LPG Shortage ‘ਤੇ ਕੇਜਰੀਵਾਲ ਦਾ ਕੇਂਦਰ ‘ਤੇ ਨਿਸ਼ਾਨਾ, ਕਿਹਾ—ਹਜ਼ਾਰਾਂ ਵਿਆਹ ਹੋ ਸਕਦੇ ਹਨ ਪ੍ਰਭਾਵਿਤ
LPG Shortage Issue: ਦੇਸ਼ ਦੇ ਕਈ ਹਿੱਸਿਆਂ ਵਿੱਚ LPG ਗੈਸ ਸਿਲੰਡਰਾਂ ਦੀ ਕਮੀ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ Arvind Kejriwal ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੈਸ ਦੀ ਘਾਟ ਕਾਰਨ ਹੋਟਲਾਂ, ਰੈਸਟੋਰੈਂਟਾਂ ਅਤੇ ਉਦਯੋਗਾਂ ‘ਤੇ ਵੱਡਾ ਅਸਰ ਪੈ ਰਿਹਾ ਹੈ ਅਤੇ ਵਿਆਹਾਂ ਦੇ ਸੀਜ਼ਨ ਵਿੱਚ ਹਜ਼ਾਰਾਂ ਵਿਆਹ ਵੀ ਪ੍ਰਭਾਵਿਤ ਹੋ ਸਕਦੇ ਹਨ।
ਕੇਂਦਰ ਸਰਕਾਰ ਤੇ ਨਿਸ਼ਾਨਾ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿੱਚ LPG ਸਿਲੰਡਰਾਂ ਦੀ ਭਾਰੀ ਕਿੱਲਤ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਇਹ ਸੰਕਟ ਰੈਸਟੋਰੈਂਟਾਂ, ਹੋਟਲਾਂ ਅਤੇ ਉਦਯੋਗਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਵਿਆਹਾਂ ਦੇ ਸੀਜ਼ਨ ਵਿੱਚ ਹਜ਼ਾਰਾਂ ਵਿਆਹ ਮੁਲਤਵੀ ਹੋ ਸਕਦੇ ਹਨ।
50 ਪ੍ਰਤੀਸ਼ਤ ਸਪਲਾਈ ਘਟੀ
ਕੇਜਰੀਵਾਲ ਨੇ ਕਿਹਾ, ‘ਇਸ ਵੇਲੇ ਦੇਸ਼ ਬਹੁਤ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਪੂਰੇ ਦੇਸ਼ ਵਿੱਚ LPG ਗੈਸ ਦੀ ਭਾਰੀ ਕਿੱਲਤ ਹੋ ਗਈ ਹੈ। ਸਾਡੇ ਦੇਸ਼ ਵਿੱਚ ਜਿੰਨੀ LPG ਦੀ ਖਪਤ ਹੁੰਦੀ ਹੈ, ਉਸ ਦਾ 60 ਫੀਸਦੀ ਹਿੱਸਾ ਇੰਪੋਰਟ (ਆਯਾਤ) ਹੁੰਦਾ ਹੈ ਅਤੇ ਉਸ 60 ਫੀਸਦੀ ਦਾ 90 ਫੀਸਦੀ ‘ਸਟਰੇਟ ਆਫ ਹੋਰਮੁਜ਼’ ਰਾਹੀਂ ਆਉਂਦਾ ਹੈ। ਹੁਣ ਸਟਰੇਟ ਆਫ ਹੋਰਮੁਜ਼ ਭਾਰਤ ਲਈ ਬੰਦ ਹੋ ਗਿਆ ਹੈ, ਇਸ ਲਈ ਲਗਭਗ 50-55 ਫੀਸਦੀ LPG ਦੀ ਸਪਲਾਈ ਘੱਟ ਗਈ ਹੈ।’
ਹਾਲ ਹੀ ਵਿੱਚ ਘਰੇਲੂ ਅਤੇ ਕਮਰਸ਼ੀਅਲ LPG ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਹੁਣ ਬਾਜ਼ਾਰ ਵਿੱਚ ਕਾਲਾਬਾਜ਼ਾਰੀ ਵੀ ਜ਼ੋਰਾਂ ‘ਤੇ ਹੋ ਰਹੀ ਹੈ। ਉਨ੍ਹਾਂ ਕਿਹਾ, ‘ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਇਜ਼ਰਾਈਲ ਅਤੇ ਅਮਰੀਕਾ ਨੇ ਈਰਾਨ ‘ਤੇ ਹਮਲਾ ਕੀਤਾ ਹੈ ਅਤੇ ਈਰਾਨ ਨੇ ਕਿਹਾ ਹੈ ਕਿ ਸਿਰਫ਼ ਉਸ ਦੇ ਦੋਸਤ ਦੇਸ਼ਾਂ ਜਿਵੇਂ ਕਿ ਰੂਸ ਅਤੇ ਚੀਨ ਦੇ ਜਹਾਜ਼ਾਂ ਨੂੰ ਹੀ ਲੰਘਣ ਦਿੱਤਾ ਜਾਵੇਗਾ।’ ਕੇਜਰੀਵਾਲ ਨੇ ਕੇਂਦਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ, ਨਹੀਂ ਤਾਂ ਦੇਸ਼ ਵਿਆਪੀ ਆਰਥਿਕ ਅਤੇ ਸਮਾਜਿਕ ਸੰਕਟ ਡੂੰਘਾ ਹੋ ਸਕਦਾ ਹੈ।