Banner
Banner

ਜੰਡਿਆਲਾ ਪੁਲਿਸ ਦੀ ਵੱਡੀ ਕਾਰਵਾਈ — ਕੰਟੇਨਰ ਤੋਂ ਅਵੈਧ ਸ਼ਰਾਬ ਦੀਆਂ 740 ਪੇਟੀਆਂ ਕਾਬਜ਼, ਬਿਹਾਰ–ਚੰਡੀਗੜ੍ਹ ਰੂਟ ਦਾ ਰੈਕਟ ਬੇਨਕਾਬ

Latest News: ਜੰਡਿਆਲਾ ਪੁਲਿਸ ਨੇ ਨਸ਼ੇ ਅਤੇ ਅਵੈਧ ਸ਼ਰਾਬ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਬੰਦ ਕੰਟੇਨਰ ਵਿੱਚੋਂ 740 ਪੇਟੀਆਂ ਵਿਦੇਸ਼ੀ ਅਵੈਧ ਸ਼ਰਾਬ ਬਰਾਮਦ ਕੀਤੀ ਹੈ। ਇਹ ਪੂਰਾ ਰੈਕਟ ਮੋਹਾਲੀ ਤੋਂ ਲੋਡ ਹੋ ਕੇ ਬਿਹਾਰ–ਚੰਡੀਗੜ੍ਹ ਰੁਟ ‘ਤੇ ਚੱਲ ਰਹੇ ਤਸਕਰੀ ਨੈੱਟਵਰਕ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਟ੍ਰਾਈ–ਸ਼ੂਟ ਦਾ ਬਿੱਲ […]
Khushi
By : Updated On: 19 Nov 2025 19:31:PM
ਜੰਡਿਆਲਾ ਪੁਲਿਸ ਦੀ ਵੱਡੀ ਕਾਰਵਾਈ — ਕੰਟੇਨਰ ਤੋਂ ਅਵੈਧ ਸ਼ਰਾਬ ਦੀਆਂ 740 ਪੇਟੀਆਂ ਕਾਬਜ਼, ਬਿਹਾਰ–ਚੰਡੀਗੜ੍ਹ ਰੂਟ ਦਾ ਰੈਕਟ ਬੇਨਕਾਬ

Latest News: ਜੰਡਿਆਲਾ ਪੁਲਿਸ ਨੇ ਨਸ਼ੇ ਅਤੇ ਅਵੈਧ ਸ਼ਰਾਬ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਬੰਦ ਕੰਟੇਨਰ ਵਿੱਚੋਂ 740 ਪੇਟੀਆਂ ਵਿਦੇਸ਼ੀ ਅਵੈਧ ਸ਼ਰਾਬ ਬਰਾਮਦ ਕੀਤੀ ਹੈ। ਇਹ ਪੂਰਾ ਰੈਕਟ ਮੋਹਾਲੀ ਤੋਂ ਲੋਡ ਹੋ ਕੇ ਬਿਹਾਰ–ਚੰਡੀਗੜ੍ਹ ਰੁਟ ‘ਤੇ ਚੱਲ ਰਹੇ ਤਸਕਰੀ ਨੈੱਟਵਰਕ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਟ੍ਰਾਈ–ਸ਼ੂਟ ਦਾ ਬਿੱਲ ਦਿਖਾ ਕੇ ਕਰਦੇ ਸਨ ਤਸਕਰੀ

ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਸ਼ੱਕ ਦੇ ਆਧਾਰ ‘ਤੇ ਇੱਕ ਕੰਟੇਨਰ ਨੂੰ ਰੋਕਿਆ ਗਿਆ। ਕੰਟੇਨਰ ਦੇ ਡਰਾਈਵਰ ਨੇ ਚੈਕਿੰਗ ਤੋਂ ਬਚਣ ਲਈ ਟ੍ਰਾਈ–ਸ਼ੂਟ ਦਾ ਬਿੱਲ ਦਿਖਾਇਆ, ਪਰ ਤਲਾਸ਼ੀ ਦੌਰਾਨ ਅੰਦਰੋਂ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਸ਼ਰਾਬ ਮਿਲੀ।
ਹਰ ਪੇਟੀ ਵਿੱਚ 50 ਪਾਊਚ — ਕੁੱਲ 180 ਗ੍ਰਾਮ ਦੇ ਪੈਕਟ ਭਰੇ ਮਿਲੇ*

ਪੁਲਿਸ ਅਨੁਸਾਰ, ਕੰਟੇਨਰ ‘ਚੋਂ 740 ਪੇਟੀਆਂ ਮਿਲੀਆਂ, ਜਿਨ੍ਹਾਂ ਵਿੱਚੋਂ ਹਰ ਪੇਟੀ ਵਿੱਚ 50 ਪਾਊਚ ਭਰੇ ਹੋਏ ਸਨ। ਹਰ ਪਾਊਚ ਦੀ ਮਾਤਰਾ 180 ਗ੍ਰਾਮ ਸੀ। ਇਹ ਪੂਰਾ ਲੋਡ ਮੁੱਖ ਤੌਰ ‘ਤੇ ਚੰਡੀਗੜ੍ਹ ਅਤੇ ਬਿਹਾਰ ਵਿਚ ਸਪਲਾਈ ਕੀਤਾ ਜਾਣਾ ਸੀ।

ਮੋਹਾਲੀ ਤੋਂ ਲੋਡ ਕਰਨ ਦੀ ਪੁਸ਼ਟੀ — ਰਿਮਾਂਡ ‘ਤੇ ਚੱਲ ਰਹੀ ਪੁੱਛਗਿੱਛ

ਗ੍ਰਿਫ਼ਤਾਰ ਕੀਤੇ ਵਿਅਕਤੀ ਨੇ ਪੁਲਿਸ ਪੁੱਛਗਿੱਛ ਵਿੱਚ ਕਬੂਲਿਆ ਕਿ ਸ਼ਰਾਬ ਮੋਹਾਲੀ ਤੋਂ ਭਰੀ ਗਈ ਸੀ ਅਤੇ ਉਹ ਪਿਛਲੇ ਸਮੇਂ ਤੋਂ ਵੱਖ–ਵੱਖ ਰਾਜਾਂ ਵਿੱਚ ਅਜਿਹੀ ਸਪਲਾਈ ਕਰਦਾ ਆ ਰਿਹਾ ਸੀ। ਪੁਲਿਸ ਨੇ ਉਸ ਨੂੰ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਸ ਦੌਰਾਨ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ।

ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਸੀ ਰੈਕਟ

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਤਸਕਰ ਕੰਟੇਨਰ ਨੂੰ ਬਾਹਰੋਂ ਸਧਾਰਣ ਸਮਾਨ ਲਿਜਾਣ ਵਾਲਾ ਦਿਖਾ ਕੇ ਬਹੁਤ ਚਤੁਰਾਈ ਨਾਲ ਨਸ਼ਾ ਅਤੇ ਸ਼ਰਾਬ ਦੀ ਸਪਲਾਈ ਕਰਦੇ ਸਨ। ਇਹ ਪੂਰਾ ਨੈੱਟਵਰਕ ਕਾਫ਼ੀ ਸਮੇਂ ਤੋਂ ਰਾਜਾਂ ਦੇ ਪਾਰ ਗਤੀਵਿਧੀਆਂ ਚਲਾ ਰਿਹਾ ਸੀ।

ਐਫਆਈਆਰ ਦਰਜ — ਹੋਰ ਵੀ ਹੋ ਸਕਦੇ ਹਨ ਚੌਕਾਣੇ ਵਾਲੇ ਖੁਲਾਸੇ

ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਮਹੱਤਵਪੂਰਨ ਤਸਕਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ। ਜੰਡਿਆਲਾ ਪੁਲਿਸ ਦੀ ਇਹ ਕਾਰਵਾਈ ਨਸ਼ੇ ਵਿਰੁੱਧ ਮੁਹਿੰਮ ਵਿੱਚ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad