Banner
Banner

ਚੀਨ ‘ਚ ਵੱਡਾ ਹਾਦਸਾ: ਪਟਾਕਾ ਫੈਕਟਰੀ ‘ਚ ਭਿਆਨਕ ਧਮਾਕਾ, 26 ਲੋਕਾਂ ਦੀ ਮੌਤ ਅਤੇ 61 ਗੰਭੀਰ ਜ਼ਖ਼ਮੀ

China Factory Blast: ਮੱਧ ਚੀਨ ਦੇ ਹੁਨਾਨ ਸੂਬੇ ਤੋਂ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਲਿਊਯਾਂਗ ਸ਼ਹਿਰ ਦੇ ਗੁਆਂਡ ਕਸਬੇ ਵਿੱਚ ਸ਼ਥਿਤ ਇੱਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਬੀਤੇ ਦਿਨ ਸ਼ਾਮ ਨੂੰ ਜ਼ਬਰਦਸਤ ਧਮਾਕੇ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 61 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਸ਼ਾਮ ਵੇਲੇ […]
Khushi
By : Updated On: 06 May 2026 09:25:AM
ਚੀਨ ‘ਚ ਵੱਡਾ ਹਾਦਸਾ: ਪਟਾਕਾ ਫੈਕਟਰੀ ‘ਚ ਭਿਆਨਕ ਧਮਾਕਾ, 26 ਲੋਕਾਂ ਦੀ ਮੌਤ ਅਤੇ 61 ਗੰਭੀਰ ਜ਼ਖ਼ਮੀ

China Factory Blast: ਮੱਧ ਚੀਨ ਦੇ ਹੁਨਾਨ ਸੂਬੇ ਤੋਂ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਲਿਊਯਾਂਗ ਸ਼ਹਿਰ ਦੇ ਗੁਆਂਡ ਕਸਬੇ ਵਿੱਚ ਸ਼ਥਿਤ ਇੱਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਬੀਤੇ ਦਿਨ ਸ਼ਾਮ ਨੂੰ ਜ਼ਬਰਦਸਤ ਧਮਾਕੇ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 61 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ।

ਸ਼ਾਮ ਵੇਲੇ ਹੋਇਆ ਭਿਆਨਕ ਧਮਾਕਾ

ਸਰਕਾਰੀ ਖ਼ਬਰ ਏਜੰਸੀ ‘ਸਿਨਹੂਆ’ ਅਨੁਸਾਰ ਇਹ ਹਾਦਸਾ ਸੋਮਵਾਰ ਸ਼ਾਮ ਕਰੀਬ 5 ਵਜੇ ‘ਲਿਊਯਾਂਗ ਹੁਆਸ਼ੇਂਗ ਫਾਇਰਵਰਕਸ’ ਕੰਪਨੀ ਵਿੱਚ ਵਾਪਰਿਆ। ਧਮਾਕਾ ਇੰਨਾ ਤੇਜ਼ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣੀ ਗਈ। ਧਮਾਕੇ ਕਾਰਨ ਫੈਕਟਰੀ ਦੀ ਇਮਾਰਤ ਪੂਰੀ ਤਰ੍ਹਾਂ ਢੀਹ ਗਈ ਅਤੇ ਚਾਰੇ ਪਾਸੇ ਸਿਰਫ਼ ਮਲਬਾ ਹੀ ਨਜ਼ਰ ਆ ਰਿਹਾ ਹੈ।

ਰਾਹਤ ਅਤੇ ਬਚਾਅ ਕਾਰਜ ਜਾਰੀ

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਰਾਹਤ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਬੇਹੱਦ ਨਾਜ਼ੁਕ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਸੁਰੱਖਿਆ ਨਿਯਮਾਂ ‘ਤੇ ਉੱਠੇ ਸਵਾਲ

ਪ੍ਰਸ਼ਾਸਨ ਨੇ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਫੈਕਟਰੀ ਵਿੱਚ ਬਾਰੂਦ ਰੱਖਣ ਅਤੇ ਪਟਾਕੇ ਬਣਾਉਣ ਸਬੰਧੀ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ ਜਾਂ ਨਹੀਂ। ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਇੱਕ ਵੱਡੀ ਲਾਪਰਵਾਹੀ ਵਜੋਂ ਦੇਖਿਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad