Journalism Of Hope
BREAKING NEWS
CM ਮਾਨ ਦੀ ਪਤਨੀ ਨੇ ਸੁਖਪਾਲ ਖਹਿਰਾ ਅਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ.....‘ਦਿਮਾਗੀ ਨਕਸਲ’ ਸ਼ਬਦ ਦਾ ਕੀ ਮਤਲਬ ਹੈ ? ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਦੀ ਸ਼ਬਦਾਵਲੀ ’ਤੇ ਚੁੱਕੇ ਸਵਾਲ .......ਪੰਜਾਬ-ਚੰਡੀਗੜ੍ਹ ਵਿੱਚ ਬਦਲਿਆ ਮੌਸਮ, ਅੱਜ-ਕੱਲ੍ਹ ਭਾਰੀ ਮੀਂਹ ਦੇ ਆਸਾਰ.....‘ਪਤਨੀ ਦਾ ਹਰ ਜਗ੍ਹਾ ਪਤੀ ਨਾਲ ਜਾਣਾ ਜ਼ਰੂਰੀ ਨਹੀਂ’, ਮਦਰਾਸ ਹਾਈਕੋਰਟ ਦੀ ਵੱਡੀ ਟਿੱਪਣੀ.....ਨੇਪਾਲ ’ਚ ਹੜ੍ਹ ਤੋਂ ਬਾਅਦ ਹਾਲਾਤ ਬੇਕਾਬੂ, ਮਰਨ ਵਾਲਿਆਂ ਦੀ ਗਿਣਤੀ 1200 ਤੋਂ ਪਾਰ.....ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ....ਕਿਸਾਨਾਂ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਵਿਚਾਲੇ ਮੀਟਿੰਗ, 9 ਮੰਗਾਂ 'ਤੇ ਹੋਈ ਚਰਚਾ, ਕਈਆਂ 'ਤੇ ਬਣੀ ਸਹਿਮਤੀ......Women Asia Cup: ਮੰਧਾਨਾ ਦਾ ਤੂਫ਼ਾਨੀ ਸੈਂਕੜਾ: ਭਾਰਤ ਦੀ ਹਾਂਗ ਕਾਂਗ ‘ਤੇ ਵੱਡੀ ਜਿੱਤ, 137 ਦੌੜਾਂ ਨਾਲ ਹਰਾਇਆ.....ਇਸਰੋ ਨੇ ਪੁਲਾੜ ’ਚ ਭੇਜਿਆ ‘ਨੌਟੀ ਬੁਆਏ’, ਦੁਸ਼ਮਣ ਦੀਆਂ ਹਰਕਤਾਂ ’ਤੇ ਰੱਖੇਗਾ ਨਜ਼ਰ, ਆਫ਼ਤਾਂ ’ਚ ਵੀ ਆਵੇਗਾ ਕੰਮ

Kullu Cloudburst: ਕੁੱਲੂ ਦੀ ਲਗਘਾਟੀ ‘ਚ ਫਟਿਆ ਬੱਦਲ, ਸਰਵਰੀ ‘ਚ ਪੈਦਲ ਪੁਲ ਹੋਇਆ ਤਬਾਹ

ਸਰਵਰੀ ‘ਚ ਪੈਦਲ ਪੁਲ ਹੋਇਆ ਤਬਾਹ, ਸਾਰੇ ਸਕੂਲ-ਕਾਲਜ ਰਹਿਣਗੇ ਬੰਦ Kullu Cloudburst: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਲਗ ਘਾਟੀ ‘ਚ ਸਮਾਨਾ ਪਿੰਡ ਨੇੜੇ ਪਿਛਲੀ ਰਾਤ ਲਗਭਗ 2 ਵਜੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਦੋ ਦੁਕਾਨਾਂ ਅਤੇ ਇੱਕ ਮੋਟਰਸਾਈਕਲ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ-ਨਾਲ ਬਹੁਤ ਸਾਰੇ ਖੇਤਾਂ ਨੂੰ ਵੀ […]
Khushi
By : Updated On: 19 Aug 2025 10:02:AM
Kullu Cloudburst: ਕੁੱਲੂ ਦੀ ਲਗਘਾਟੀ ‘ਚ ਫਟਿਆ ਬੱਦਲ, ਸਰਵਰੀ ‘ਚ ਪੈਦਲ ਪੁਲ ਹੋਇਆ ਤਬਾਹ

ਸਰਵਰੀ ‘ਚ ਪੈਦਲ ਪੁਲ ਹੋਇਆ ਤਬਾਹ, ਸਾਰੇ ਸਕੂਲ-ਕਾਲਜ ਰਹਿਣਗੇ ਬੰਦ

Kullu Cloudburst: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਲਗ ਘਾਟੀ ‘ਚ ਸਮਾਨਾ ਪਿੰਡ ਨੇੜੇ ਪਿਛਲੀ ਰਾਤ ਲਗਭਗ 2 ਵਜੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਦੋ ਦੁਕਾਨਾਂ ਅਤੇ ਇੱਕ ਮੋਟਰਸਾਈਕਲ ਨੂੰ ਨੁਕਸਾਨ ਪਹੁੰਚਿਆ ਹੈ।

ਇਸ਼ਤਿਹਾਰ

ਇਸ ਦੇ ਨਾਲ-ਨਾਲ ਬਹੁਤ ਸਾਰੇ ਖੇਤਾਂ ਨੂੰ ਵੀ ਮਿੱਟੀ ਤੇ ਪਾਣੀ ਦੇ ਮਲਬੇ ਨਾਲ ਨੁਕਸਾਨ ਹੋਇਆ ਹੈ।

ਭਾਰੀ ਮੀਂਹ ਕਾਰਨ ਸਰਵਰੀ ਨਾਲੇ ‘ਚ ਆਇ ਹੜ੍ਹ

ਕੁੱਲੂ ਦੀ ਲਗਘਾਟੀ ‘ਚ ਫਟਿਆ ਬੱਦਲ, 2 ਦੁਕਾਨਾਂ ਅਤੇ ਇੱਕ ਬਾਈਕ ਨੁਕਸਾਨੀ ਗਈਫਟਣ ਨਾਲ ਸਰਵਰੀ ਨਾਲੇ ‘ਚ ਵੀ ਪਾਣੀ ਦੀ ਭਿਆਨਕ ਲਹਿਰ ਆ ਗਈ, ਜਿਸ ਨਾਲ ਇੱਕ ਪੈਦਲ ਪੁਲ ਵੀ ਤਬਾਹ ਹੋ ਗਿਆ। ਨਾਲਿਆਂ ‘ਚ ਆਏ ਮਲਬੇ ਨੇ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਕੇ ਹਾਲਾਤ ਹੋਰ ਵਿਗਾੜ ਦਿੱਤੇ

ਗੁੱਜੀ ਆਵਾਜ਼ ਨਾਲ ਜਾਗੇ ਪਿੰਡ ਵਾਸੀ

ਸਥਾਨਕ ਵਾਸੀਆਂ ਨੇ ਦੱਸਿਆ ਕਿ ਰਾਤ 2 ਵਜੇ ਦੇ ਕਰੀਬ ਇੱਕ ਤੇਜ਼ ਧਮਾਕੇ ਵਰਗੀ ਆਵਾਜ਼ ਆਈ, ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਪਰ ਸੰਪਤੀ ਅਤੇ ਖੇਤੀਬਾੜੀ ਨੂੰ ਨੁਕਸਾਨ ਪਹੁੰਚਿਆ ਹੈ।

ਸਾਰੇ ਸਕੂਲ ਅਤੇ ਕਾਲਜ ਰਹਿਣਗੇ ਬੰਦ

ਜਿਲ੍ਹਾ ਪ੍ਰਸ਼ਾਸਨ ਵੱਲੋਂ ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਮੰਗਲਵਾਰ ਨੂੰ ਸਾਰੇ ਸਿੱਖਿਆ ਸੰਸਥਾਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ

ਨਦੀ ਕਿਨਾਰੇ ਰਹਿੰਦੇ ਲੋਕਾਂ ਨੂੰ ਕੀਤਾ ਗਿਆ ਸੁਰੱਖਿਅਤ ਸਥਾਨਾਂ ‘ਤੇ ਤਬਦੀਲ

ਜਿਵੇਂ ਹੀ ਲਗ ਘਾਟੀ ਵਿੱਚ ਬੱਦਲ ਫਟਣ ਦੀ ਸੂਚਨਾ ਮਿਲੀ, ਪ੍ਰਸ਼ਾਸਨ ਨੇ ਸਰਵਰੀ ਵਿੱਚ ਨਦੀ-ਨਾਲਿਆਂ ਦੇ ਕਿਨਾਰੇ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਤੁਰੰਤ ਖਾਲੀ ਕਰਵਾਇਆ, ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ।

Read Latest News and Breaking News at Daily Post TV, Browse for more News

Ad
Ad

Punjab District News