Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

ਲੁਧਿਆਣਾ ਸਕੂਲ ਵਿਦਿਆਰਥਣ ਛੇੜਛਾੜ ਮਾਮਲਾ: ਆਰੋਪੀ ਦੀ ਹਰਕਤ ਵਾਲੀ CCTV ਫੁਟੇਜ ਆਈ ਸਾਹਮਣੇ

Ludhiana School Student Harassment; ਲੁਧਿਆਣਾ ਦੇ ਇੱਕ ਨਿੱਜੀ ਸਕੂਲ ਵਿੱਚ 16 ਸਾਲਾ ਵਿਦਿਆਰਥਣ ਨਾਲ ਕਥਿਤ ਛੇੜਛਾੜ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਫੁਟੇਜ ਵਿੱਚ ਇੱਕ ਨੌਜਵਾਨ ਵਿਦਿਆਰਥਣ ਨੂੰ ਜ਼ਬਰਦਸਤੀ ਚੁੰਮਦਾ ਦਿਖਾਈ ਦੇ ਰਿਹਾ ਹੈ। ਵਿਦਿਆਰਥਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸਕੂਲ ਦੇ ਪਿਊਨ ਨੇ ਉਸ ਨੂੰ ਜ਼ਬਰਦਸਤੀ ਚੁੰਮਿਆ ਅਤੇ ਗ਼ਲਤ […]
By : Updated On: 19 Oct 2026 10:41:AM
ਲੁਧਿਆਣਾ ਸਕੂਲ ਵਿਦਿਆਰਥਣ ਛੇੜਛਾੜ ਮਾਮਲਾ: ਆਰੋਪੀ ਦੀ ਹਰਕਤ ਵਾਲੀ CCTV ਫੁਟੇਜ ਆਈ ਸਾਹਮਣੇ

Ludhiana School Student Harassment; ਲੁਧਿਆਣਾ ਦੇ ਇੱਕ ਨਿੱਜੀ ਸਕੂਲ ਵਿੱਚ 16 ਸਾਲਾ ਵਿਦਿਆਰਥਣ ਨਾਲ ਕਥਿਤ ਛੇੜਛਾੜ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਫੁਟੇਜ ਵਿੱਚ ਇੱਕ ਨੌਜਵਾਨ ਵਿਦਿਆਰਥਣ ਨੂੰ ਜ਼ਬਰਦਸਤੀ ਚੁੰਮਦਾ ਦਿਖਾਈ ਦੇ ਰਿਹਾ ਹੈ। ਵਿਦਿਆਰਥਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸਕੂਲ ਦੇ ਪਿਊਨ ਨੇ ਉਸ ਨੂੰ ਜ਼ਬਰਦਸਤੀ ਚੁੰਮਿਆ ਅਤੇ ਗ਼ਲਤ ਤਰੀਕੇ ਨਾਲ ਛੂਹਿਆ।

ਵਿਦਿਆਰਥਣ ਨੇ ਇਹ ਵੀ ਦੋਸ਼ ਲਾਇਆ ਕਿ ਪਿਊਨ ਨੇ ਛੇੜਛਾੜ ਦੀ ਸੀਸੀਟੀਵੀ ਫੁਟੇਜ ਸਕੂਲ ਤੋਂ ਹਾਸਲ ਕਰ ਲਈ ਸੀ। ਇਸ ਤੋਂ ਬਾਅਦ ਉਹ ਇਹ ਫੁਟੇਜ ਆਪਣੇ ਦੋਸਤਾਂ ਨੂੰ ਦਿਖਾ ਕੇ ਵਿਦਿਆਰਥਣ ਨੂੰ ਬਦਨਾਮ ਕਰ ਰਿਹਾ ਸੀ।

ਪੀੜਤਾ ਮੁਤਾਬਕ, ਉਹ ਕਲਾਸ ਟੀਚਰ ਦੇ ਦਫ਼ਤਰ ਵਿੱਚ ਕਿਤਾਬ ਲੈਣ ਗਈ ਸੀ। ਇਸ ਦੌਰਾਨ ਇਕੱਲੀ ਦੇਖ ਕੇ ਪਿਊਨ ਨੇ ਉਸ ਨਾਲ ਕਥਿਤ ਤੌਰ ’ਤੇ ਇਹ ਹਰਕਤ ਕੀਤੀ। ਵਿਦਿਆਰਥਣ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਟਿੱਬਾ ਦੀ ਪੁਲਿਸ ਨੇ ਮੁਲਜ਼ਮ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਐਤਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਪ੍ਰਿੰਸ ਪਾਲ ਵਜੋਂ ਹੋਈ ਹੈ, ਜੋ ਸਰਦਾਰ ਨਗਰ ਦੇ ਬਸਤੀ ਜੋਧੇਵਾਲ ਇਲਾਕੇ ਦੀ ਗਲੀ ਨੰਬਰ-1 ਦਾ ਰਹਿਣ ਵਾਲਾ ਹੈ।

ਸੀਸੀਟੀਵੀ ਫੁਟੇਜ ਵਿੱਚ ਦਿਖੀ ਕਥਿਤ ਹਰਕਤ

ਸਾਹਮਣੇ ਆਏ ਲਗਭਗ 55 ਸਕਿੰਟ ਦੇ ਸੀਸੀਟੀਵੀ ਫੁਟੇਜ ਵਿੱਚ ਵਿਦਿਆਰਥਣ ਸਕੂਲ ਦੇ ਦਫ਼ਤਰ ਵਿੱਚ ਕੰਧ ਨਾਲ ਲੱਗੀ ਡੈਕ ਵਿੱਚੋਂ ਕਿਤਾਬ ਕੱਢਦੀ ਦਿਖਾਈ ਦਿੰਦੀ ਹੈ। ਇਸੇ ਦੌਰਾਨ ਪਿਊਨ ਵੀ ਦਫ਼ਤਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਵਿਦਿਆਰਥਣ ਨਾਲ ਕੁਝ ਗੱਲ ਕਰਦਾ ਹੈ।

ਫੁਟੇਜ ਮੁਤਾਬਕ, ਵਿਦਿਆਰਥਣ ਇੱਕ ਕਿਤਾਬ ਡੈਕ ਵਿੱਚ ਰੱਖਦੀ ਹੈ ਅਤੇ ਪਿਊਨ ਨੂੰ ਵੀ ਉੱਥੇ ਕੁਝ ਰੱਖਣ ਲਈ ਦਿੰਦੀ ਹੈ। ਇਸ ਤੋਂ ਬਾਅਦ ਜਦੋਂ ਉਹ ਆਪਣੀਆਂ ਕਿਤਾਬਾਂ ਲੈ ਕੇ ਜਾਣ ਲੱਗਦੀ ਹੈ, ਤਾਂ ਪਿਊਨ ਕਥਿਤ ਤੌਰ ’ਤੇ ਪਿੱਛਿਓਂ ਉਸ ਨੂੰ ਫੜ ਲੈਂਦਾ ਹੈ ਅਤੇ ਕੰਧ ਤੇ ਅਲਮਾਰੀ ਵਿਚਕਾਰ ਦਬਾ ਕੇ ਚੁੰਮਦਾ ਹੈ।

ਵਿਦਿਆਰਥਣ ਉਸ ਨੂੰ ਆਪਣੇ ਤੋਂ ਦੂਰ ਧੱਕਦੀ ਹੈ ਅਤੇ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਹੈ। ਫੁਟੇਜ ਵਿੱਚ ਪਿਊਨ ਉਸ ਦੇ ਪਿੱਛੇ ਜਾਂਦਾ ਅਤੇ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਵਿਦਿਆਰਥਣ ਤੇਜ਼ੀ ਨਾਲ ਦਫ਼ਤਰ ਵਿੱਚੋਂ ਬਾਹਰ ਨਿਕਲ ਜਾਂਦੀ ਹੈ।

ਪੁਲਿਸ ਨੇ ਵਿਦਿਆਰਥਣ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News