Journalism Of Hope
BREAKING NEWS
DA ਏਰੀਅਰ ਮਾਮਲੇ ’ਚ ਹਾਈਕੋਰਟ ਸਖ਼ਤ, ਪੰਜਾਬ ਦੇ ਮੁੱਖ ਸਕੱਤਰ ਨੂੰ ਕੰਟੈਂਪਟ ਨੋਟਿਸ.....ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਨ ‘ਆਪ’ ’ਚ ਸ਼ਾਮਲ.....ਖਡੂਰ ਸਾਹਿਬ ’ਚ ਦਿਨ-ਦਿਹਾੜੇ 22 ਸਾਲਾ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ.......ਤ੍ਰਿਪੁਰਾ ’ਚ BSF ਜਵਾਨਾਂ ’ਤੇ ਤਸਕਰਾਂ ਵੱਲੋਂ ਹਮਲਾ, ਹਥਿਆਰ ਖੋਹਣ ਦੀ ਕੋਸ਼ਿਸ਼......ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਨੂੰ ਆਈ ਧਮਕੀ ਭਰੀ ਕਾਲ: ਮੰਗੀ 5 ਕਰੋੜ ਰੁਪਏ ਦੀ ਫਿਰੌਤੀ......ਹਨੀ ਸਿੰਘ ਦੇ ਭਤੀਜੇ ਦੀ ਮੌਤ ਦੀ ਖ਼ਬਰ ਸਭ ਤੋਂ ਪਹਿਲਾਂ iPhone ਨੇ ਦਿੱਤੀ, ਮਾਂ ਦੇ ਮੋਬਾਈਲ ’ਤੇ ਆਇਆ ਸੀ ਅਲਰਟ......ਗਲੇਨ ਮੈਕਸਵੈੱਲ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ.....ਦਲੇਰ ਮਹਿੰਦੀ ਵਿਵਾਦ ’ਤੇ ਮੰਤਰੀ ਦਾ ਵੱਡਾ ਬਿਆਨ, ਕਿਹਾ- ਅਸਤੀਫ਼ਾ ਦੇ ਦਿਆਂਗਾ, ਪਰ ਮੁਆਫ਼ੀ ਨਹੀਂ ਮੰਗਾਂਗਾ.....SIR ਮਗਰੋਂ ਪੰਜ ਸੂਬਿਆਂ ਵਿੱਚ 2.29 ਕਰੋੜ ਵੋਟਰਾਂ ਦੇ ਨਾਮ ਘਟੇ, ਪੰਜਾਬ ਵਿੱਚ 6.34 ਫੀਸਦੀ ਕਮੀ......ਭਾਜਪਾ, ਕਾਂਗਰਸ ਤੇ ਅਕਾਲੀ ਦਲ ਹੋਏ ਇੱਕਜੁਟ, ਹੁਣ ਸਿਆਸੀ ਮੁਕਾਬਲਾ ਹੋਇਆ ‘ਇੱਕ ਬਨਾਮ ਸਾਰੇ’ – ਮੁੱਖ ਮੰਤਰੀ ਭਗਵੰਤ ਮਾਨ

ਮੰਡੀ ਗੋਬਿੰਦਗੜ੍ਹ ‘ਚ ਵੱਡਾ ਹਾਦਸਾ, ਦੋ ਕਰੇਨਾਂ ਦੀ ਟੱਕਰ ਨਾਲ ਸ਼ੈੱਡ ਡਿੱਗਿਆ, 3 ਮਜ਼ਦੂਰਾਂ ਦੀ ਮੌਤ, 1 ਦੀ ਹਾਲਤ ਨਾਜ਼ੁਕ

Mandi Gobindgarh Mill Accident; ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਤਲਵਾੜਾ ਰੋਡ ਸਥਿਤ ਲਕਸ਼ਮੀ ਰੀ-ਰੋਲਿੰਗ ਮਿੱਲ ਵਿੱਚ ਦੋ ਕਰੇਨਾਂ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਲੋਹੇ ਦਾ ਭਾਰੀ ਸ਼ੈੱਡ ਹੇਠਾਂ ਕੰਮ ਕਰ ਰਹੇ ਮਜ਼ਦੂਰਾਂ ‘ਤੇ ਡਿੱਗ ਪਿਆ। ਇਸ ਹਾਦਸੇ ਵਿੱਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ, […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਮੰਡੀ ਗੋਬਿੰਦਗੜ੍ਹ ‘ਚ ਵੱਡਾ ਹਾਦਸਾ, ਦੋ ਕਰੇਨਾਂ ਦੀ ਟੱਕਰ ਨਾਲ ਸ਼ੈੱਡ ਡਿੱਗਿਆ, 3 ਮਜ਼ਦੂਰਾਂ ਦੀ ਮੌਤ, 1 ਦੀ ਹਾਲਤ ਨਾਜ਼ੁਕ

Mandi Gobindgarh Mill Accident; ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਤਲਵਾੜਾ ਰੋਡ ਸਥਿਤ ਲਕਸ਼ਮੀ ਰੀ-ਰੋਲਿੰਗ ਮਿੱਲ ਵਿੱਚ ਦੋ ਕਰੇਨਾਂ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਲੋਹੇ ਦਾ ਭਾਰੀ ਸ਼ੈੱਡ ਹੇਠਾਂ ਕੰਮ ਕਰ ਰਹੇ ਮਜ਼ਦੂਰਾਂ ‘ਤੇ ਡਿੱਗ ਪਿਆ। ਇਸ ਹਾਦਸੇ ਵਿੱਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਮੁੱਢਲੇ ਇਲਾਜ ਤੋਂ ਬਾਅਦ ਚੰਡੀਗੜ੍ਹ ਦੇ PGI ਰੈਫਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਹਾਦਸਾ ਮੰਗਲਵਾਰ ਸਵੇਰੇ ਕਰੀਬ 11 ਵਜੇ ਵਾਪਰਿਆ। ਮਿੱਲ ਦੇ ਸ਼ੈੱਡ ‘ਤੇ ਲਗਭਗ 20 ਫੁੱਟ ਦੀ ਉਚਾਈ ‘ਤੇ ਕਰੇਨਾਂ ਰਾਹੀਂ ਸਾਮਾਨ ਚੁੱਕਣ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਕਿਸੇ ਤਕਨੀਕੀ ਖ਼ਰਾਬੀ ਜਾਂ ਕੰਟਰੋਲ ਵਿਗੜਨ ਕਾਰਨ ਦੋਵੇਂ ਕਰੇਨਾਂ ਆਪਸ ਵਿੱਚ ਟਕਰਾ ਗਈਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਰੇਨਾਂ ਦਾ ਢਾਂਚਾ ਅਤੇ ਸ਼ੈੱਡ ਦਾ ਭਾਰੀ ਹਿੱਸਾ ਹੇਠਾਂ ਕੰਮ ਕਰ ਰਹੇ ਮਜ਼ਦੂਰਾਂ ‘ਤੇ ਆ ਡਿੱਗਿਆ।

ਤਿੰਨ ਮਜ਼ਦੂਰਾਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

ਹਾਦਸੇ ਤੋਂ ਬਾਅਦ ਮਿੱਲ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਉੱਥੇ ਮੌਜੂਦ ਹੋਰ ਮੁਲਾਜ਼ਮਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਪਹੁੰਚਾਇਆ। ਸਿਵਲ ਹਸਪਤਾਲ ਦੀ ਡਾਕਟਰ ਰਿਤੂ ਨੇ ਪੁਸ਼ਟੀ ਕੀਤੀ ਕਿ ਹਸਪਤਾਲ ਪਹੁੰਚਣ ਤੱਕ ਤਿੰਨ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ, ਜਦਕਿ ਚੌਥੇ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ PGI ਚੰਡੀਗੜ੍ਹ ਭੇਜ ਦਿੱਤਾ ਗਿਆ।

ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮਜ਼ਦੂਰਾਂ ਦੀ ਪਛਾਣ ਲਕਾਰੂ, ਹਰਸ਼ ਮਿਸ਼ਰਾ ਅਤੇ ਸਤਨਾਰਾਇਣ ਵਜੋਂ ਹੋਈ ਹੈ। ਜਦਕਿ ਜ਼ਖ਼ਮੀ ਮਜ਼ਦੂਰ ਦੀ ਪਛਾਣ ਅਮਰੀਕ ਸਿੰਘ ਵਜੋਂ ਹੋਈ ਹੈ, ਜੋ ਫਤਿਹਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਦਾ ਰਹਿਣ ਵਾਲਾ ਹੈ।

ਪੁਲਿਸ ਵੱਲੋਂ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ। ਜਾਂਚ ਅਧਿਕਾਰੀ ASI ਜਗਰੂਪ ਸਿੰਘ ਮੁਤਾਬਕ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ। ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਦੋ ਕਰੇਨਾਂ ਦੀ ਆਪਸੀ ਟੱਕਰ ਸਾਹਮਣੇ ਆਇਆ ਹੈ।

ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਇਸ ਦੇ ਨਾਲ ਹੀ ਮਿੱਲ ਪ੍ਰਬੰਧਕਾਂ ਦੀ ਕਾਰਜਪ੍ਰਣਾਲੀ ਅਤੇ ਉੱਥੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਕਿਸੇ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News