ਤਾਜ਼ਾ ਖ਼ਬਰਾਂ ਲਈ ਵਟਸਐਪ 'ਤੇ ਡੇਲੀਪੋਸਟ ਟੀਵੀ ਚੈਨਲ ਨੂੰ ਫਾਲੋ ਕਰੋ — ਹੁਣੇ ਜੁੜੋ ਅਤੇ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ ਪਾਓ! 👉 ਇੱਥੇ ਕਲਿੱਕ ਕਰੋ
Journalism Of Hope
BREAKING NEWS
ਤਰਨਤਾਰਨ ‘ਚ ਦਿਨ-ਦਿਹਾੜੇ ਹੋਈ ਤਾੜ-ਤਾੜ, ਦੋ ਧਿਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ, 1 ਦੀ ਮੌਤ, 2 ਗੰਭੀਰ ਜ਼ਖਮੀ......ਭਾਰਤ ਦੇ Gold Medalist ਦਿੱਗਜ਼ ਖਿਡਾਰੀ ਦੀ ਸ਼ੱਕੀ ਹਲਾਤਾਂ ‘ਚ ਮੌਤ, ਖੇਡ ਜਗਤ ‘ਚ ਸੋਗ ਦੀ ਲਹਿਰ......ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਫੇਰ ਬਦਲਿਆ ਸਮਾਂ......ਮੋਗਾ ਡਬਲ ਮਰਡਰ: ਦੋ ਭਰਾਵਾਂ ਦੇ ਕਤਲ ਦੀ ਸਾਜ਼ਿਸ਼ ਵਿੱਚ 6 ਔਰਤਾਂ ਦੀ ਭੂਮਿਕਾ, ਹੁਣ ਤੱਕ 10 ਗ੍ਰਿਫ਼ਤਾਰ......ਮਾਨਸਾ ’ਚ ਨੌਜਵਾਨ ਦੀ ਮੌਤ ਮਾਮਲਾ: ਇਨਸਾਫ਼ ਮਿਲਣ ਤੱਕ ਸਸਕਾਰ ਨਹੀਂ ਕਰਾਂਗੇ: ਪਤਨੀ ਤੇ ਭੈਣ.....ਪੰਜਾਬ ’ਚ ਪਰਾਲੀ ਸਾੜਨ ਦੇ 684 ਮਾਮਲੇ, ਤਰਨ ਤਾਰਨ ਤੇ ਅੰਮ੍ਰਿਤਸਰ ਸਭ ਤੋਂ ਅੱਗੇ......ਪੰਜਾਬ ’ਚ ਮੁੜ ਬਦਲੇਗਾ ਮੌਸਮ, ਮੀਂਹ ਦੇ ਨਾਲ ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਸੰਭਾਵਨਾ......ਦਿੱਲੀ ’ਚ ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ, 208 ਸਰਕਾਰੀ ਠੇਕਿਆਂ ’ਤੇ ਮਿਲੇਗੀ ਸਹੂਲਤ......ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲਿਆਂ ਲਈ ਵੱਡੀ ਰਾਹਤ, 1 ਨਵੰਬਰ ਤੋਂ ਮਿਲੇਗੀ ਸਾਲਾਨਾ ਲੋਕਲ ਪਾਸ ਦੀ ਸਹੂਲਤ......

LPG New Rate: ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ

LPG New Rate: ਨਵੰਬਰ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਲੋਕਾਂ ਨੂੰ ਵੱਡਾ ਤੋਹਫ਼ਾ ਮਿਲ ਗਿਆ ਹੈ। ਦਰਅਸਲ, 19 ਕਿਲੋਗ੍ਰਾਮ ਵਾਲੇ ਵਪਾਰਕ (ਕਮਰਸ਼ੀਅਲ) ਐੱਲ. ਪੀ. ਜੀ. ਸਿਲੰਡਰਾਂ ਦੀਆਂ ਕੀਮਤਾਂ ਘੱਟ ਗਈਆਂ ਹਨ। 1 ਨਵੰਬਰ ਤੋਂ ਵਪਾਰਕ ਗੈਸ ਸਿਲੰਡਰ 5 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ, ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
LPG New Rate: ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
lpg

LPG New Rate: ਨਵੰਬਰ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਲੋਕਾਂ ਨੂੰ ਵੱਡਾ ਤੋਹਫ਼ਾ ਮਿਲ ਗਿਆ ਹੈ। ਦਰਅਸਲ, 19 ਕਿਲੋਗ੍ਰਾਮ ਵਾਲੇ ਵਪਾਰਕ (ਕਮਰਸ਼ੀਅਲ) ਐੱਲ. ਪੀ. ਜੀ. ਸਿਲੰਡਰਾਂ ਦੀਆਂ ਕੀਮਤਾਂ ਘੱਟ ਗਈਆਂ ਹਨ। 1 ਨਵੰਬਰ ਤੋਂ ਵਪਾਰਕ ਗੈਸ ਸਿਲੰਡਰ 5 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ, ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਦੱਸ ਦੇਈਏ ਕਿ 19 ਕਿਲੋਗ੍ਰਾਮ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 1,590.50 ਰੁਪਏ ਹੋਵੇਗੀ। ਪਹਿਲਾਂ ਇਹ 1,595.50 ਰੁਪਏ ਸੀ। ਕੋਲਕਾਤਾ ਵਿੱਚ ਹੁਣ ਇਸਦੀ ਕੀਮਤ 1,694 ਰੁਪਏ, ਮੁੰਬਈ ਵਿੱਚ 1,542 ਰੁਪਏ ਅਤੇ ਚੇਨਈ ਵਿੱਚ 1,750 ਰੁਪਏ ਹੈ। ਭਾਰਤ ਦੀਆਂ ਤਿੰਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs): ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL), ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੇ ਵਪਾਰਕ LPG ਸਿਲੰਡਰਾਂ (19 ਕਿਲੋਗ੍ਰਾਮ) ਦੀ ਕੀਮਤ ₹ 5 ਘਟਾ ਦਿੱਤੀ ਹੈ। ਨਵੀਆਂ ਕੀਮਤਾਂ ਅੱਜ, 1 ਨਵੰਬਰ, 2025 ਤੋਂ ਲਾਗੂ ਹਨ।

ਜ਼ਿਕਰਯੋਗ ਹੈ ਕਿ ਅਕਤੂਬਰ ਦੇ ਮਹੀਨੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ ਪਰ ਨਵੰਬਰ ਦੇ ਮਹੀਨੇ ਪੰਜ ਰੁਪਏ ਦੀ ਕਟੌਤੀ ਕਰ ਦਿੱਤੀ ਗਈ। ਦਿੱਲੀ ਵਿੱਚ ਇੱਕ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 15.50 ਰੁਪਏ ਮਹਿੰਗੀ ਹੋ ਗਈ ਸੀ। ਕੋਲਕਾਤਾ ਅਤੇ ਚੇਨਈ ਵਿੱਚ, ਇਸਦੀਆਂ ਕੀਮਤਾਂ ਵਿੱਚ 4.50 ਰੁਪਏ ਦੀ ਕਮੀ ਆਈ ਹੈ ਅਤੇ ਅੱਜ ਤੋਂ ਇਹ ਕ੍ਰਮਵਾਰ 1,694 ਅਤੇ 1,750 ਰੁਪਏ ਹੋ ਗਈਆਂ ਹਨ। 8 ਅਪ੍ਰੈਲ, 2025 ਤੋਂ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸਦੀ ਕੀਮਤ ਦਿੱਲੀ ਵਿੱਚ 853 ਰੁਪਏ, ਕੋਲਕਾਤਾ ਵਿੱਚ 879 ਰੁਪਏ, ਮੁੰਬਈ ਵਿੱਚ 852.50 ਰੁਪਏ ਅਤੇ ਚੇਨਈ ਵਿੱਚ 868.50 ਰੁਪਏ ਹੈ।

Read Latest News and Breaking News at Daily Post TV, Browse for more News

Ad
Ad

Punjab District News