Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

Mahakumbh: ਅੱਜ 74 ਲੱਖ ਸ਼ਰਧਾਲੂਆਂ ਨੇ ਲਗਾਈ ਡੁਬਕੀ , ਅਕਸ਼ੈ-ਕੈਟਰੀਨਾ ਨੇ ਵੀ ਕੀਤਾ ਸਨਾਨ

Akshay-Katrina also took a bath in mahakumbh : ਮਹਾਕੁੰਭ ਦਾ ਅੱਜ 43ਵਾਂ ਦਿਨ ਹੈ, ਅਤੇ ਮੇਲਾ ਸਮਾਪਤ ਹੋਣ ਵਿੱਚ ਹੁਣ ਸਿਰਫ਼ 2 ਦਿਨ ਬਾਕੀ ਹਨ। ਦੁਪਹਿਰ 12 ਵਜੇ ਤੱਕ 74 ਲੱਖ ਤੋਂ ਵੱਧ ਸ਼ਰਧਾਲੂ ਗੰਗਾ-ਯਮੁਨਾ ਤੇ ਸਰਸਵਤੀ ਦੇ ਤ੍ਰਿਵੇਣੀ ਸੰਗਮ ’ਚ ਪਵਿੱਤਰ ਸਨਾਨ ਕਰ ਚੁੱਕੇ ਹਨ। 13 ਜਨਵਰੀ ਤੋਂ ਹੁਣ ਤੱਕ 62.80 ਕਰੋੜ ਲੋਕ ਇਥੇ […]
Nishant Malyan
By : Updated On: 24 Feb 2025 14:20:PM
Mahakumbh: ਅੱਜ 74 ਲੱਖ ਸ਼ਰਧਾਲੂਆਂ ਨੇ ਲਗਾਈ ਡੁਬਕੀ , ਅਕਸ਼ੈ-ਕੈਟਰੀਨਾ ਨੇ ਵੀ ਕੀਤਾ ਸਨਾਨ

Akshay-Katrina also took a bath in mahakumbh : ਮਹਾਕੁੰਭ ਦਾ ਅੱਜ 43ਵਾਂ ਦਿਨ ਹੈ, ਅਤੇ ਮੇਲਾ ਸਮਾਪਤ ਹੋਣ ਵਿੱਚ ਹੁਣ ਸਿਰਫ਼ 2 ਦਿਨ ਬਾਕੀ ਹਨ। ਦੁਪਹਿਰ 12 ਵਜੇ ਤੱਕ 74 ਲੱਖ ਤੋਂ ਵੱਧ ਸ਼ਰਧਾਲੂ ਗੰਗਾ-ਯਮੁਨਾ ਤੇ ਸਰਸਵਤੀ ਦੇ ਤ੍ਰਿਵੇਣੀ ਸੰਗਮ ’ਚ ਪਵਿੱਤਰ ਸਨਾਨ ਕਰ ਚੁੱਕੇ ਹਨ। 13 ਜਨਵਰੀ ਤੋਂ ਹੁਣ ਤੱਕ 62.80 ਕਰੋੜ ਲੋਕ ਇਥੇ ਡੁਬਕੀ ਲਾ ਚੁੱਕੇ ਹਨ।

ਇਸ਼ਤਿਹਾਰ

ਬਾਲੀਵੁੱਡ ਸਿਤਾਰੇ ਵੀ ਪਹੁੰਚੇ ਮਹਾਕੁੰਭ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਸੰਗਮ ’ਚ ਸਨਾਨ ਕੀਤਾ। ਦੋਵਾਂ ਨੇ ਪਰਮਾਰਥ ਨਿਕੇਤਨ ਸ਼ਿਵਿਰ ’ਚ ਸਵਾਮੀ ਚਿਦਾਨੰਦ ਸਰਸਵਤੀ ਅਤੇ ਸਾਧਵੀ ਭਗਵਤੀ ਸਰਸਵਤੀ ਤੋਂ ਆਸ਼ੀਰਵਾਦ ਲਿਆ।

ਟਰੈਫਿਕ ਅਤੇ ਪਾਰਕਿੰਗ ਬਣੀ ਮੁਸੀਬਤ

ਪ੍ਰਯਾਗਰਾਜ ’ਚ ਪ੍ਰਵੇਸ਼ ਦੇ ਮੁੱਖ ਬਿੰਦੂਆਂ ’ਤੇ ਵਾਹਨਾਂ ਦੀ ਭਾਰੀ ਭੀੜ ਕਾਰਨ ਜਾਮ ਲੱਗਿਆ ਹੋਇਆ ਹੈ। ਸੰਗਮ ਤੋਂ 10 ਕਿਮੀ ਪਹਿਲਾਂ ਵਾਹਨਾਂ ਨੂੰ ਪਾਰਕਿੰਗ ’ਚ ਰੋਕਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਸ਼ਰਧਾਲੂ ਸ਼ਟਲ ਬੱਸ, ਈ-ਰਿਕਸ਼ਾ ਜਾਂ ਆਟੋ ਰਾਹੀਂ ਮੈਲਾ ਖੇਤਰ ਤੱਕ ਪਹੁੰਚ ਸਕਦੇ ਹਨ। ਪਰ, ਇਹ ਸਹੂਲਤਾਂ ਭੀੜ ਦੇ ਮੁਕਾਬਲੇ ਬਹੁਤ ਘੱਟ ਹਨ, ਜਿਸ ਕਾਰਨ ਕਈ ਲੋਕ 10 ਕਿਲੋਮੀਟਰ ਤੱਕ ਪੈਦਲ ਤੁਰਨ ਲਈ ਮਜਬੂਰ ਹਨ।

ਆਟੋ-ਰਿਕਸ਼ਾ ਚਾਲਕ 10 ਕਿਲੋਮੀਟਰ ਦੀ ਸਵਾਰੀ ਲਈ 1000 ਰੁਪਏ ਤੱਕ ਵਸੂਲ ਰਹੇ ਹਨ, ਜਿਸ ਕਰਕੇ ਸ਼ਰਧਾਲੂਆਂ ਵਿੱਚ ਨਾਰਾਜ਼ਗੀ ਹੈ।

ਮਹਾਂ ਸ਼ਿਵਰਾਤਰੀ ’ਤੇ ਸ਼ੋਭਾ-ਯਾਤਰਾ ਰੱਦ

ਮਹਾਂਸ਼ਿਵਰਾਤਰੀ ਮੌਕੇ ਪ੍ਰਯਾਗਰਾਜ ਸ਼ਹਿਰ ’ਚ 16 ਕਿਮੀ ਲੰਬੀ ਸ਼ੋਭਾ-ਯਾਤਰਾ ਕੱਢੀ ਜਾਂਦੀ ਸੀ, ਪਰ ਜਾਮ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਪੁਲਿਸ ਨੇ ਆਯੋਜਕ ਕਮੇਟੀ ਨਾਲ ਗੱਲਬਾਤ ਕਰਕੇ ਇਸਨੂੰ ਰੱਦ ਕਰਵਾ ਦਿੱਤਾ ਹੈ।

10ਵੀਂ-12ਵੀਂ ਦੀਆਂ ਪ੍ਰੀਖਿਆਵਾਂ 9 ਮਾਰਚ ਨੂੰ ਹੋਣਗੀਆਂ

ਸ਼ਹਿਰ ’ਚ ਭਾਰੀ ਭੀੜ ਅਤੇ ਯਾਤਰਾ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ 24 ਫਰਵਰੀ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਹੁਣ ਇਹ ਪ੍ਰੀਖਿਆਵਾਂ 9 ਮਾਰਚ ਨੂੰ ਕਰਵਾਈਆਂ ਜਾਣਗੀਆਂ।

Read Latest News and Breaking News at Daily Post TV, Browse for more News

Ad
Ad

Punjab District News