Journalism Of Hope
BREAKING NEWS
ਚੰਡੀਗੜ੍ਹ ’ਚ ਅੱਜ ਤੋਂ ਕਿਸਾਨ ਲਾਉਣਗੇ ਪੱਕਾ ਮੋਰਚਾ.....ਅੰਮ੍ਰਿਤਸਰ ਦੇ ਮਸ਼ਹੂਰ ‘ਕਾਲੇ ਕੁਲਚਿਆਂ ਵਾਲੇ’ ’ਤੇ GST ਵਿਭਾਗ ਦੀ ਰੇਡ.....ਥਾਣੇ ਦੇ ਬਾਹਰ ਬੰਬ ਧਮਾਕਾ ਮਾਮਲੇ ’ਚ NIA ਦਾ ਵੱਡਾ ਐਕਸ਼ਨ, ਪੰਜਾਬ ਦੇ 3 ਗੈਂਗਸਟਰ ਗ੍ਰਿਫ਼ਤਾਰ.......ਅੱਜ 1 ਸਤੰਬਰ ਤੋਂ ਵੱਡੇ ਬਦਲਾਅ: ਕਮਰਸ਼ੀਅਲ ਸਿਲੰਡਰ ਮਹਿੰਗਾ, ਦੁੱਧ ਦੇ ਰੇਟ ਵਧੇ; ਟਾਟਾ-ਹੁੰਡਈ ਦੀਆਂ ਕਾਰਾਂ ਵੀ ਮਹਿੰਗੀਆਂ.......ਵਿਆਹ ਤੋਂ ਸਿਰਫ਼ 5 ਮਹੀਨੇ ਬਾਅਦ ਰੈਪਰ ਬਾਦਸ਼ਾਹ-ਈਸ਼ਾ ਰਿਖੀ ਹੋ ਰਹੇ ਵੱਖ !.....ਨੇਪਾਲ ਹੜ੍ਹ ਨਾਲ ਤਬਾਹ ਘਰ ’ਚੋਂ ਮਿਲੀਆਂ 24 ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 955 ਹੋਈ.....ਅੱਜ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡਾ ਬਦਲਾਅ, ਹੁਣ ਬੋਰਡਿੰਗ ਪਾਸ ’ਤੇ ਨਹੀਂ ਲੱਗੇਗੀ ਇਮੀਗ੍ਰੇਸ਼ਨ ਸਟੈਂਪ......

New Zealand ਦੇ ਦੱਖਣੀ ਆਕਲੈਂਡ ‘ਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਸਥਾਨਿਕ ਨੌਜਵਾਨਾਂ ਨੇ ਰੋਕਿਆ

New Zealand Nagar Kirtan: ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਦੇ ਇੱਕ ਉਪਨਗਰ ਮੈਨੂਰੇਵਾ ‘ਚ ਨਗਰ ਕੀਰਤਨ ਦੌਰਾਨ ਸਥਾਨਿਕ ਨੌਜਵਾਨਾਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਸਜਿਆ ਨਗਰ ਕੀਰਤਨ ਜਦੋਂ ਵਾਪਿਸ ਗੁਰਦੁਆਰਾ ਸਾਹਿਬ ਪਰਤ ਰਿਹਾ ਸੀ ਤਾਂ ਆਖਰੀ ਪੜ੍ਹਾਅ ’ਤੇ ਜਾ ਕੇ ਇਕ ਸਾਈਡ ਵਾਲੇ ਪਾਸੇ ਤੋਂ 70-80 […]
Nishant Malyan
By : Updated On: 21 Dec 2025 10:04:AM
New Zealand ਦੇ ਦੱਖਣੀ ਆਕਲੈਂਡ ‘ਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਸਥਾਨਿਕ ਨੌਜਵਾਨਾਂ ਨੇ ਰੋਕਿਆ

New Zealand Nagar Kirtan: ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਦੇ ਇੱਕ ਉਪਨਗਰ ਮੈਨੂਰੇਵਾ ‘ਚ ਨਗਰ ਕੀਰਤਨ ਦੌਰਾਨ ਸਥਾਨਿਕ ਨੌਜਵਾਨਾਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਸਜਿਆ ਨਗਰ ਕੀਰਤਨ ਜਦੋਂ ਵਾਪਿਸ ਗੁਰਦੁਆਰਾ ਸਾਹਿਬ ਪਰਤ ਰਿਹਾ ਸੀ ਤਾਂ ਆਖਰੀ ਪੜ੍ਹਾਅ ’ਤੇ ਜਾ ਕੇ ਇਕ ਸਾਈਡ ਵਾਲੇ ਪਾਸੇ ਤੋਂ 70-80 ਸਥਾਨਿਕ ਨੌਜਵਾਨਾਂ ਨੇ ਆ ਕੇ ਹੰਗਾਮਾ ਕੀਤਾ।

ਇਸ਼ਤਿਹਾਰ

ਨਗਰ ਕੀਰਤਨ ਰੋਕ ਕੇ ਸਾਹਮਣੇ ਹੌਕਾ ਡਾਂਸ ਕੀਤਾ ਅਤੇ ਕਿਹਾ “ਨਿਊਜੀਲੈਂਡ ਸਾਡੀ ਧਰਤੀ ਇਹ ਤੁਹਾਡਾ ਇੰਡੀਆ ਨਹੀਂ। ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਰੋਕਣ ਵਾਲੇ ਪੈਂਟੇਕੋਸਟਲ ਸੰਗਠਨ ਡੈਸਟੀਨੀ ਚਰਚ ਦੇ ਮੁਖੀ ਹਨ। ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ‘ਚ ਸ਼ਨੀਵਾਰ ਕਰੀਬ 2.30 ਵਜੇ ਦੀ ਘਟਨਾ ਹੈ। ਇਸ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਰਸਤਾ ਵੀ ਰੋਕੀ ਰੱਖਿਆ। ਸਿੱਖ ਸੰਗਤਾਂ ਨੇ ਇਸ ਮਾਹੌਲ ਵਿਚ ਸ਼ਾਂਤੀ ਬਣਾਈ ਰੱਖੀ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਕਈ ਆਗੂ ਉਥੇ ਹਾਜ਼ਿਰ ਸਨ ਅਤੇ ਨਗਰ ਕੀਰਤਨ ਲਈ ਸਿੱਖ ਜਥੇਬੰਦੀਆਂ ਨੇ ਇਜਾਜ਼ਤ ਲਈ ਸੀ। ਇਸ ਘਟਨਾ ਮੌਕੇ ‘ਤੇ ਪੁਲਿਸ ਵੀ ਮੌਜੂਦ ਸੀ। ਬਾਅਦ ਵਿਚ ਹੋਰ ਪੁਲਿਸ ਵੀ ਆਈ ਅਤੇ ਉਨ੍ਹਾਂ ਨੌਜਵਾਨਾਂ ਦੇ ਸਾਈਡ ਉਤੇ ਹੋਣ ਉਤੇ ਨਗਰ ਕੀਰਤਨ ਸਮਾਪਤੀ ਵੱਲ ਵਧਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News