ਮਹਾਰਾਸ਼ਟਰ ਦੇ ਰਾਏਗੜ੍ਹ ’ਚ ਵੱਡਾ ਹਾਦਸਾ, ਸਮੁੰਦਰ ’ਚ ਡੁੱਬਣ ਨਾਲ 8 ਵਿਦਿਆਰਥੀਆਂ ਦੀ ਮੌਤ
- ਪੁਣੇ ਤੋਂ ਪਿਕਨਿਕ ਮਨਾਉਣ ਆਇਆ ਸੀ 48 ਵਿਦਿਆਰਥੀਆਂ ਦਾ ਗਰੁੱਪ
- ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ
Maharashtra: 8 students drown in sea: ਰਾਏਗੜ੍ਹ: ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਦਿਵੇਆਗਰ ਬੀਚ ’ਤੇ ਵੀਰਵਾਰ ਨੂੰ ਵੱਡਾ ਹਾਦਸਾ ਵਾਪਰਿਆ। ਇੱਥੇ ਸਮੁੰਦਰ ਵਿੱਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਪੁਣੇ ਦੇ ਆਲੰਦੀ ਇਲਾਕੇ ਤੋਂ 48 ਲੋਕਾਂ ਦਾ ਗਰੁੱਪ ਪਿਕਨਿਕ ਲਈ ਦਿਵੇਆਗਰ ਆਇਆ ਸੀ। ਇਸ ਗਰੁੱਪ ਵਿੱਚ 25 ਲੜਕੇ, 17 ਲੜਕੀਆਂ ਅਤੇ 6 ਅਧਿਆਪਕ ਸ਼ਾਮਲ ਸਨ। ਇਹ ਵਿਦਿਆਰਥੀ ‘ਵਿਨਰਜ਼ ਅਕੈਡਮੀ’ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ।
ਪੁਲਿਸ ਅਨੁਸਾਰ ਗਰੁੱਪ ਦੇ ਕੁਝ ਵਿਦਿਆਰਥੀ ਸਮੁੰਦਰ ਵਿੱਚ ਚਲੇ ਗਏ। ਪਾਣੀ ਦੀ ਡੂੰਘਾਈ ਅਤੇ ਤੇਜ਼ ਵਹਾਅ ਦਾ ਅੰਦਾਜ਼ਾ ਨਾ ਲੱਗਣ ਕਾਰਨ ਉਹ ਡੁੱਬ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।
