Banner
Banner

ਬਠਿੰਡਾ ‘ਚ ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ, ਸਟਾਲ ਲਗਾਉਣ ਵਾਲੇ ਵਿਅਕਤੀ ਨੂੰ ਲੱਗਿਆ ਕਰੰਟ

Bathinda News: ਹਾਦਸੇ ‘ਚ ਜ਼ਖਮੀ ਹੋਏ ਮੇਲੇ ਵਿੱਚ ਸਟਾਲ ਲਗਾਉਣ ਵਾਲੇ ਵਿਅਕਤੀ ਨੂੰ ਐਂਬੂਲੈਂਸ ਦੇ ਜਰੀਏ ਬਠਿੰਡਾ ਸਰਕਾਰੀ ਹਸਪਤਾਲ ਤੁਰੰਤ ਇਲਾਜ ਲਈ ਭੇਜਿਆ ਗਿਆ। Bathinda Case of Negligence: ਠਿੰਡਾ ‘ਚ ਰੋਜ਼ ਗਾਰਡਨ ਦੇ ਨਜ਼ਦੀਕ ਲੱਗੇ ਇੱਕ ਮਨੋਰੰਜਨ ਮੇਲੇ ਦੇ ਵਿੱਚ ਵੱਡੀ ਕੁਤਾਹੀ ਸਾਹਮਣੇ ਆਈ ਹੈ। ਉਂਝ ਮੇਲੇ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਲਗਾਏ ਜਾਂਦੇ ਹਨ, ਜਿਸ […]
Amritpal Singh
By : Updated On: 05 Nov 2025 17:51:PM
ਬਠਿੰਡਾ ‘ਚ ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ, ਸਟਾਲ ਲਗਾਉਣ ਵਾਲੇ ਵਿਅਕਤੀ ਨੂੰ ਲੱਗਿਆ ਕਰੰਟ

Bathinda News: ਹਾਦਸੇ ‘ਚ ਜ਼ਖਮੀ ਹੋਏ ਮੇਲੇ ਵਿੱਚ ਸਟਾਲ ਲਗਾਉਣ ਵਾਲੇ ਵਿਅਕਤੀ ਨੂੰ ਐਂਬੂਲੈਂਸ ਦੇ ਜਰੀਏ ਬਠਿੰਡਾ ਸਰਕਾਰੀ ਹਸਪਤਾਲ ਤੁਰੰਤ ਇਲਾਜ ਲਈ ਭੇਜਿਆ ਗਿਆ।

Bathinda Case of Negligence: ਠਿੰਡਾ ‘ਚ ਰੋਜ਼ ਗਾਰਡਨ ਦੇ ਨਜ਼ਦੀਕ ਲੱਗੇ ਇੱਕ ਮਨੋਰੰਜਨ ਮੇਲੇ ਦੇ ਵਿੱਚ ਵੱਡੀ ਕੁਤਾਹੀ ਸਾਹਮਣੇ ਆਈ ਹੈ। ਉਂਝ ਮੇਲੇ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਲਗਾਏ ਜਾਂਦੇ ਹਨ, ਜਿਸ ਵਿੱਚ ਮੇਲੇ ਵਿੱਚ ਆਉਣ ਵਾਲੇ ਲੋਕਾਂ ਦੀ ਜਾਨ ਦੀ ਸੁਰੱਖਿਆ ਯਕੀਨ ਬਣਾਈ ਜਾ ਸਕੇ। ਪਰ ਬਠਿੰਡਾ ਵਿੱਚ ਲੱਗੇ ਮੇਲੇ ‘ਚ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ।

ਮੇਲੇ ‘ਚ ਸਟਾਲ ਲਗਾਉਣ ਵਾਲਾ ਵਿਅਕਤੀ ਖੁਦ ਹੀ ਕਰੰਟ ਲੱਗ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੇ ਦੱਸਿਆ ਕਿ ਕਰੰਟ ਮੇਲੇ ‘ਚ ਲੱਗੀਆਂ ਕਈ ਸਟਾਲਾਂ ਵਿੱਚ ਆ ਗਿਆ ਅਤੇ ਕਈਆਂ ਨੂੰ ਕਰੰਟ ਲੱਗਿਆ। ਜਿਸ ਤੋਂ ਬਾਅਦ ਉਸਨੂੰ ਕੁਝ ਪਤਾ ਨਹੀਂ ਲੱਗਿਆ ਕਿ ਉਸਨੂੰ ਹਸਪਤਾਲ ਦੇ ਵਿੱਚ ਕੌਣ ਲੈ ਕੇ ਆਇਆ।

ਹਾਦਸੇ ‘ਚ ਜ਼ਖਮੀ ਹੋਏ ਮੇਲੇ ਵਿੱਚ ਸਟਾਲ ਲਗਾਉਣ ਵਾਲੇ ਵਿਅਕਤੀ ਨੂੰ ਐਂਬੂਲੈਂਸ ਦੇ ਜਰੀਏ ਬਠਿੰਡਾ ਸਰਕਾਰੀ ਹਸਪਤਾਲ ਤੁਰੰਤ ਇਲਾਜ ਲਈ ਭੇਜਿਆ ਗਿਆ। ਜਿੱਥੇ ਵਿਅਕਤੀ ਦਾ ਐਮਰਜੈਂਸੀ ‘ਚ ਇਲਾਜ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਜਾਨ ਸੁਰੱਖਿਤ ਹੈ।

ਇਹ ਕਰੰਟ ਮੇਲੇ ਵਿੱਚ ਆਉਣ ਵਾਲੇ ਕਿਸੇ ਵੀ ਆਮ ਵਿਅਕਤੀ ਨੂੰ ਜਾਂ ਬੱਚੇ ਨੂੰ ਲੱਗ ਸਕਦਾ ਸੀ ਜਾਂ ਹੋਰ ਵੱਡੀ ਘਟਨਾ ਵਾਪਰ ਸਕਦੀ ਸੀ। ਪਰ ਇਸ ਤਰੀਕੇ ਨਾਲ ਮੇਲੇ ‘ਚ ਹੋਣ ਵਾਲੀ ਅਣਗਹਿਲੀ ਨੂੰ ਪ੍ਰਸ਼ਾਸਨ ਨੇ ਹੁਣ ਜਾਂਚ ਦੇ ਆਦੇਸ਼ ਦਿੱਤੇ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਰਜੇਸ਼ ਧੀਮਾਨ ਦੇ ਨਾਲ ਫੋਨ ਲਾਈਨ ਜ਼ਰੀਏ ਹੋਈ ਗੱਲਬਾਤ ‘ਚ ਉਨ੍ਹਾਂ ਵੱਲੋਂ ਐਸਡੀਐਮ ਬਠਿੰਡਾ ਨੂੰ ਜਾਂਚ ਦੇ ਹੁਕਮ ਦੇ ਦਿੱਤੇ।

Read Latest News and Breaking News at Daily Post TV, Browse for more News

Ad
Ad