Shaheed Udham Singh Death Anniversary: 15 ਜੁਲਾਈ, 1940 ਨੂੰ, ਊਧਮ ਸਿੰਘ ਦੀ ਮੌਤ ਦੀ ਸਜ਼ਾ ਵਿਰੁੱਧ ਅਪੀਲ ਦੀ ਅਦਾਲਤ ਨੇ ਸੁਣਵਾਈ ਕੀਤੀ ਪਰ ਉਹ ਵੀ ਰੱਦ ਕਰ ਦਿੱਤੀ ਗਈ।
Shaheed Udham Singh Death Anniversary 2025: 31 ਜੁਲਾਈ, 1940, ਭਾਰਤ ਲਈ ਇਤਿਹਾਸ ਦਾ ਉਹ ਪੰਨਾ ਜਦੋਂ ਸ਼ਹੀਦ ਊਧਮ ਸਿੰਘ ਨੂੰ ਲੰਡਨ ਦੀ ਪੈਂਟਨਵਿਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। 4 ਜੂਨ, 1940 ਨੂੰ ਉਸਨੂੰ ਪੰਜਾਬ ਦੇ ਸਾਬਕਾ ਲੈਫਟੀਨੈਂਟ-ਗਵਰਨਰ ਮਾਈਕਲ ਓ’ਡਵਾਇਰ ਦੀ ਹੱਤਿਆ ਦੇ ਦੋਸ਼ ਵਿੱਚ, ਓਲਡ ਬੇਲੀ ਦੀ ਸੈਂਟਰਲ ਕ੍ਰਿਮੀਨਲ ਕੋਰਟ ਵਿੱਚ ਜਸਟਿਸ ਐਟਕਿੰਸਨ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਦੱਸ ਦੇਈਏ ਕਿ ਲੈਫਟੀਨੈਂਟ-ਗਵਰਨਰ ਮਾਈਕਲ ਓ’ਡਵਾਇਰ ਉਹੀ ਵਿਅਕਤੀ ਸੀ ਜਿਸਨੇ 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਸੈਂਕੜੇ ਨਿਹੱਥੇ ਲੋਕਾਂ ਦਾ ਕਤਲੇਆਮ ਕੀਤਾ ਸੀ।
ਦੱਸ ਦਈਏ ਕਿ ਊਧਮ ਸਿੰਘ ‘ਤੇ ਦੋ ਦਿਨ ਮੁਕੱਦਮਾ ਚਲਾਇਆ ਗਿਆ ਤੇ ਕਿਉਂਕਿ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਸੀ, ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। 15 ਜੁਲਾਈ, 1940 ਨੂੰ, ਊਧਮ ਸਿੰਘ ਦੀ ਮੌਤ ਦੀ ਸਜ਼ਾ ਵਿਰੁੱਧ ਅਪੀਲ ਦੀ ਅਦਾਲਤ ਨੇ ਸੁਣਵਾਈ ਕੀਤੀ ਪਰ ਉਹ ਵੀ ਰੱਦ ਕਰ ਦਿੱਤੀ ਗਈ।
ਇੱਕ ਅਨਾਥ ਆਸ਼ਰਮ ਵਿੱਚ ਵੱਡਾ ਹੋਇਆ ਸੀ ਊਧਮ ਸਿੰਘ
ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ ਅਤੇ ਮਾਤਾ ਦਾ ਨਾਮ ਨਰਾਇਣ ਕੌਰ ਸੀ। ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ। ਊਧਮ ਸਿੰਘ ਦੀ ਮਾਂ ਦੀ ਮੌਤ 1901 ਵਿੱਚ ਅਤੇ ਪਿਤਾ ਦੀ ਮੌਤ 1907 ਵਿੱਚ ਹੋਈ। ਇਸ ਘਟਨਾ ਕਾਰਨ ਉਨ੍ਹਾਂ ਨੂੰ ਆਪਣੇ ਵੱਡੇ ਭਰਾ ਨਾਲ ਅੰਮ੍ਰਿਤਸਰ ਦੇ ਇੱਕ ਅਨਾਥ ਆਸ਼ਰਮ ਵਿੱਚ ਰਹਿਣਾ ਪਿਆ।
ਏਕਤਾ ਲਈ ਨਾਮ ਬਦਲਿਆ
ਸਰਦਾਰ ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ, ਬਾਅਦ ਵਿੱਚ ਉਨ੍ਹਾਂ ਨੇ ਭਾਰਤੀ ਸਮਾਜ ਦੀ ਏਕਤਾ ਲਈ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ, ਜੋ ਕਿ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਦਾ ਪ੍ਰਤੀਕ ਹੈ। 1933 ਵਿੱਚ, ਉਨ੍ਹਾਂ ਨੇ ਇੱਕ ਵਾਰ ਫਿਰ ਆਪਣਾ ਨਾਮ ਬਦਲਿਆ ਅਤੇ ਪਾਸਪੋਰਟ ਪ੍ਰਾਪਤ ਕਰਨ ਲਈ ਊਧਮ ਸਿੰਘ ਨਾਮ ਰੱਖ ਲਿਆ।

ਜਨਰਲ ਡਾਇਰ ਨੂੰ ਮਾਰਨ ਦੀ ਖਾਧੀ ਸਹੁੰ
ਜਲ੍ਹਿਆਂਵਾਲਾ ਬਾਗ ਕਤਲੇਆਮ 13 ਅਪ੍ਰੈਲ 1919 ਨੂੰ ਉਸ ਸਮੇਂ ਦੇ ਜਨਰਲ ਡਾਇਰ ਦੇ ਹੁਕਮ ‘ਤੇ ਹੋਇਆ ਸੀ। ਊਧਮ ਸਿੰਘ ਇਸਦਾ ਚਸ਼ਮਦੀਦ ਗਵਾਹ ਸੀ। ਇੱਥੇ ਹੀ ਉਸਨੇ ਜਲ੍ਹਿਆਂਵਾਲਾ ਬਾਗ ਦੀ ਮਿੱਟੀ ਆਪਣੇ ਹੱਥ ਵਿੱਚ ਲਈ ਅਤੇ ਜਨਰਲ ਡਾਇਰ ਅਤੇ ਪੰਜਾਬ ਦੇ ਗਵਰਨਰ ਮਾਈਕਲ ਓ’ ਡਾਇਰ ਨੂੰ ਮਾਰਨ ਦੀ ਸਹੁੰ ਖਾਧੀ। 1924 ਵਿੱਚ, ਅੰਗਰੇਜ਼ਾਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਲਈ, ਉਹ ਦੱਖਣੀ ਅਫਰੀਕਾ, ਜ਼ਿੰਬਾਬਵੇ, ਬ੍ਰਾਜ਼ੀਲ ਅਤੇ ਅਮਰੀਕਾ ਦੀ ਯਾਤਰਾ ‘ਤੇ ਗਏ। ਉਨ੍ਹਾਂ ਨੇ ਉੱਥੇ ਪੈਸਾ ਇਕੱਠਾ ਕੀਤਾ। ਜਦੋਂ ਉਹ 1927 ਵਿੱਚ ਭਾਰਤ ਵਾਪਸ ਆਏ, ਤਾਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਇਨਕਲਾਬੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਗਦਰ ਪਾਰਟੀ ਨਾਲ ਜੁੜੇ ਹੋਣ ਦੇ ਦੋਸ਼ ਵਿੱਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਊਧਮ ਸਿੰਘ ਨੂੰ 1931 ਵਿੱਚ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਪਰ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਭੱਜਦੇ ਸਮੇਂ, ਉਹ ਕਸ਼ਮੀਰ ਚਲੇ ਗਏ ਅਤੇ ਉੱਥੋਂ ਜਰਮਨੀ ਗਏ।
ਜਨਰਲ ਡਾਇਰ ਨੂੰ ਲੰਡਨ ਵਿੱਚ ਗੋਲੀ ਮਾਰੀ ਗਈ
13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੋਸਾਇਟੀ ਦੀ ਇੱਕ ਮੀਟਿੰਗ ਚੱਲ ਰਹੀ ਸੀ, ਜਿੱਥੇ ਉਹ ਵੀ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਇੱਕ ਕਿਤਾਬ ਸੀ। ਪੰਨੇ ਕੱਟਣ ਤੋਂ ਬਾਅਦ ਇਸ ਕਿਤਾਬ ਵਿੱਚ ਇੱਕ ਬੰਦੂਕ ਰੱਖੀ ਗਈ ਸੀ। ਮੀਟਿੰਗ ਖਤਮ ਹੋਣ ਤੋਂ ਬਾਅਦ, ਊਧਮ ਸਿੰਘ ਨੇ ਕਿਤਾਬ ਵਿੱਚੋਂ ਬੰਦੂਕ ਕੱਢੀ ਅਤੇ ਮਾਈਕਲ ਓ’ ਡਾਇਰ ‘ਤੇ ਗੋਲੀ ਚਲਾ ਦਿੱਤੀ। ਡਾਇਰ ਨੂੰ ਦੋ ਗੋਲੀਆਂ ਲੱਗੀਆਂ ਅਤੇ ਪੰਜਾਬ ਦੇ ਇਸ ਸਾਬਕਾ ਗਵਰਨਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀ ਚਲਾਉਣ ਤੋਂ ਬਾਅਦ ਵੀ, ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ‘ਤੇ ਬ੍ਰਿਟੇਨ ਵਿੱਚ ਹੀ ਮੁਕੱਦਮਾ ਚਲਾਇਆ ਗਿਆ ਅਤੇ 4 ਜੂਨ 1940 ਨੂੰ ਊਧਮ ਸਿੰਘ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਇਸ ਤੋਂ ਬਾਅਦ, ਉਨ੍ਹਾਂ ਨੂੰ 31 ਜੁਲਾਈ ਨੂੰ ਫਾਂਸੀ ਦੇ ਦਿੱਤੀ ਗਈ।