Banner
Banner

ਮਾਣਹਾਨੀ ਮਾਮਲੇ ਵਿੱਚ ਕੰਗਨਾ ਰਣੌਤ ਦੀ ਅੱਜ ਫਿਰ ਪੇਸ਼ੀ, ਅਦਾਲਤ ਵਿੱਚ ਜਤਾਇਆ ਅਫਸੋਸ

Bathinda News: ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਬਜ਼ੁਰਗ ਔਰਤ ਬਾਰੇ ਕੀਤੇ ਬਿਆਨ ਨੂੰ ਲੈ ਕੇ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਫਿਰ ਅਦਾਲਤੀ ਪੇਸ਼ੀ ਹੋਵੇਗੀ। ਕੰਗਨਾ ਰਣੌਤ ਨੇ ਪਹਿਲਾਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਬਿਆਨ ‘ਤੇ ਅਫਸੋਸ ਜਤਾਇਆ […]
Khushi
By : Updated On: 24 Nov 2025 08:55:AM
ਮਾਣਹਾਨੀ ਮਾਮਲੇ ਵਿੱਚ ਕੰਗਨਾ ਰਣੌਤ ਦੀ ਅੱਜ ਫਿਰ ਪੇਸ਼ੀ, ਅਦਾਲਤ ਵਿੱਚ ਜਤਾਇਆ ਅਫਸੋਸ

Bathinda News: ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਬਜ਼ੁਰਗ ਔਰਤ ਬਾਰੇ ਕੀਤੇ ਬਿਆਨ ਨੂੰ ਲੈ ਕੇ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਫਿਰ ਅਦਾਲਤੀ ਪੇਸ਼ੀ ਹੋਵੇਗੀ।

ਕੰਗਨਾ ਰਣੌਤ ਨੇ ਪਹਿਲਾਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਬਿਆਨ ‘ਤੇ ਅਫਸੋਸ ਜਤਾਇਆ ਸੀ। ਉਸਨੇ ਕਿਹਾ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਨਹੀਂ ਬਣਾ ਰਹੀ ਸੀ, ਸਗੋਂ ਉਹਨੇ ਸਿਰਫ ਇੱਕ ਮੀਮ ਨੂੰ ਦੁਬਾਰਾ ਪੋਸਟ ਕੀਤਾ ਸੀ। ਕੰਗਨਾ ਨੇ ਅਦਾਲਤ ਵਿੱਚ ਕਿਹਾ, “ਹਰ ਮਾਂ — ਚਾਹੇ ਪੰਜਾਬ ਦੀ ਹੋਵੇ ਜਾਂ ਹਿਮਾਚਲ ਦੀ — ਮੇਰੇ ਲਈ ਸਤਿਕਾਰਯੋਗ ਹੈ। ਜੇ ਮੇਰੇ ਬਿਆਨ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ, ਤਾਂ ਮੈਂ ਮੁਆਫ਼ੀ ਮੰਗਦੀ ਹਾਂ।”

ਹਾਲਾਂਕਿ ਕੰਗਨਾ ਨੇ ਮਾਫ਼ੀ ਮੰਗੀ, ਪਰ ਪੀੜਤਾ ਨੇ ਇਸਨੂੰ ਮਨਜ਼ੂਰ ਨਹੀਂ ਕੀਤਾ। ਅਦਾਲਤ ਨੇ ਕੰਗਨਾ ਨੂੰ 50 ਹਜ਼ਾਰ ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਜ਼ਮਾਨਤ ਦਿੱਤੀ ਸੀ।

ਹੁਣ ਇਸ ਮਾਮਲੇ ਦੀ ਅੱਗੇ ਦੀ ਸੁਣਵਾਈ 24 ਨਵੰਬਰ ਨੂੰ ਬਠਿੰਡਾ ਦੀ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ, ਜਿਸ दौरान ਕੰਗਨਾ ਨੂੰ ਦੁਬਾਰਾ ਪੇਸ਼ ਹੋਣਾ ਹੋਵੇਗਾ।

Read Latest News and Breaking News at Daily Post TV, Browse for more News

Ad
Ad