ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੈਂਟਰ ਤੇ ਪੰਜਾਬ ਸਰਕਾਰ ਖਿਲਾਫ ਕੀਤਾ ਹੱਲਾ ਬੋਲ

Barnala Kisan Mahapanchayat; ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਕੀਤੀ ਗਈ। ਜਿਸ ਵਿੱਚ ਵੱਖੋ ਵੱਖਰੀਆਂ ਕਿਸਾਨ ਜਥੇਬੰਦੀਆਂ ਦੀ ਸੂਬਾ ਪ੍ਰਧਾਨਾਂ ਸਮੇਤ ਵੱਡੀ ਤਦਾਰ ਦੇ ਵਿੱਚ ਹਜਾਰਾਂ ਦੀ ਤਦਾਰ ਦੇ ਵਿੱਚ ਵੱਡਾ ਇਕੱਠ ਹੋਇਆ। ਜਿੱਥੇ ਕਿਸਾਨ ਜਥੇਬੰਦੀਆਂ ਦੇ ਸੂਬਾ ਆਗੂਆਂ ਨੇ ਇਸ ਮਹਾ ਪੰਚਾਇਤ […]
Jaspreet Singh
By : Published: 10 Mar 2026 19:54:PM
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੈਂਟਰ ਤੇ ਪੰਜਾਬ ਸਰਕਾਰ ਖਿਲਾਫ ਕੀਤਾ ਹੱਲਾ ਬੋਲ

Barnala Kisan Mahapanchayat; ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਕੀਤੀ ਗਈ। ਜਿਸ ਵਿੱਚ ਵੱਖੋ ਵੱਖਰੀਆਂ ਕਿਸਾਨ ਜਥੇਬੰਦੀਆਂ ਦੀ ਸੂਬਾ ਪ੍ਰਧਾਨਾਂ ਸਮੇਤ ਵੱਡੀ ਤਦਾਰ ਦੇ ਵਿੱਚ ਹਜਾਰਾਂ ਦੀ ਤਦਾਰ ਦੇ ਵਿੱਚ ਵੱਡਾ ਇਕੱਠ ਹੋਇਆ।

ਜਿੱਥੇ ਕਿਸਾਨ ਜਥੇਬੰਦੀਆਂ ਦੇ ਸੂਬਾ ਆਗੂਆਂ ਨੇ ਇਸ ਮਹਾ ਪੰਚਾਇਤ ਨੂੰ ਸੰਬੋਧਨ ਕੀਤਾ । ਸੰਬੋਧਨ ਵਿੱਚ ਕਿਸਾਨਾਂ-ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਸੈਂਟਰ ਅਤੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਿਸਾਨ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਸੈਂਟਰ ਦੀ ਮੋਦੀ ਸਰਕਾਰ ਜੋ ਬਿਜਲੀ ਸੋਧ ਬਿੱਲ ਲਿਆ ਰਹੀ ਹੈ ਉਹ ਹਰ ਇੱਕ ਵਰਗ ਲਈ ਵੱਡਾ ਨੁਕਸਾਨ ਦਾਇਕ ਹੈ। ਇਸ ਬਿੱਲ ਆਉਣ ਨਾਲ ਜਿੱਥੇ ਬਿਜਲੀ ਸੈਕਟਰ ਕਾਰਪੋਰੇਟ ਘਰਾਨਿਆਂ ਵਿੱਚ ਜਾਵੇਗਾ ਉੱਥੇ ਆਉਣ ਵਾਲੇ ਸਮੇਂ ਵਿੱਚ ਮਨ ਮਰਜ਼ੀ ਨਾਲ ਇਹ ਬਿਜਲੀ ਬਿੱਲ ਵਸੂਲਣਗੇ ਜਿਸ ਨਾਲ ਦੇਸ਼ ਦੇ ਹਰ ਕਿਸਾਨ ਮਜ਼ਦੂਰ ਅਤੇ ਹਰ ਵਰਗ ਇਸ ਤੋਂ ਪ੍ਰਭਾਵਿਤ ਹੋਵੇਗਾ।

ਉਹਨਾਂ ਕਿਹਾ ਕਿ ਬਿਜਲੀ ਸੋਧ ਬਿੱਲ ਤੋਂ ਇਲਾਵਾ ਖੇਤੀ ਮੁਕਤ ਵਪਾਰ ਸਮਝੌਤਾ ਡੀਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਬੀਜ ਬਿੱਲ, ਮਨਰੇਗਾ ਕਾਨੂੰਨ ਜੋ ਕਿਸਾਨਾਂ ਮਜ਼ਦੂਰਾਂ ਵਿਰੁੱਧ ਕਾਨੂੰਨ ਥਾਪੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਅਜਿਹੇ ਬਿੱਲਾਂ ਨਾਲ ਸਬਸਿਡੀ ਖਤਮ ਹੋ ਜਾਵੇਗੀ। ਜਿਸ ਨਾਲ ਕਿਸਾਨ ਮਜ਼ਦੂਰ ਅਤੇ ਛੋਟੇ ਵਪਾਰੀ ਵੱਡਾ ਮਾਰ ਹੇਠ ਆ ਜਾਣਗੇ।
ਉਹਨਾਂ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਅਜਿਹੇ ਬਿੱਲਾ ਨਾਲ ਪਹਿਲਾਂ ਲੋਕਾਂ ਨੂੰ ਗੁਮਰਾਹ ਕਰਕੇ ਲਾਗੂ ਕੀਤਾ ਜਾਵੇਗਾ। ਖੇਤੀ ਮੁਕਤ ਵਪਾਰ ਸਮਝੌਤਾ ਡੀਲ ਵੀ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਲਈ ਇੱਕ ਘਾਟੇ ਵਾਲੀ ਡੀਲ ਹੈ। ਜਿਸ ਨਾਲ ਕਿਸਾਨਾਂ ਉੱਪਰ ਕਰਜੇ ਚੜ ਜਾਵੇਗਾ ਅਤੇ ਉਨਾਂ ਦੀਆਂ ਫਸਲਾਂ ਦਾ ਬਾਜੂ ਮੁੱਲ ਨਹੀਂ ਮਿਲੇਗਾ ਜਿਸ ਨਾਲ ਕਿਸਾਨ ਮਜਬੂਰ ਹੋ ਕੇ ਕਰਜੇ ਦੀ ਭੇਟ ਚੜ ਜਾਣਗੇ ਅਤੇ ਮਜਬੂਰੀ ਬੱਸ ਨਾਲ ਉਹਨਾਂ ਨੂੰ ਆਪਣੀਆਂ ਜਮੀਨਾਂ ਵੇਚਣੀਆਂ ਪੈਣੀ ਆ। ਜਿੱਥੇ ਅਮੇਰੀਕਾ ਆਪਣੇ ਕਿਸਾਨਾਂ ਲਈ 60 ਲੱਖ ਰੁਪਏ ਸਬਸਿਡੀ ਦਿੰਦਾ ਹੈ ਉੱਥੇ ਦੇਸ਼ ਦੇ ਕਿਸਾਨਾਂ ਨੂੰ ਇਨੀ ਸਬਸਿਡੀ ਨਹੀਂ ਮਿਲਦੀ । ਇਸ ਬਿੱਲ ਨਾਲ ਬਾਹਰੋਂ ਪ੍ਰੋਡਕਟ ਆਉਣਗੇ ਅਤੇ ਮਜਬੂਰਨ ਬਸ ਸਾਨੂੰ ਖਰੀਦਣੇ ਪੈਣਗੇ। ਉਹਨਾਂ ਕਿਹਾ ਕਿ ਜੇਕਰ ਅਜੇ ਬਿੱਲ ਲਾਗੂ ਹੁੰਦੇ ਹਨ ਤਾਂ ਉਹ ਕਾਲਾ ਦਿਵਸ ਵਜੋਂ ਇਹ ਦਿਨ ਮਨਾਉਣਗੇ। ਜਿਸ ਲਈ ਸੈਂਟਰ ਅਤੇ ਪੰਜਾਬ ਸਰਕਾਰ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਦੇ ਹੱਕ ਵਿੱਚ ਚੰਗਾ ਫੈਸਲਾ ਲੈਣ। ਉਹ ਬਿਜਲੀ ਸੋਧ ਬਿਲ, ਖੇਤੀ ਮੁਕਤ ਵਪਾਰ ਸਮਝੌਤਾ ਡੀਲ, ਬੀਜ ਬਿੱਲ, ਮਨਰੇਗਾ ਕਾਨੂੰਨ ਦਾ ਡੱਟਵਾਂ ਵਿਰੋਧ ਕਰਦੇ ਹਨ।

ਸੁਨੀਲ ਜਾਖੜ ਦੇ ਬਿਆਨ ਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਬੋਲਦੇ ਕਿਹਾ ਕਿ ਸਾਡੇ ਦੇਸ਼ ਅੰਦਰ ਕਣਕ ਚਾਵਲ ਮੱਕੀ ਤੇਲ ਮੂੰਗੀ ਡਰਾਈ ਫੂਟ ਤੋ ਇਲਾਵਾ ਵੱਡੀਆਂ ਫਸਲਾਂ ਪੈਰਾਵਾਰ ਕਰਨ ਵਿੱਚ ਕਿਸਾਨ ਸਮਤਾ ਰੱਖਦੇ ਹਨ ਸਾਨੂੰ ਵਿਦੇਸ਼ਾਂ ਵਿੱਚੋਂ ਕੋਈ ਪ੍ਰੋਡੈਕਟ ਲਿਆਉਣ ਦੀ ਲੋੜ ਨਹੀਂ ।

SKM ਦੇ ਸੱਦੇ ਤੇ 12 ਅਪ੍ਰੈਲ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਇਕ ਮੀਟਿੰਗ ਕੀਤੀ ਜਾਵੇਗੀ।

ਉਹਨਾਂ ਐਸਐਸਪੀ ਬਠਿੰਡਾ ਦੇ ਦਿੱਤੇ ਬਿਆਨ ਨੂੰ ਦੋਹਰਾਉਂਦੇ ਕਿਹਾ ਕਿ ਐਸਐਸਪੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਕਿਸਾਨ ਦੀ ਕੀਤੀ ਕੁੱਟਮਾਰ ਤਹਿਤ ਹੀ ਉਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਉਹ ਔਰਤ ਜਾਤੀ ਦਾ ਸਨਮਾਨ ਕਰਦੇ ਹਨ ਪਰ ਜੋ ਐਸਐਸਪੀ ਬਠਿੰਡਾ ਵੱਲੋਂ ਹੁਕਮ ਕਰਨ ਤੋਂ ਬਾਅਦ ਕਿਸਾਨਾਂ ਤੇ ਹੋਏ ਲਾਠੀਚਾਰਜ ਦਿਓ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਨ।

Read Latest News and Breaking News at Daily Post TV, Browse for more News

Ad
Ad