Banner
Banner

Kapurthala Factory Fire: ਕਪੂਰਥਲਾ ਦੇ ਪਿੰਡ ਧੋਆਂਖੇ ‘ਚ ਗੱਦਿਆਂ ਦੀ ਫੈਕਟਰੀ ਨੂੰ ਲੱਗੀ ਅੱਗ

Kapurthala News: ਕਪੂਰਥਲਾ-ਜਲੰਧਰ ਰੋਡ ‘ਤੇ ਸਥਿਤ ਪਿੰਡ ਧੁਆਂਖੇ ਵਿਖੇ ਇੱਕ ਗੱਦਿਆਂ ਦੀ ਫੈਕਟਰੀ (Mattress Factory Fire) ਨੂੰ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ, ਅੱਗ ਲੱਗਣ ਦੇ ਕਾਰਨਾਂ ਦਾ ਭਾਵੇਂ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰ ਅੱਗ ਇੰਨੀ ਭਿਆਨਕ ਸੀ ਕਿ ਉਸਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਅੱਗ ਲੱਗਣ […]
Amritpal Singh
By : Updated On: 25 Sep 2025 11:45:AM
Kapurthala Factory Fire: ਕਪੂਰਥਲਾ ਦੇ ਪਿੰਡ ਧੋਆਂਖੇ ‘ਚ ਗੱਦਿਆਂ ਦੀ ਫੈਕਟਰੀ ਨੂੰ ਲੱਗੀ ਅੱਗ

Kapurthala News: ਕਪੂਰਥਲਾ-ਜਲੰਧਰ ਰੋਡ ‘ਤੇ ਸਥਿਤ ਪਿੰਡ ਧੁਆਂਖੇ ਵਿਖੇ ਇੱਕ ਗੱਦਿਆਂ ਦੀ ਫੈਕਟਰੀ (Mattress Factory Fire) ਨੂੰ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ, ਅੱਗ ਲੱਗਣ ਦੇ ਕਾਰਨਾਂ ਦਾ ਭਾਵੇਂ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰ ਅੱਗ ਇੰਨੀ ਭਿਆਨਕ ਸੀ ਕਿ ਉਸਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਚਾਰੇ ਪਾਸੇ ਕਾਲਾ ਧੂੰਆਂ ਫੈਲ ਗਿਆ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਅੱਗ ਬੁਝਾਉਣ ਦੇ ਯਤਨ ਆਰੰਭ ਕਰ ਦਿੱਤੇ ਗਏ ਹਨ। ਅੱਗ ਦਾ ਭਿਆਨਕ ਰੂਪ ਦੇਖਦੇ ਹੋਏ ਜਲੰਧਰ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ।

ਹਾਲਾਂਕਿ, ਘਟਨਾ ਦੌਰਾਨ ਅਜੇ ਤੱਕ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਫੈਕਟਰੀ ਭਿਆਨਕ ਅੱਗ ਦੀ ਲਪੇਟ ਵਿੱਚ ਸੜ ਕੇ ਰਾਖ ਹੋ ਗਈ ਹੈ।

ਫਾਇਰ ਬ੍ਰਿਗੇਡ ਦੇ ਅਨੁਸਾਰ, ਉਨ੍ਹਾਂ ਨੂੰ ਸਵੇਰੇ 8:25 ਵਜੇ ਸੂਚਨਾ ਮਿਲੀ ਕਿ ਨੂਰਪੁਰ ਦੋਨਾ ਪਿੰਡ ਵਿੱਚ ਇੱਕ ਗੱਦੇ ਦੀ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਸੂਚਨਾ ਮਿਲਣ ‘ਤੇ, ਫਾਇਰ ਅਫਸਰ ਗੁਰਪ੍ਰੀਤ ਸਿੰਘ ਦੀ ਟੀਮ ਸਵੇਰੇ 8:26 ਵਜੇ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

Read Latest News and Breaking News at Daily Post TV, Browse for more News

Ad
Ad