Banner
Banner

ਪੰਜਾਬ ਦੇ ਪਿੰਡਾਂ ਵਿਚੋਂ ਸ਼ਾਮ ਖੇੜਾ ਦਾ ਨੌਜਵਾਨ ਕੁਲਬੀਰ ਸਿੰਘ ਸੰਧੂ ਵਲੋਂ ਨੈਸ਼ਨਲ ਸ਼ੂਟਿੰਗ ਕੁਆਲੀਫਾਈ

Latest News: ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਦੇ ਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਪਿੰਡ ਦੇ ਇੱਕ ਮਿਹਨਤੀ ਨੌਜਵਾਨ ਨੇ ਨੈਸ਼ਨਲ ਪੱਧਰ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪਿੰਡ ਦੇ ਕੁਲਬੀਰ ਸਿੰਘ ਸੰਧੂ ਨੇ ਨੈਸ਼ਨਲ ਸ਼ੂਟਿੰਗ ਕੁਆਲੀਫਾਈ ਕਰਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਕੁਲਬੀਰ ਸਿੰਘ ਸੰਧੂ ਪਿੰਡ […]
Khushi
By : Updated On: 02 Jan 2026 12:57:PM
ਪੰਜਾਬ ਦੇ ਪਿੰਡਾਂ ਵਿਚੋਂ ਸ਼ਾਮ ਖੇੜਾ ਦਾ ਨੌਜਵਾਨ ਕੁਲਬੀਰ ਸਿੰਘ ਸੰਧੂ ਵਲੋਂ ਨੈਸ਼ਨਲ ਸ਼ੂਟਿੰਗ ਕੁਆਲੀਫਾਈ

Latest News: ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਦੇ ਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਪਿੰਡ ਦੇ ਇੱਕ ਮਿਹਨਤੀ ਨੌਜਵਾਨ ਨੇ ਨੈਸ਼ਨਲ ਪੱਧਰ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪਿੰਡ ਦੇ ਕੁਲਬੀਰ ਸਿੰਘ ਸੰਧੂ ਨੇ ਨੈਸ਼ਨਲ ਸ਼ੂਟਿੰਗ ਕੁਆਲੀਫਾਈ ਕਰਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਕੁਲਬੀਰ ਸਿੰਘ ਸੰਧੂ ਪਿੰਡ ਸ਼ਾਮ ਖੇੜਾ ਦਾ ਪਹਿਲਾ ਨੌਜਵਾਨ ਹੈ, ਜਿਸ ਨੇ ਸ਼ੂਟਿੰਗ ਖੇਡ ਵਿੱਚ ਨੈਸ਼ਨਲ ਪੱਧਰ ਤੱਕ ਪਹੁੰਚ ਹਾਸਲ ਕੀਤੀ ਹੈ। ਭੋਪਾਲ ਵਿੱਚ ਹੋਈ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਉਸ ਨੇ 50 ਮੀਟਰ (.22) ਇਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਲਈ ਕੁਆਲੀਫਾਈ ਕੀਤਾ।

ਦੱਸਣਯੋਗ ਹੈ ਕਿ ਕੁਲਬੀਰ ਸਿੰਘ ਸੰਧੂ ਨੇ ਸ਼ੂਟਿੰਗ ਦੀ ਟ੍ਰੇਨਿੰਗ ਹਿਸਾਰ ਸਥਿਤ ਸਪਾਰਾਤੋਰੀਆ ਕੋਚਿੰਗ ਸੈਂਟਰ ਤੋਂ ਪ੍ਰਾਪਤ ਕੀਤੀ ਹੈ। ਸ਼ੂਟਿੰਗ ਦੀ ਟ੍ਰੇਨਿੰਗ ਆਪਣੇ ਮਾਮਾ ਜੀ ਲਾਡੀ ਸਰਪੰਚ ਤੋਂ ਲਈ।

ਇਸ ਮੌਕੇ ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਮਾਮਾ ਜੀ ਦੇ ਮਾਰਗਦਰਸ਼ਨ ਅਤੇ ਹੌਸਲਾ ਅਫ਼ਜ਼ਾਈ ਸਦਕਾ ਹੀ ਉਹ ਅੱਜ ਇਸ ਮੰਜ਼ਿਲ ਤੱਕ ਪਹੁੰਚ ਸਕਿਆ ਹੈ।

Read Latest News and Breaking News at Daily Post TV, Browse for more News

Ad
Ad