Journalism Of Hope
BREAKING NEWS
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਹੋਏ 3 BJP ਸੰਸਦ ਮੈਂਬਰ ਤਲਬ, ਪਾਰਟੀ ਪ੍ਰਧਾਨ ਨੇ ਲਾਈ ਫਟਕਾਰ.........ਮੋਹਾਲੀ ਡਿੰਪਲ ਕਤਲਕਾਂਡ: ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ.......ਲੁਧਿਆਣਾ ‘ਚ ਠੇਕਿਆਂ ਦੇ ਬਾਹਰ ਸ਼ਰਾਬੀਆਂ ਦੀ ‘ਛਿੱਤਰ ਪਰੇਡ’.....ਬਾਬਾ ਬਕਾਲਾ ਸਾਹਿਬ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ........HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ.......ਰੋਪੜ ਦੇ SSP ਮਨਿੰਦਰ ਸਿੰਘ ਦੇ ਨਾਮ ਵੱਡੀ ਉਪਲਬਧੀ, ਦੇਸ਼ ਦੇ 25 ਬਿਹਤਰੀਨ ਪੁਲਿਸ ਅਧਿਕਾਰੀਆਂ ਦੀ ਸੂਚੀ ‘ਚ ਹੋਏ ਸ਼ਾਮਲ

ਅੱਜ ਤੋਂ ਸ਼ੁਰੂ ਹੋ ਰਹੀਆਂ ਕਿਲਾ ਰਾਏਪੁਰ ਪੇਂਡੂ ਉਲੰਪਿਕ ਖੇਡਾਂ, 11 ਸਾਲ ਬਾਅਦ ਬੈਲ ਗੱਡੀਆਂ ਦੀ ਦੌੜ ਕਰ ਰਹੀ ਵਾਪਸੀ

ਅੱਜ ਤੋਂ ਲੁਧਿਆਣਾ ਦੇ ‘ਕਿਲਾ ਰਾਏਪੁਰ ਪੇਂਡੂ ਓਲੰਪਿਕ’ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕਿਲਾ ਰਾਏਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ ‘ਚ ਪੇਂਡੂ ਓਲੰਪਿਕ ਖੇਡਾਂ ਸ਼ੁਰੂ ਹੋਣਗੀਆਂ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ 12 ਵਜੇ ਇਨ੍ਹਾਂ ਖੇਡਾਂ ਦਾ ਦੀ ਓਪਨਿੰਗ ਸੈਰਮਨੀ ਕਰਨਗੇ। ਇਨ੍ਹਾਂ ਖੇਡਾਂ ‘ਚ 11 ਸਾਲਾਂ ਬਾਅਦ ਬੈਲ ਗੱਡੀਆਂ ਦੀ ਦੌੜ ਹੋਣ […]
Nishant Malyan
By : Updated On: 17 Feb 2026 08:47:AM
ਅੱਜ ਤੋਂ ਸ਼ੁਰੂ ਹੋ ਰਹੀਆਂ ਕਿਲਾ ਰਾਏਪੁਰ ਪੇਂਡੂ ਉਲੰਪਿਕ ਖੇਡਾਂ, 11 ਸਾਲ ਬਾਅਦ ਬੈਲ ਗੱਡੀਆਂ ਦੀ ਦੌੜ ਕਰ ਰਹੀ ਵਾਪਸੀ

ਅੱਜ ਤੋਂ ਲੁਧਿਆਣਾ ਦੇ ‘ਕਿਲਾ ਰਾਏਪੁਰ ਪੇਂਡੂ ਓਲੰਪਿਕ’ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕਿਲਾ ਰਾਏਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ ‘ਚ ਪੇਂਡੂ ਓਲੰਪਿਕ ਖੇਡਾਂ ਸ਼ੁਰੂ ਹੋਣਗੀਆਂ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ 12 ਵਜੇ ਇਨ੍ਹਾਂ ਖੇਡਾਂ ਦਾ ਦੀ ਓਪਨਿੰਗ ਸੈਰਮਨੀ ਕਰਨਗੇ। ਇਨ੍ਹਾਂ ਖੇਡਾਂ ‘ਚ 11 ਸਾਲਾਂ ਬਾਅਦ ਬੈਲ ਗੱਡੀਆਂ ਦੀ ਦੌੜ ਹੋਣ ਜਾ ਰਹੀ ਹੈ।

ਇਸ਼ਤਿਹਾਰ

ਮਿਨੀ ਓਲੰਪਿਕ ਕਹੀਆਂ ਜਾਣ ਵਾਲੀਆਂ ਕੀਲਾ ਰਾਏਪੁਰ ਦੀਆਂ ਖੇਡਾਂ ‘ਚ ਮੁੜ ਬੈਲ ਗੱਡੀਆਂ ਦੀ ਦੌੜ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਇਸ ਵਾਰ ਵੱਡਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਬੈਲ ਦੌੜਾਕ ਰੇਸ ‘ਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਲਦਾਂ ਦੀ ਦੌੜ ਨਾਲ ਇਨ੍ਹਾਂ ਖੇਡਾਂ ਦੀ ਸ਼ਾਨ ਵੱਧ ਗਈ ਹੈ।

ਉੱਥੇ ਹੀ, ਲੁਧਿਆਣਾ ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਖੇਡਾਂ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਡੀਸੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੱਤੀ ਸੀ ਕਿ ਨਿਯਮਾਂ ਦੇ ਕਾਨੂੰਨ ਮੁਤਾਬਕ ਬਲਦਾਂ ਦੀ ਦੌੜ ਕਰਵਾਈ ਜਾ ਰਹੀ ਹੈ।
ਸੁਪਰੀਮ ਕੋਰਟ ਨੇ ਲਗਾਈ ਸੀ ਰੋਕ
ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ 2014 ਤੋਂ ਕਿਲਾ ਰਾਏਪੁਰ ਖੇਡਾਂ ਚ ਬਲਦਾਂ ਦੀ ਦੌੜ ਦੇ ਰੋਕ ਲਗਾ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿਧਾਨ ਸਭਾ ਚ ਬਿੱਲ ਚ ਸੋਧ ਕਰਦੇ ਹੋਏ ਬਲਦਾਂ ਦੀ ਦੌੜ ਕਰਵਾਉਣ ਦਾ ਰਸਤਾ ਫਿਰ ਸਾਫ਼ ਕਰਵਾ ਦਿੱਤਾ ਸੀ। ਸਰਕਾਰ ਦੇ ਇਸ ਫੈਸਲੇ ਨਾਲ ਬਲਦਾਂ ਦੀ ਦੌੜ ਦਾ ਕਾਨੂੰਨੀ ਪੇਚ ਸਾਫ਼ ਹੋ ਗਿਆ ਸੀ। ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਇਨ੍ਹਾਂ ਖੇਡਾਂ ਦਾ ਆਯੋਜਨ ਕਰਵਾ ਰਹੀ ਹੈ। ਬਲਦਾਂ ਦੀ ਦੌੜ ਕਿਲਾ ਰਾਏਪੁਰ ਖੇਡਾਂ ਚ ਮੁੱਖ ਖਿੱਚ ਦਾ ਕੇਂਦਰ ਹੁੰਦੀ ਸੀ। ਜਦੋਂ ਬਲਦਾਂ ਦੀ ਦੌੜ ਤੇ ਰੋਕ ਲੱਗੀ ਤਾਂ ਖੇਡਾਂ ਦੀ ਰੌਣਕ ਵੀ ਘੱਟ ਗਈ।
ਪੰਜਾਬ ਸਰਕਾਰ ਨੇ ਬਿੱਲ ‘ਚ ਕੀਤੀ ਸੀ ਸੋਧ
ਦੱਸ ਦੇਈਏ ਕਿ ਪਿਛਲੇ ਸਾਲ ਜਦੋਂ ਕਿਲਾ ਰਾਏਪੁਰ ਖੇਡਾਂ ਹੋਈਆਂ ਸਨ ਤਾਂ ਬਲਦਾਂ ਦੀ ਦੌੜ ਇਸ ਚ ਸ਼ਾਮਲ ਨਹੀਂ ਸੀ। ਪਰ ਹੁਣ ਸਰਕਾਰ ਇਸ ਤੇ ਕਾਨੂੰਨ ਲੈ ਕੇ ਆਈ ਹੈ। ਇਸ ਵਾਰ ਇਨ੍ਹਾਂ ਬਲਦਾਂ ਦੀਆਂ ਦੌੜਾਂ ਨੂੰ ਕਾਨੂੰਨੀ ਰੂਪ ਦੇਣ 11 ਜੁਲਾਈ, 2025 ਨੂੰ ਬਿੱਲ ਚ ਸੋਧ ਕੀਤੀ ਗਈ। ਸਰਕਾਰ ਨੇ ਕਿਹਾ ਕਿ ਇਸ ਸੋਧ ਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਬਲਦਾਂ ਨੂੰ ਡੰਡਾ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਾਰਿਆ ਜਾਵੇਗਾ, ਚਾਲਕ ਬਲਦਾਂ ਨੂੰ ਦੌੜਾਉਣ ਲਈ ਸਿਰਫ਼ ਆਪਣੇ ਹੱਥਾਂ ਦਾ ਇਸਤੇਮਾਲ ਕਰ ਸਕਣਗੇ।

ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਦੌੜ ‘ਚ ਹਿੱਸਾ ਲੈਣ ਵਾਲੇ ਬਲਦਾਂ ਦਾ ਮੈਡਿਕਲ ਕਰਵਾਇਆ ਜਾਵੇਗਾ ਤੇ ਇਸ ਦੌੜ ‘ਚ ਹਿੱਸਾ ਲੈਣ ਵਾਲਿਆਂ ਦਾ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ। ਇਸ ਦੇ ਨਾਲ ਦੇਸੀ ਬਲਦਾਂ ਦੀਆਂ ਨਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰ ਨੇ ਦਾਅਵਾ ਕੀਤਾ ਕਿ ਇਸ ਐਕਟ ‘ਚ ਸੋਧ ਨਾਲ ਪੰਜਾਬ ਦੀਆਂ ਰਿਵਾਇਤੀ ਖੇਡਾਂ ਮੁੜ ਸੁਰਜੀਤ ਹੋਣਗੀਆਂ ਤੇ ਬਾਕੀ ਇਲਾਕਿਆਂ ‘ਚ ਵੀ ਬਲਦਾਂ ਦੀਆਂ ਦੌੜਾਂ ਹੋ ਸਕਣਗੀਆਂ।

ਸਰਕਾਰ ਨੇ ਬਿੱਲ ਪੇਸ਼ ਕਰਦੇ ਹੋਏ ਕਿਹਾ ਸੀ ਕਿ ਇਸ ਦੌੜ ਤੋਂ ਪਹਿਲਾਂ ਪਸ਼ੂ ਡਾਕਟਰ ਬਲਦਾਂ ਦੀ ਜਾਂਚ ਕਰਨਗੇ। ਦੌੜ ਦੌਰਾਨ ਵੀ ਡਾਕਟਰ ਮੌਜੂਦ ਰਹਿਣਗੇ ਤੇ ਦੌੜ ਦੌਰਾਨ ਕਿਸੇ ਵੀ ਤਰ੍ਹਾਂ ਦੀ ਚੀਜ਼ ਚਾਹੇ ਡੰਡਾ ਹੋਵੇ ਤਾਂ ਹੋਰ ਕੋਈ ਨੁਕੀਲਾ ਔਜਾਰ ਇਨ੍ਹਾਂ ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਹੱਦ ਤੋਂ ਵੱਧ ਗਰਮੀ, ਸਰਦੀ ਜਾਂ ਖ਼ਰਾਬ ਮੌਸਮ ਚ ਬਲਦਾਂ ਦੀ ਦੌੜ ਨਹੀਂ ਕਰਵਾਈ ਜਾਵੇਗੀ। ਭਾਗ ਲੈਣ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਤੇ ਜੇਕਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ ਤੇ ਰੋਕ ਲਗਾ ਦਿੱਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News