Journalism Of Hope
BREAKING NEWS
ਪੰਜਾਬ ‘ਚ ਵਾਧੂ ਬਿਜਲੀ ਬਿੱਲ ਆਉਣ ਤੋਂ ਪ੍ਰੇਸ਼ਾਨ ਲੋਕਾਂ ਲਈ ਸਰਕਾਰ ਵੱਡਾ ਐਲਾਨ, ਕਰੀਬ 64 ਹਜ਼ਾਰ ਘਰਾਂ ਨੂੰ ਮਿਲੇਗਾ ਸਬਸਿਡੀ ਦਾ ਲਾਭ.....17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ, 21 ਦਿਨਾਂ ਦੀ ਫਰਲੋ ਮਨਜ਼ੂਰ......ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ.......ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ੇ ਦੇ ਮਾਮਲਿਆਂ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਅਤੇ ਜੇਲ੍ਹ ਵਿਭਾਗ ਦੇ ADGP ਤੋਂ ਮੰਗਿਆ ਜਵਾਬ.....ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ......ਸੁਪਰੀਮ ਕੋਰਟ ਦਾ ਵੱਡਾ ਬਿਆਨ, ਫੁੱਟਪਾਥ ‘ਤੇ ਪਹਿਲਾ ਹੱਕ ਪੈਦਲ ਚੱਲਣ ਵਾਲਿਆਂ ਦਾ.....ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਸਹੁਰੇ ਪਰਿਵਾਰ ‘ਤੇ ਲਗਾਏ ਲਾਏ ਗੰਭੀਰ ਇਲਜ਼ਾਮ......

Canada ਦੀ ਪੀ.ਆਰ. ਲਈ ਫ੍ਰੈਂਚ ਭਾਸ਼ਾ ਸਿੱਖਣਾ ਹੋ ਸਕਦਾ ਹੈ ਭਾਰਤੀ ਵਿਦਿਆਰਥੀਆਂ ਲਈ ਫਾਇਦੇਮੰਦ

Canada PR can be beneficial ;- ਕੈਨੇਡਾ ਵਿਚ ਪੜ੍ਹਾਈ ਕਰਨ ਜਾ ਰਹੇ ਭਾਰਤੀ ਵਿਦਿਆਰਥੀਆਂ ਵਿੱਚੋਂ ਕਈ ਇੱਕ ਆਪਣੇ ਲਈ ਪਰਮਾਨੈਂਟ ਰੈਜ਼ੀਡੈਂਸੀ (PR) ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। PR ਲਈ ਅਪਲਾਈ ਕਰਨ ਦੇ ਲਈ ਅੰਗਰੇਜ਼ੀ ਭਾਸ਼ਾ ਜ਼ਰੂਰੀ ਹੈ, ਕਿਉਂਕਿ ਇਸ ਦੇ ਆਧਾਰ ’ਤੇ ਅੰਕ (Points) ਦਿੱਤੇ ਜਾਂਦੇ ਹਨ। ਹਾਲਾਂਕਿ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ […]
Nishant Malyan
By : Updated On: 22 Feb 2025 17:03:PM
Canada ਦੀ ਪੀ.ਆਰ. ਲਈ ਫ੍ਰੈਂਚ ਭਾਸ਼ਾ ਸਿੱਖਣਾ ਹੋ ਸਕਦਾ ਹੈ ਭਾਰਤੀ ਵਿਦਿਆਰਥੀਆਂ ਲਈ ਫਾਇਦੇਮੰਦ

Canada PR can be beneficial ;- ਕੈਨੇਡਾ ਵਿਚ ਪੜ੍ਹਾਈ ਕਰਨ ਜਾ ਰਹੇ ਭਾਰਤੀ ਵਿਦਿਆਰਥੀਆਂ ਵਿੱਚੋਂ ਕਈ ਇੱਕ ਆਪਣੇ ਲਈ ਪਰਮਾਨੈਂਟ ਰੈਜ਼ੀਡੈਂਸੀ (PR) ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। PR ਲਈ ਅਪਲਾਈ ਕਰਨ ਦੇ ਲਈ ਅੰਗਰੇਜ਼ੀ ਭਾਸ਼ਾ ਜ਼ਰੂਰੀ ਹੈ, ਕਿਉਂਕਿ ਇਸ ਦੇ ਆਧਾਰ ’ਤੇ ਅੰਕ (Points) ਦਿੱਤੇ ਜਾਂਦੇ ਹਨ। ਹਾਲਾਂਕਿ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਦਿਆਰਥੀ ਕੈਨੇਡਾ ਵਿੱਚ ਪੀ.ਆਰ. ਚਾਹੁੰਦਾ ਹੈ ਤਾਂ ਉਸਨੂੰ ਫ੍ਰੈਂਚ ਭਾਸ਼ਾ ਸਿੱਖਣੀ ਚਾਹੀਦੀ ਹੈ, ਕਿਉਂਕਿ ਕੈਨੇਡਾ ਇਸ ਸਮੇਂ ਦੋਭਾਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਥਾਂ ਬਸਾਉਣ ਉੱਤੇ ਜ਼ਿਆਦਾ ਧਿਆਨ ਦੇ ਰਿਹਾ ਹੈ।

ਇਸ਼ਤਿਹਾਰ

ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਕਈ ਆਈਈਐਲਟੀਐਸ ਕੇਂਦਰਾਂ ਨੇ ਹੁਣ ਫ੍ਰੈਂਚ ਕੋਰਸ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਦੋਭਾਸ਼ੀ ਇਮੀਗ੍ਰੇਸ਼ਨ ਦੇ ਫਾਇਦੇ ਦਾ ਲਾਭ ਮਿਲ ਸਕਦਾ ਹੈ। ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਨੇ ਫ੍ਰੈਂਕੋਫੋਨ (ਫ੍ਰੈਂਚ ਬੋਲਣ ਵਾਲੇ) ਪ੍ਰਵਾਸੀਆਂ ਨੂੰ ਵਸਾਉਣ ਤੇ ਜ਼ੋਰ ਦਿੱਤਾ ਹੈ, ਖਾਸ ਕਰਕੇ ਉਹ ਲੋਕ ਜੋ ਕਿਊਬਿਕ ਸੂਬੇ ਤੋਂ ਬਾਹਰ ਵਸਣਾ ਚਾਹੁੰਦੇ ਹਨ, ਜਿੱਥੇ ਫ੍ਰੈਂਚ ਸਰਕਾਰੀ ਭਾਸ਼ਾ ਹੈ।

ਵਿਦਿਆਰਥੀਆਂ ਲਈ ਫ੍ਰੈਂਚ ਸਿੱਖਣਾ ਨਾ ਸਿਰਫ਼ ਪੀ.ਆਰ. ਦੀ ਸੰਭਾਵਨਾ ਨੂੰ ਵਧਾਉਂਦਾ ਹੈ, ਸਗੋਂ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸੇ ਤਰ੍ਹਾਂ ਉਹ ਵਿਦਿਆਰਥੀ ਜਿਨ੍ਹਾਂ ਦੇ ਪੋਸਟ-ਗ੍ਰੈਜੂਏਟ ਵਰਕ ਪਰਮਿਟ (PGWP) ਦੀ ਮਿਆਦ ਖਤਮ ਹੋਣ ਵਾਲੀ ਹੈ, ਉਹਨਾਂ ਲਈ ਇਹ ਫਾਇਦੇਮੰਦ ਹੋ ਸਕਦਾ ਹੈ।

ਇਮੀਗ੍ਰੇਸ਼ਨ ਮਾਹਿਰਾਂ ਦੇ ਅਨੁਸਾਰ, ਫ੍ਰੈਂਚ ਭਾਸ਼ਾ ਜਾਣਨ ਵਾਲਿਆਂ ਨੂੰ ਸਿੱਧੀ ਪੀ.ਆਰ. ਮਿਲਣ ਦੀ ਸੰਭਾਵਨਾ ਹੈ, ਅਤੇ ਇਹ ਪਹਿਲ 2028 ਤੱਕ ਜਾਰੀ ਰਹੇਗੀ। ਫ੍ਰੈਂਚ ਸਿੱਖਣ ਨਾਲ PR ਐਪਲੀਕੇਸ਼ਨ ਵਿੱਚ 63 ਅੰਕਾਂ ਤੱਕ ਦਾ ਵਾਧਾ ਹੋ ਸਕਦਾ ਹੈ, ਜਿਸ ਨਾਲ ਪੀ.ਆਰ. ਪ੍ਰਾਪਤ ਕਰਨ ਦਾ ਮੌਕਾ ਬੜ੍ਹ ਜਾਂਦਾ ਹੈ।

ਕੈਨੇਡਾ ਦਾ ਉਦੇਸ਼ 2026 ਤੱਕ ਕਿਊਬਿਕ ਤੋਂ ਬਾਹਰ ਫ੍ਰੈਂਚ ਬੋਲਣ ਵਾਲੀ ਆਬਾਦੀ ਨੂੰ 8 ਫੀਸਦੀ ਤੱਕ ਵਧਾਉਣਾ ਹੈ, ਅਤੇ ਇਸ ਦਾ ਮਤਲਬ ਹੈ ਕਿ ਭਾਰਤੀ ਵਿਦਿਆਰਥੀਆਂ ਲਈ ਫ੍ਰੈਂਚ ਸਿੱਖਣ ਨਾਲ ਕੈਨੇਡਾ ਵਿੱਚ ਵਧੇਰੇ ਮੌਕੇ ਉਪਲਬਧ ਹੋ ਸਕਦੇ ਹਨ।

Read Latest News and Breaking News at Daily Post TV, Browse for more News

Ad
Ad

Punjab District News