Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

Firozpur ‘ਚ ਭੱਠਾ ਮਜ਼ਦੂਰ ਨੇ ਪਤਨੀ ਦਾ ਕੀਤਾ ਕਤਲ

ਮੱਲਾ ਵਾਲਾ ਫ਼ਿਰੋਜ਼ਪੁਰ ਰੋਡ ’ਤੇ ਪਿੰਡ ਇਲਮੇਵਾਲਾ ਨਜ਼ਦੀਕ ਸਥਿਤ ਭੱਠੇ ਉਤੇ ਕੰਮ ਕਰਦੇ ਪਤੀ ਵਲੋਂ ਅਪਣੇ ਪਤਨੀ ਦੀ ਗਲਾ ਘੁੱਟ ਕੇ ਹਤਿਆ ਕਰ ਦਿੱਤੀ ਗਈ। ਪੁਲਿਸ ਨੂੰ ਦਿਤੇ ਬਿਆਨ ਵਿਚ ਪੂਨੀਆ ਪਤਨੀ ਰਣਜੀਤ ਚੌਧਰੀ ਵਾਸੀ ਬਿਹਾਰ ਨੇ ਦਸਿਆ ਕਿ ਉਹ ਪਿਛਲੇ ਦੋ ਮਹੀਨੇ ਤੋਂ ਅਪਣੇ ਪਰਿਵਾਰ ਸਮੇਤ ਇਲਮੇ ਵਾਲੇ ਦੇ ਭੱਠੇ ’ਤੇ ਮਿਹਨਤ ਮਜ਼ਦੂਰੀ ਕਰ […]
Nishant Malyan
By : Updated On: 25 Oct 2025 07:28:AM
Firozpur ‘ਚ ਭੱਠਾ ਮਜ਼ਦੂਰ ਨੇ ਪਤਨੀ ਦਾ ਕੀਤਾ ਕਤਲ

ਮੱਲਾ ਵਾਲਾ ਫ਼ਿਰੋਜ਼ਪੁਰ ਰੋਡ ’ਤੇ ਪਿੰਡ ਇਲਮੇਵਾਲਾ ਨਜ਼ਦੀਕ ਸਥਿਤ ਭੱਠੇ ਉਤੇ ਕੰਮ ਕਰਦੇ ਪਤੀ ਵਲੋਂ ਅਪਣੇ ਪਤਨੀ ਦੀ ਗਲਾ ਘੁੱਟ ਕੇ ਹਤਿਆ ਕਰ ਦਿੱਤੀ ਗਈ। ਪੁਲਿਸ ਨੂੰ ਦਿਤੇ ਬਿਆਨ ਵਿਚ ਪੂਨੀਆ ਪਤਨੀ ਰਣਜੀਤ ਚੌਧਰੀ ਵਾਸੀ ਬਿਹਾਰ ਨੇ ਦਸਿਆ ਕਿ ਉਹ ਪਿਛਲੇ ਦੋ ਮਹੀਨੇ ਤੋਂ ਅਪਣੇ ਪਰਿਵਾਰ ਸਮੇਤ ਇਲਮੇ ਵਾਲੇ ਦੇ ਭੱਠੇ ’ਤੇ ਮਿਹਨਤ ਮਜ਼ਦੂਰੀ ਕਰ ਰਹੇ ਹਨ।

ਇਸ਼ਤਿਹਾਰ

ਉਨ੍ਹਾਂ ਨਾਲ ਉਸ ਦੀ ਚਾਚੀ ਦੀ ਧੀ ਜੂਨਾ ਦੇਵੀ ਪਤਨੀ ਉਦੈ ਚੌਧਰੀ ਵੀ ਅਪਣੇ ਪਰਵਾਰ ਨਾਲ, ਉਸੇ ਭੱਠੇ ’ਤੇ ਕੰਮ ਕਰ ਰਹੀ ਸੀ। ਬੀਤੀ ਰਾਤ ਕਰੀਬ 10 ਵਜੇ ਜੂਨਾ ਦੇਵੀ ਦੇ ਬੱਚਿਆਂ ਨੇ ਰੋਲਾ ਪਾਇਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਹੈ। ਜਦੋਂ ਉਹ ਉਥੇ ਪਹੁੰਚੇ ਤਾਂ ਜੂਨਾ ਦੇਵੀ ਮੰਜੇ ’ਤੇ ਮ੍ਰਿਤ ਪਈ ਸੀ।

ਮੁਲਜ਼ਮ ਉਦੈ ਚੌਧਰੀ ਨੇ ਕਿਹਾ ਕਿ ਉਸ ਦੀ ਪਤਨੀ ਨੇ ਫਾਹਾ ਲਿਆ ਹੈ, ਪਰ ਉਸ ਦੇ ਬੇਟੇ ਬਾਲਵੀਰ ਨੇ ਦਸਿਆ ਕਿ ਪਿਤਾ ਨੇ ਮਾਂ ਦਾ ਮੂੰਹ ਕਪੜੇ ਨਾਲ ਬੰਨ੍ਹ ਕੇ ਗਲਾ ਦਬਾਇਆ ਸੀ। ਇਹ ਸੁਣ ਕੇ ਉਦੈ ਚੌਧਰੀ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਮੋਰਚਰੀ ਵਿਚ ਰਖਵਾ ਦਿਤਾ ਹੈ। ਮੱਲਾਂਵਾਲਾ ਥਾਣੇ ਦੇ ਮੁੱਖ ਅਫ਼ਸਰ ਹਰਿੰਦਰ ਸਿੰਘ ਨੇ ਦਸਿਆ ਕਿ ਪੂਨੀਆ ਦੇ ਬਿਆਨ ’ਤੇ ਉਦੈ ਚੌਧਰੀ ਵਾਸੀ ਪਿੰਡ ਰਤਵਾਗ ਜ਼ਿਲ੍ਹਾ ਮਾਧੋਪੁਰਾ (ਬਿਹਾਰ) ਵਿਰੁਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News