Banner
Banner

ਕਾਲਾ ਕੱਛਾ ਗਿਰੋਹ ਮੁੜ ਸਰਗਰਮ, ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ‘ਚ ਗਲੀ ‘ਚ ਫਿਰਦੇ ਆਏ ਨਜ਼ਰ, ਤਸਵੀਰਾਂ ਆਈਆਂ ਸਾਹਮਣੇ

Punjab News; ਫਗਵਾੜਾ ‘ਚ ਲੁਟੇਰਿਆਂ ਦਾ ਜਿੱਥੇ ਬੋਲ ਬਾਲਾ ਹੈ ਉੱਥੇ ਹੁਣ ਇਸ ਵਿੱਚ ਕਾਲਾ ਕੱਛਾ ਗਿਰੋਹ ਦਾ ਵੀ ਸ਼ਾਮਿਲ ਹੋਣਾ ਕਿਤੇ ਨਾ ਕਿਤੇ ਪੁਰਾਣੇ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ, ਜਿਸ ਦੀ ਉਦਾਹਰਨ ਦੇਖਣ ਨੂੰ ਮਿਲੀ ਫਗਵਾੜਾ ਦੇ ਦਸ਼ਮੇਸ਼ ਨਗਰ ਵਿਖੇ ਜਿੱਥੇ ਕਿ ਅੱਧੀ ਦਰਜਨ ਦੇ ਕਰੀਬ ਇਸ ਗਿਰੋਹ ਦੇ ਮੈਂਬਰ ਰਾਤ […]
Jaspreet Singh
By : Updated On: 18 Jul 2025 09:59:AM
ਕਾਲਾ ਕੱਛਾ ਗਿਰੋਹ ਮੁੜ ਸਰਗਰਮ, ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ‘ਚ ਗਲੀ ‘ਚ ਫਿਰਦੇ ਆਏ ਨਜ਼ਰ, ਤਸਵੀਰਾਂ ਆਈਆਂ ਸਾਹਮਣੇ

Punjab News; ਫਗਵਾੜਾ ‘ਚ ਲੁਟੇਰਿਆਂ ਦਾ ਜਿੱਥੇ ਬੋਲ ਬਾਲਾ ਹੈ ਉੱਥੇ ਹੁਣ ਇਸ ਵਿੱਚ ਕਾਲਾ ਕੱਛਾ ਗਿਰੋਹ ਦਾ ਵੀ ਸ਼ਾਮਿਲ ਹੋਣਾ ਕਿਤੇ ਨਾ ਕਿਤੇ ਪੁਰਾਣੇ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ, ਜਿਸ ਦੀ ਉਦਾਹਰਨ ਦੇਖਣ ਨੂੰ ਮਿਲੀ ਫਗਵਾੜਾ ਦੇ ਦਸ਼ਮੇਸ਼ ਨਗਰ ਵਿਖੇ ਜਿੱਥੇ ਕਿ ਅੱਧੀ ਦਰਜਨ ਦੇ ਕਰੀਬ ਇਸ ਗਿਰੋਹ ਦੇ ਮੈਂਬਰ ਰਾਤ ਸਮੇਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ। ਜੋ ਕਿ ਸੀਸੀਟੀਵੀ ਵਿੱਚ ਕੈਦ ਹੋ ਗਏ, ਦੱਸਿਆ ਜਾ ਰਿਹਾ ਕਿ ਇਸ ਗਿਰੋਹ ਦੇ ਮੈਂਬਰਾਂ ਵੱਲੋਂ ਉਦਯੋਗਪਤੀ ਦੇ ਘਰ ਦੀ ਗ੍ਰਿਲ ਨੂੰ ਤੋੜ ਕੇ ਜਾਣ ਦੇਣ ਦੀ ਕੋਸ਼ਿਸ਼ ਹੁੰਦੀ ਹੈ ,ਇਥੇ ਦੱਸ ਦਈਏ ਕਿ ਇਸ ਕਾਲਾ ਕੱਛਾ ਗਿਰੋਹ ਦੇ ਮੈਂਬਰ ਸ਼ਰੇਆਮ ਰਾਤ ਦੇ ਹਨੇਰੇ ਵੀ ਸੜਕਾਂ ਤੇ ਘੁੰਮਦੇ ਹੋਏ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ ਇਸ ਸੀਸੀਟੀਵੀ ਦੀ ਤੁਹਾਡੇ ਦੇਖੇ ਲਗਾਈ ਜਾ ਸਕਦੀ ਹੈ। ਜਿਸ ਵਿੱਚ ਉਹਨਾਂ ਵੱਲੋਂ ਘਰ ਦਾ ਗੇਟ ਟੱਪਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਹਤ ਦੀ ਗੱਲ ਰਹੇਗੀ ਕਿ ਘਰ ਵਿੱਚ ਖੁੱਲਾ ਕੁੱਤਾ ਦੇਖ ਉਹ ਮੌਕੇ ਤੋਂ ਭੱਜ ਗਏ।

Read Latest News and Breaking News at Daily Post TV, Browse for more News

Ad
Ad