ਸੁਲਤਾਨਪੁਰ ਲੋਧੀ ਕੇਸ ‘ਚ ਵੱਡਾ ਖੁਲਾਸਾ: ਚਾਰ ਭਰਾਵਾਂ ਦੀਆਂ ਮੌਤਾਂ ਦੇ ਕਾਰਣ ਵੱਖ-ਵੱਖ, ਨਸ਼ਿਆਂ ਨਾਲ ਸਿੱਧਾ ਲਿੰਕ ਨਹੀਂ

ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿੱਚ ਇਕ ਮਹਿਲਾ ਵੱਲੋਂ ਆਪਣੇ ਚਾਰ ਪੁੱਤਰਾਂ ਦੀ ਮੌਤ ਨਸ਼ਿਆਂ ਕਾਰਨ ਹੋਣ ਦੇ ਦਾਅਵੇ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ। ਐਸਐਸਪੀ ਗੌਰਵ ਤੂਰਾ ਮੁਤਾਬਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਚਾਰਾਂ ਮੌਤਾਂ ਪਿਛਲੇ ਕਰੀਬ 8 ਸਾਲਾਂ ਵਿੱਚ ਵੱਖ-ਵੱਖ ਹਾਲਾਤਾਂ ਕਰਕੇ ਹੋਈਆਂ ਹਨ ਅਤੇ ਇਹਨਾਂ ਦਾ […]
Khushi
By : Updated On: 07 Apr 2026 07:08:AM
ਸੁਲਤਾਨਪੁਰ ਲੋਧੀ ਕੇਸ ‘ਚ ਵੱਡਾ ਖੁਲਾਸਾ: ਚਾਰ ਭਰਾਵਾਂ ਦੀਆਂ ਮੌਤਾਂ ਦੇ ਕਾਰਣ ਵੱਖ-ਵੱਖ, ਨਸ਼ਿਆਂ ਨਾਲ ਸਿੱਧਾ ਲਿੰਕ ਨਹੀਂ

ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿੱਚ ਇਕ ਮਹਿਲਾ ਵੱਲੋਂ ਆਪਣੇ ਚਾਰ ਪੁੱਤਰਾਂ ਦੀ ਮੌਤ ਨਸ਼ਿਆਂ ਕਾਰਨ ਹੋਣ ਦੇ ਦਾਅਵੇ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ। ਐਸਐਸਪੀ ਗੌਰਵ ਤੂਰਾ ਮੁਤਾਬਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਚਾਰਾਂ ਮੌਤਾਂ ਪਿਛਲੇ ਕਰੀਬ 8 ਸਾਲਾਂ ਵਿੱਚ ਵੱਖ-ਵੱਖ ਹਾਲਾਤਾਂ ਕਰਕੇ ਹੋਈਆਂ ਹਨ ਅਤੇ ਇਹਨਾਂ ਦਾ ਸਿੱਧਾ ਨਸ਼ਿਆਂ ਨਾਲ ਕੋਈ ਇਕਸਾਰ ਸੰਬੰਧ ਨਹੀਂ।

ਜਾਂਚ ਅਨੁਸਾਰ ਇੱਕ ਪੁੱਤਰ ਦੀ ਮੌਤ ਕਰੀਬ 8 ਸਾਲ ਪਹਿਲਾਂ ਸੰਭਾਵਿਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸੀ, ਜਦਕਿ ਦੂਜੇ ਪੁੱਤਰ ਦੀ ਮੌਤ ਲਗਭਗ 7 ਸਾਲ ਪਹਿਲਾਂ ਅੱਗ ਨਾਲ ਸੜਨ ਕਾਰਨ ਹੋਈ। ਤੀਜੇ ਪੁੱਤਰ ਦੀ ਮੌਤ ਵੀ 7 ਸਾਲ ਪਹਿਲਾਂ ਜੇਲ੍ਹ ਵਿੱਚ ਹੋਈ ਸੀ, ਜਿਸ ਉੱਤੇ ਦੋ ਅਪਰਾਧਿਕ ਮਾਮਲੇ ਦਰਜ ਸਨ, ਜਿਨ੍ਹਾਂ ਵਿੱਚੋਂ ਇੱਕ NDPS ਐਕਟ ਹੇਠ ਸੀ। ਚੌਥੇ ਪੁੱਤਰ ਦੀ ਮੌਤ ਕਰੀਬ 2 ਸਾਲ ਪਹਿਲਾਂ ਸੰਭਾਵਿਤ ਜਿਗਰ ਫੇਲ੍ਹ ਹੋਣ ਕਾਰਨ ਹੋਈ, ਜਿਸਦਾ ਕਾਰਣ ਲੰਬੇ ਸਮੇਂ ਤੱਕ ਸ਼ਰਾਬ ਦੀ ਆਦਤ ਦੱਸਿਆ ਗਿਆ ਹੈ।

ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਹਿਲਾ ਦਾ ਮੌਜੂਦਾ ਪੁੱਤਰ ਵੀ ਕਈ ਸਿਹਤ ਸਮੱਸਿਆਵਾਂ ਨਾਲ ਪੀੜਤ ਹੈ। ਉਸਦੇ ਖ਼ਿਲਾਫ਼ 2023 ਵਿੱਚ NDPS ਐਕਟ ਹੇਠ ਕੇਸ ਦਰਜ ਹੋਇਆ ਸੀ, ਜਿਸ ਵਿੱਚ ਉਹ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਅਤੇ 29 ਨਵੰਬਰ 2025 ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ।

ਉਕਤ ਵਿਅਕਤੀ ਨੂੰ ਨਸ਼ੇ ਦੀ ਆਦਤ ਹੋਣ ਕਰਕੇ ਉਸਦਾ ਇਲਾਜ OOAT ਸੈਂਟਰ ਵਿੱਚ ਕਰਵਾਇਆ ਜਾ ਰਿਹਾ ਸੀ, ਜਿੱਥੇ 30 ਮਾਰਚ 2026 ਨੂੰ ਉਸਨੂੰ ਦਵਾਈ ਦਿੱਤੀ ਗਈ। ਹਾਲਤ ਗੰਭੀਰ ਹੋਣ ਕਾਰਨ ਉਸਨੂੰ ਵਧੀਆ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ।

ਐਸਐਸਪੀ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਇਸ ਖੇਤਰ ਵਿੱਚ ਹਾਲ ਹੀ ਵਿੱਚ ਨਸ਼ਿਆਂ ਕਾਰਨ ਕੋਈ ਮੌਤ ਦਰਜ ਨਹੀਂ ਹੋਈ। ਪਿਛਲੇ ਕੁਝ ਦਿਨਾਂ ਦੌਰਾਨ ਇਸੇ ਮੋਹੱਲੇ ਵਿੱਚ NDPS ਐਕਟ ਹੇਠ 4 ਕੇਸ ਦਰਜ ਕਰਕੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਜਿਲ੍ਹਾ ਪੱਧਰ ‘ਤੇ ਹੁਣ ਤੱਕ NDPS ਐਕਟ ਹੇਠ 1300 ਤੋਂ ਵੱਧ FIR ਦਰਜ ਹੋਈਆਂ ਹਨ ਅਤੇ 1637 ਤੋਂ ਵੱਧ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ 900 ਤੋਂ ਵੱਧ ਲੋਕ ਡੀ-ਐਡਿਕਸ਼ਨ ਸੈਂਟਰਾਂ ਵਿੱਚ ਦਾਖ਼ਲ ਹਨ ਅਤੇ 2125 ਤੋਂ ਵੱਧ ਵਿਅਕਤੀ OOAT ਸੈਂਟਰਾਂ ਵਿੱਚ ਇਲਾਜ ਲੈ ਰਹੇ ਹਨ। 605 ਲੋਕਾਂ ਨੇ ਇਲਾਜ ਮਗਰੋਂ NDPS ਐਕਟ ਦੀ ਧਾਰਾ 64-A ਹੇਠ ਰਾਹਤ ਹਾਸਲ ਕੀਤੀ ਹੈ।

ਪਿਛਲੇ ਇੱਕ ਮਹੀਨੇ ਵਿੱਚ NDPS ਐਕਟ ਦੀ ਧਾਰਾ 68F ਹੇਠ 1.3 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ ਕੀਤੀ ਗਈ ਹੈ। Safe Punjab Helpline ‘ਤੇ ਮਿਲੀਆਂ ਸੂਚਨਾਵਾਂ ਅਧਾਰ ‘ਤੇ 629 FIR ਦਰਜ ਕਰਕੇ 753 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।

ਪੁਲਿਸ ਨੇ ਦੁਹਰਾਇਆ ਕਿ ਨਸ਼ਾ ਤਸਕਰੀ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਜਲਦੀ ਇਲਾਜ ਲਈ ਲਿਆਉਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ।

Read Latest News and Breaking News at Daily Post TV, Browse for more News

Ad
Ad