Banner
Banner

ਫਰਾਂਸ ਤੋਂ ਡੰਕੀ ਰਾਹੀਂ ਯੂਕੇ ਜਾ ਰਹੇ ਨੌਜਵਾਨਾਂ ਨਾਲ ਵਾਪਰੀ ਵੱਡੀ ਘਟਨਾ, ਆਦਮਪੁਰ ਦਾ ਨੌਜਵਾਨ ਲਾਪਤਾ

Jalandhar Boy Missing: ਦੱਸਿਆ ਜਾ ਰਿਹਾ ਹੈ ਕੀ ਸ਼ਿਪ ‘ਚ 80 ਦੇ ਕਰੀਬ ਨੌਜਵਾਨ ਡੰਕੀ ਰੂਟ ਰਾਹੀਂ ਯੂਕੇ ਜਾ ਰਹੇ ਸੀ ਕਿ ਅਚਾਨਕ ਸ਼ਿਪ ਦੀ ਹਵਾ ਨਿੱਕਲਣ ਨਾਲ ਬਲਾਸਟ ਹੋਈਆਂ ਅਤੇ ਛਿੱਪ ਡੁੱਬ ਗਈ। Going UK via Dunky Route: ਪੰਜਾਬ ਦੀ ਜਵਾਨੀ ਜਾਂ ਤਾਂ ਵਿਦੇਸ਼ ਜਾਣ ਦੀ ਚਾਹਤ ‘ਚ ਰੁੱਲ ਰਹੀ ਹੈ ਜਾਂ ਨਸ਼ਿਆਂ ਦਾ […]
Jaspreet Singh
By : Updated On: 06 Oct 2025 08:30:AM
ਫਰਾਂਸ ਤੋਂ ਡੰਕੀ ਰਾਹੀਂ ਯੂਕੇ ਜਾ ਰਹੇ ਨੌਜਵਾਨਾਂ ਨਾਲ ਵਾਪਰੀ ਵੱਡੀ ਘਟਨਾ, ਆਦਮਪੁਰ ਦਾ ਨੌਜਵਾਨ ਲਾਪਤਾ

Jalandhar Boy Missing: ਦੱਸਿਆ ਜਾ ਰਿਹਾ ਹੈ ਕੀ ਸ਼ਿਪ ‘ਚ 80 ਦੇ ਕਰੀਬ ਨੌਜਵਾਨ ਡੰਕੀ ਰੂਟ ਰਾਹੀਂ ਯੂਕੇ ਜਾ ਰਹੇ ਸੀ ਕਿ ਅਚਾਨਕ ਸ਼ਿਪ ਦੀ ਹਵਾ ਨਿੱਕਲਣ ਨਾਲ ਬਲਾਸਟ ਹੋਈਆਂ ਅਤੇ ਛਿੱਪ ਡੁੱਬ ਗਈ।

Going UK via Dunky Route: ਪੰਜਾਬ ਦੀ ਜਵਾਨੀ ਜਾਂ ਤਾਂ ਵਿਦੇਸ਼ ਜਾਣ ਦੀ ਚਾਹਤ ‘ਚ ਰੁੱਲ ਰਹੀ ਹੈ ਜਾਂ ਨਸ਼ਿਆਂ ਦਾ ਵਗਦਾ ਦਰਿਆ ਨੌਜਵਾਨਾਂ ਨੂੰ ਤਬਾਹ ਕਰ ਰਿਹਾ ਹੈ। ਆਏ ਦਿਨ ਵਿਦੇਸ਼ਾਂ ‘ਚ ਵਾਪਰ ਰਹੀਆਂ ਪੰਜਾਬੀਆਂ ਨਾਲ ਘਟਨਾਵਾਂ ਦਿਲ ਨੂੰ ਝੰਜੋਰ ਦਿੰਦਿਆਂ ਹਨ। ਪਰ ਲੋਕਾਂ ਦਾ ਵਿਦੇਸ਼ਾਂ ‘ਚ ਜਾਣ ਦਾ ਸੁਪਨਾ ਅਜੇ ਵੀ ਜਿਓਂ ਦਾ ਤਿਓ ਬਰਕਾਰਰ ਹੈ। ਲੋਕ ਵਿਜੇਸ਼ਾਂ ‘ਚ ਕਿਸੇ ਵੀ ਹਿੱਲੇ ਬਸਿੱਲੇ ਦਾਖਲ ਹੋਣਾ ਚਾਹੁੰਦੇ ਹਨ। ਫਿਰ ਉਸ ਦੇ ਲਈ ਉਨ੍ਹਾਂ ਨੂੰ ਕੁਝ ਵੀ ਕਰਨਾ ਪਵੇ।

ਹੁਣ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਦੇ ਨੌਜਵਾਨਾਂ ਨਾਲ ਡੰਕੀ ਰੂਟ ਰਾਹੀਂ ਯੂਕੇ ਜਾਣ ਲੱਗਿਆ ਅਜਿਹਾ ਹਾਦਸਾ ਵਾਪਰਿਆ ਜਿਸ ਨਾਲ ਕਿਸੇ ਦਾ ਵੀ ਦਿਲ ਸਹਿਮ ਜਾਵੇਗਾ। ਦੱਸਿਆ ਜਾ ਰਿਹਾ ਹੈ ਕੀ ਸਿੰਪ ‘ਚ 80 ਦੇ ਕਰੀਬ ਨੌਜਵਾਨ ਡੰਕੀ ਰੂਟ ਰਾਹੀਂ ਯੂਕੇ ਜਾ ਰਹੇ ਸੀ ਕਿ ਅਚਾਨਕ ਸ਼ਿਪ ਦੀ ਹਵਾ ਨਿੱਕਲਣ ਨਾਲ ਬਲਾਸਟ ਹੋਈਆਂ ਅਤੇ ਡੁੱਬ ਗਈ।

ਫਰਾਂਸ ਪੁਲਿਸ ਵਲੋਂ ਨੌਜਵਾਨਾਂ ਨੂੰ ਰੈਸਕਿਊ ਕੀਤਾ ਗਿਆ ਪਰ ਪੰਜਾਬ ਦੇ ਪੰਜ ਨੌਜਵਾਨਾਂ ਚੋਂ ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ਦਾ 29 ਸਾਲਾਂ ਨੌਜਵਾਨ ਅਰਵਿੰਦਰ ਸਿੰਘ ਲਾਪਤਾ ਹੈ। ਜਿਸ ਦੀ ਲਾਪਤਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਸਦਮੇ ‘ਚ ਹੈ।

ਹਾਸਲ ਜਾਣਕਾਰੀ ਮੁਤਾਬਕ 1 ਅਕਤੂਬਰ ਨੂੰ ਇਹ ਨੌਜਵਾਨ ਫਰਾਸ ਦੀ ਡੰਕਿਰਕ ਸਿਟੀ ਤੋਂ ਡੰਕੀ ਲਗਾਈ ਗਈ ਅਤੇ ਰਸਤੇ ਵਿੱਚ ਅਚਾਨਕ ਇਹ ਘਟਨਾ ਵਾਪਰ ਗਈ। ਅਰਵਿੰਦਰ ਸਿੰਘ ਦੇ ਛੋਟੇ ਭਰਾ ਨੇ ਜਾਣਕਾਰੀ ਦਿੰਦੇ ਦੱਸਿਆ ਕੀ 2 ਅਕਤੂਬਰ ਨੂੰ ਸਾਨੂੰ ਫੋਨ ਆਇਆ ਹੋਰ ਜਿਹੜੇ 4 ਮੁੰਡੇ ਸੀ ਜੋ ਇਸ ਡੰਕੀ ‘ਚ ਨਾਲ ਸੀ ਉਨ੍ਹਾਂ ਨੂੰ ਫਰਾਂਸ ਪੁਲਿਸ ਵਲੋਂ ਰੈਸਕਿਉ ਕਰ ਲਿਆ ਹੈ ਅਤੇ ਅਰਵਿੰਦਰ ਸਿੰਘ ਲਾਪਤਾ ਹੈ ।

ਡੰਕੀ ਲਗਾ ਕੇ ਜਾ ਰਹੇ ਸੀ ਪੰਜਾਬ ਦੇ 5 ਮੁੰਡੇ

  • ਕੁੱਲ 80 ਤੋਂ 85 ਮੁੰਡੇ ਡੰਕੀ ਰੂਟ ਸੀ।
  • ਨੌਜਵਾਨ ਅਰਵਿੰਦਰ ਸਿੰਘ, ਹਾਲੇ ਕੁਆਰਾ ਸੀ ਅਤੇ ਪਰਿਵਾਰ ਦਾ ਵੱਡਾ ਮੁੰਡਾ ਸੀ।
  • ਇਸ ਘਟਨਾ ਤੋਂ ਬਾਅਦ ਪਰਿਵਾਰ ਡੁੰਘੇ ਸਦਮੇ ‘ਚ ਹੈ।
  • ਸਰਕਾਰ ਕੋਲੋਂ ਨੌਜਵਾਨ ਦੀ ਭਾਲ ਦੀ ਗੁਹਾਰ ਲਗਾਆ ਰਿਹਾ ਹੈ।
  • ਹਾਲੇ ਤੱਕ ਫਰਾਂਸ ਪੁਲਿਸ ਨੇ ਨੌਜਵਾਨ ਦੀ ਭਾਲ ਸਬੰਧੀ ਪਰਿਵਾਰ ਨੂੰ ਕੁਝ ਜਾਣਕਾਰੀ ਨਹੀਂ ਦਿੱਤੀ।

Read Latest News and Breaking News at Daily Post TV, Browse for more News

Ad
Ad