਈ ਛੱਡ ਰਹੀ ਹੈ। ਇਹਨਾਂ ਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਹੈ। ਇਹ ਇਸੇ ਹੀ ਦੇਸ਼ ਦੇ ਨਾਗਰਿਕ ਹਨ ਅਤੇ ਸਰਕਾਰ ਨੂੰ ਬਣਦਾ ਟੈਕਸ ਭਰਦੇ ਹਨ। ਸਰਕਾਰ ਨੂੰ ਇਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਤੋਂ ਸੇਧ ਲੈਣੀ ਚਾਹੀਦੀ ਵੀ ਇਹ ਕਰ ਸਕਦੇ ਤੇ ਤੁਹਾਡੇ ਕੋਲ ਕੋਈ ਕਮੀ ਆ ਤੁਸੀਂ ਕਿਉਂ ਨਹੀਂ ਕਰ ਸਕਦੇ। ਇਸ ਮੌਕੇ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਰਹੇ।