Journalism Of Hope
BREAKING NEWS
ਪੰਜਾਬ ‘ਚ 27 ਅਗਸਤ ਨੂੰ ਸਰਕਾਰੀ ਕਰਕਮਚਾਰੀਆਂ ਦੀ ਹੜਤਾਲ: ਪੜ੍ਹੋ ਕੀ ਰਹੇਗਾ ਬੰਦ ਅਤੇ ਕੀ ਰਹੇਗਾ ਖੁੱਲ੍ਹਾ ?.......ਵੱਡੀ ਖ਼ਬਰ: ਭਲਕੇ ਨਹੀਂ ਰੁਕਣਗੀਆਂ ਪੰਜਾਬ ਦੀਆਂ ਬੱਸਾਂ, ਯੂਨੀਅਨ ਨੇ ਹੜਤਾਲ ਦਾ ਟਾਲਿਆ ਫੈਸਲਾ......ਨੇਪਾਲ ਦੇ ਰਸੂਵਾ ’ਚ ਭਿਆਨਕ ਹੜ੍ਹ, 133 ਭਾਰਤੀਆਂ ਸਮੇਤ 400 ਤੋਂ ਵੱਧ ਸੈਲਾਨੀ ਤੇ ਟ੍ਰੈਕਰ ਲਾਪਤਾ......ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਵਾਸ਼ਿੰਗਟਨ ਡੀਸੀ ‘ਚ ਵੱਡਾ ਹਾਦਸਾ: ਯਾਤਰੀ ਜਹਾਜ਼ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਕੇ ਨਦੀ ‘ਚ ਡਿੱਗਿਆ, 19 ਲਾਸ਼ਾਂ ਬਰਾਮਦ

ਵਾਸ਼ਿੰਗਟਨ ਡੀਸੀ: ਅਮਰੀਕਾ ਦੀ ਪੀਐਸਏ ਏਅਰਲਾਈਨਜ਼ ਦਾ ਇੱਕ ਯਾਤਰੀ ਜਹਾਜ਼ ਬੁੱਧਵਾਰ ਰਾਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਰੋਨਾਲਡ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਅਮਰੀਕੀ ਫੌਜ ਦੇ ਬਲੈਕਹਾਕ ਹੈਲੀਕਾਪਟਰ ਨਾਲ ਟਕਰਾ ਗਿਆ। ਇਹ ਹਾਦਸਾ ਪੋਟੋਮੈਕ ਨਦੀ ‘ਚ ਵਾਪਰਿਆ, ਜਿੱਥੇ ਜਹਾਜ਼ ਦੇ ਡਿੱਗਣ ਤੋਂ ਬਾਅਦ ਨਦੀ ‘ਚੋਂ 19 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਹ ਜਹਾਜ਼ ਕੰਸਾਸ ਸਿਟੀ ਤੋਂ […]
admin
By : Published: 30 Jan 2025 14:13:PM
ਵਾਸ਼ਿੰਗਟਨ ਡੀਸੀ ‘ਚ ਵੱਡਾ ਹਾਦਸਾ: ਯਾਤਰੀ ਜਹਾਜ਼ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਕੇ ਨਦੀ ‘ਚ ਡਿੱਗਿਆ, 19 ਲਾਸ਼ਾਂ ਬਰਾਮਦ

ਵਾਸ਼ਿੰਗਟਨ ਡੀਸੀ:

ਇਸ਼ਤਿਹਾਰ

ਅਮਰੀਕਾ ਦੀ ਪੀਐਸਏ ਏਅਰਲਾਈਨਜ਼ ਦਾ ਇੱਕ ਯਾਤਰੀ ਜਹਾਜ਼ ਬੁੱਧਵਾਰ ਰਾਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਰੋਨਾਲਡ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਅਮਰੀਕੀ ਫੌਜ ਦੇ ਬਲੈਕਹਾਕ ਹੈਲੀਕਾਪਟਰ ਨਾਲ ਟਕਰਾ ਗਿਆ। ਇਹ ਹਾਦਸਾ ਪੋਟੋਮੈਕ ਨਦੀ ‘ਚ ਵਾਪਰਿਆ, ਜਿੱਥੇ ਜਹਾਜ਼ ਦੇ ਡਿੱਗਣ ਤੋਂ ਬਾਅਦ ਨਦੀ ‘ਚੋਂ 19 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।

ਇਹ ਜਹਾਜ਼ ਕੰਸਾਸ ਸਿਟੀ ਤੋਂ ਵਾਸ਼ਿੰਗਟਨ ਜਾ ਰਿਹਾ ਸੀ ਅਤੇ ਲੈਂਡਿੰਗ ਦੌਰਾਨ ਹੈਲੀਕਾਪਟਰ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ। ਵਾਸ਼ਿੰਗਟਨ ਡੀਸੀ ਫਾਇਰ ਸਰਵਿਸਿਜ਼ ਮੁਤਾਬਕ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ। ਅਮਰੀਕਨ ਏਅਰਲਾਈਨਜ਼ ਨੇ ਪੁਸ਼ਟੀ ਕੀਤੀ ਕਿ ਜਹਾਜ਼ ਵਿੱਚ 60 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ, ਜਦੋਂ ਕਿ ਹੈਲੀਕਾਪਟਰ ਵਿੱਚ ਤਿੰਨ ਸੈਨਿਕ ਸਵਾਰ ਸਨ।

ਅਮਰੀਕੀ ਫੌਜ ਮੁਤਾਬਕ ਹੈਲੀਕਾਪਟਰ ਸਿਕੋਰਸਕੀ ਐੱਚ-60 ਬਲੈਕ ਹਾਕ ਸੀ। ਹਾਦਸੇ ਤੋਂ ਬਾਅਦ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

Read Latest News and Breaking News at Daily Post TV, Browse for more News

Ad
Ad

Punjab District News