Kapurthala News: ਪਿਛਲੇ 24 ਘੰਟਿਆਂ ਵਿੱਚ, ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ 2 ਤੋਂ 2.5 ਫੁੱਟ ਤੱਕ ਵਧ ਗਿਆ ਹੈ। ਬਾਰਿਸ਼ ਜਾਰੀ ਹੈ ਅਤੇ ਹੜ੍ਹ ਦੀ ਸਥਿਤੀ ਨੇ ਕਿਸਾਨਾਂ ਅਤੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਸੰਤ ਬਲਵੀਰ ਸਿੰਘ ਸੀਚੇਵਾਲ ਸੇਵਾ ਵਿੱਚ ਡਟੇ ਹੋਏ
ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਸੇਵਕ ਭਾਰੀ ਬਾਰਿਸ਼ ਦੇ ਬਾਵਜੂਦ ਲਗਾਤਾਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਸੰਤ ਜੀ ਖੁਦ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੇ ਹਨ, ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।ਰਾਹਤ ਸਮੱਗਰੀ – ਜਿਵੇਂ ਕਿ ਰੋਟੀ, ਪਾਣੀ, ਦਵਾਈਆਂ ਅਤੇ ਜ਼ਰੂਰੀ ਸਮਾਨ – ਕਿਸ਼ਤੀਆਂ ਅਤੇ ਟਰੈਕਟਰਾਂ ਰਾਹੀਂ ਪਹੁੰਚਾਈ ਜਾ ਰਹੀ ਹੈ।
ਸੰਸਥਾਵਾਂ ਦੁਆਰਾ ਬਚਾਅ ਕਾਰਜ ਤੇਜ਼ ਕੀਤੇ ਜਾ ਰਹੇ ਹਨ
SDRF, ਪ੍ਰਸ਼ਾਸਨ ਅਤੇ ਹੋਰ ਸਥਾਨਕ ਸੰਗਠਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲਗਾਤਾਰ ਲੱਗੇ ਹੋਏ ਹਨ। ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਪਾਣੀ ਨੇ ਘਰਾਂ ਤੇ ਪਸ਼ੂਆਂ ਨੂੰ ਵੀ ਲਿਆ ਘੇਰ
ਘਰਾਂ ਦੇ ਆਲੇ ਦੁਆਲੇ ਪਾਣੀ ਚੁੱਕ ਚੁੱਕ ਕੇ ਵੜ ਗਿਆ ਹੈ। ਕਈ ਪਿੰਡਾਂ ਵਿੱਚ ਪਸ਼ੂਆਂ ਦੇ ਥੱਲੇ ਵੀ ਪਾਣੀ ਚੜ੍ਹ ਗਿਆ ਹੈ, ਜਿਸ ਕਰਕੇ ਬਿੱਲੀਆਂ, ਕੁੱਤੇ ਅਤੇ ਹੋਰ ਬੇਜਵਾਨ ਪਸ਼ੂ ਉੱਚੀਆਂ ਥਾਵਾਂ ‘ਤੇ ਜਾ ਛੁਪੇ ਹਨ।
ਬੱਚਿਆਂ ਨੂੰ ਸਕੂਲ ਲਿਜਾਣ ਲਈ ਬੇੜੀਆਂ ਅਤੇ ਬੋਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਇਹ ਰਾਹ ਜ਼ਿੰਦਗੀ ਦਾ ਨਹੀਂ, ਜਾਨ ਜੋਖਮ ਭਰਿਆ ਸਫਰ ਬਣ ਗਿਆ ਹੈ। ਕਈ ਵਾਰ ਬੋਟ ਪਾਣੀ ਵਿੱਚ ਫਸ ਜਾਂਦੀ ਹੈ, ਜਾਂ ਝੋਨਾ ਰੁਕ ਜਾਂਦਾ ਹੈ।
ਇੱਕ ਪਿਤਾ ਨੇ ਦੱਸਿਆ ਕਿ: “ਸਿਰਫ਼ ਇਨਸਾਨ ਨਹੀਂ, ਸਾਡੀ ਜਾਨਵਰਾਂ ਦੀ ਜ਼ਿੰਦਗੀ ਵੀ ਹੜ੍ਹ ਦੀ ਮਾਰ ਝਲ ਰਹੀ ਹੈ। ਪਾਣੀ ਨੇ ਘਰ ਵੀ ਲੈ ਲਏ ਹਨ, ਪਸ਼ੂ ਵੀ।”
ਅਗਲੇ ਦਿਨਾਂ ‘ਚ ਹੋਰ ਵਧ ਸਕਦਾ ਪਾਣੀ ਦਾ ਪੱਧਰ
ਮੌਸਮ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਸੰਭਾਵਨਾ ਜਤਾਈ ਗਈ ਹੈ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ।