Journalism Of Hope
BREAKING NEWS
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਮਿੰਦਰ ਸਿੰਘ ਦੀ ਤਸਵੀਰ – ਐਡਵੋਕੇਟ ਧਾਮੀ.......ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ ਦੇ ਅਖੀਰ ‘ਚ ਕਰੇਗੀ ਸੂਬੇ ਦਾ ਦੌਰਾ........5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ.....ਅਮਰੀਕਾ ‘ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗ੍ਰਿਫ਼ਤਾਰ.....ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ.....ਜੰਮੂ-ਕਸ਼ਮੀਰ ’ਚ ਪੰਜਾਬੀ ਸਮੇਤ 3 ਭਾਸ਼ਾਵਾਂ ਨੂੰ ਮਿਲ ਸਕਦਾ ਹੈ ਸਰਕਾਰੀ ਦਰਜਾ.....ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

ਲੁਧਿਆਣਾ ’ਚ ਸਾਬਕਾ ਸਰਪੰਚ ਕਤਲ ਮਾਮਲੇ ’ਚ ਵੱਡਾ ਖੁਲਾਸਾ, ਜ਼ਮੀਨੀ ਵਿਵਾਦ ਬਣਿਆ ਕਤਲ ਦੀ ਵਜ੍ਹਾ

ਪਿਤਾ-ਪੁੱਤਰ ਸਮੇਤ 4 ਮੁਲਜ਼ਮ ਨਾਮਜ਼ਦ, 2 ਗ੍ਰਿਫ਼ਤਾਰ ਬ੍ਰੈੱਡ ਕੰਪਨੀ ਦੇ ਡਰਾਈਵਰ ਨੇ ਚਲਾਈ ਸੀ ਗੋਲੀ, ਦੋਸਤ ਦੀ ਖ਼ਾਤਰ ਦਿੱਤਾ ਵਾਰਦਾਤ ਨੂੰ ਅੰਜਾਮ ਲੁਧਿਆਣਾ: ਲੁਧਿਆਣਾ ਵਿੱਚ ਸਾਬਕਾ ਸਰਪੰਚ ਨਵਤੇਜ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਸ਼ੁਰੂਆਤੀ ਜਾਂਚ ਦੌਰਾਨ ਪਰਿਵਾਰਕ ਰੰਜਿਸ਼ ਦੇ ਚੱਲਦਿਆਂ ਮ੍ਰਿਤਕ ਦੇ ਤਾਇਆ ’ਤੇ ਸ਼ੱਕ ਜਤਾਇਆ ਜਾ ਰਿਹਾ ਸੀ, […]
By : Updated On: 17 Oct 2026 16:07:PM
ਲੁਧਿਆਣਾ ’ਚ ਸਾਬਕਾ ਸਰਪੰਚ ਕਤਲ ਮਾਮਲੇ ’ਚ ਵੱਡਾ ਖੁਲਾਸਾ, ਜ਼ਮੀਨੀ ਵਿਵਾਦ ਬਣਿਆ ਕਤਲ ਦੀ ਵਜ੍ਹਾ

ਪਿਤਾ-ਪੁੱਤਰ ਸਮੇਤ 4 ਮੁਲਜ਼ਮ ਨਾਮਜ਼ਦ, 2 ਗ੍ਰਿਫ਼ਤਾਰ

ਇਸ਼ਤਿਹਾਰ

ਬ੍ਰੈੱਡ ਕੰਪਨੀ ਦੇ ਡਰਾਈਵਰ ਨੇ ਚਲਾਈ ਸੀ ਗੋਲੀ, ਦੋਸਤ ਦੀ ਖ਼ਾਤਰ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ: ਲੁਧਿਆਣਾ ਵਿੱਚ ਸਾਬਕਾ ਸਰਪੰਚ ਨਵਤੇਜ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਸ਼ੁਰੂਆਤੀ ਜਾਂਚ ਦੌਰਾਨ ਪਰਿਵਾਰਕ ਰੰਜਿਸ਼ ਦੇ ਚੱਲਦਿਆਂ ਮ੍ਰਿਤਕ ਦੇ ਤਾਇਆ ’ਤੇ ਸ਼ੱਕ ਜਤਾਇਆ ਜਾ ਰਿਹਾ ਸੀ, ਪਰ ਜਾਂਚ ਅੱਗੇ ਵਧਣ ’ਤੇ ਕਤਲ ਪਿੱਛੇ ਜ਼ਮੀਨੀ ਵਿਵਾਦ ਸਾਹਮਣੇ ਆਇਆ। ਪੁਲਿਸ ਨੇ ਇਸ ਮਾਮਲੇ ਵਿੱਚ ਪਿਤਾ-ਪੁੱਤਰ ਸਮੇਤ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਕਤਲ ਦੀ ਸਾਜ਼ਿਸ਼ ਉਸ ਵਿਅਕਤੀ ਨੇ ਰਚੀ ਸੀ, ਜਿਸ ਨਾਲ ਨਵਤੇਜ ਸਿੰਘ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਦਕਿ ਕਤਲ ਨੂੰ ਅੰਜਾਮ ਦੇਣ ਵਾਲਾ ਮੁੱਖ ਹਮਲਾਵਰ ਇੱਕ ਬ੍ਰੈੱਡ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਦੋਸਤ ਦੇ ਕਹਿਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

3 ਅਕਤੂਬਰ ਨੂੰ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ

ਜਾਣਕਾਰੀ ਅਨੁਸਾਰ, ਨਵਤੇਜ ਸਿੰਘ 3 ਅਕਤੂਬਰ ਦੀ ਸ਼ਾਮ ਨੂੰ ਪਿੰਡ ਮਣੇਵਾਲ ਵਿੱਚ ਆਪਣੀ 30 ਤੋਂ 35 ਏਕੜ ਜ਼ਮੀਨ ’ਤੇ ਚੱਲ ਰਹੇ ਕੰਮ ਨੂੰ ਦੇਖਣ ਗਏ ਸਨ। ਉੱਥੋਂ ਉਹ ਆਪਣੀ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਕ੍ਰਿਸ਼ਨਾ ਨਗਰ, ਘੁਮਾਰ ਮੰਡੀ ਸਥਿਤ ਆਪਣੇ ਘਰ ਵੱਲ ਪਰਤ ਰਹੇ ਸਨ।

ਇਸ ਦੌਰਾਨ ਉਨ੍ਹਾਂ ਦੀ ਗੱਡੀ ਲਾਡੋਵਾਲ ਟੋਲ ਪਲਾਜ਼ਾ ਤੋਂ ਸਾਊਥ ਸਿਟੀ ਰੋਡ ਵਾਲੇ ਪੁਲ ਵੱਲ ਮੁੜੀ। ਪੰਜਾਬ ਫੂਡ ਦਫ਼ਤਰ ਦੇ ਨੇੜੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਤਾਏ ’ਤੇ ਸ਼ੱਕ ਤੋਂ ਬਾਅਦ ਜਾਂਚ ਦਾ ਰੁਖ ਬਦਲਿਆ

ਕਤਲ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਚੱਲ ਰਹੀ ਗੁੱਟਬੰਦੀ ਕਾਰਨ ਸ਼ੱਕ ਦੀ ਸੂਈ ਮ੍ਰਿਤਕ ਦੇ ਤਾਏ ਵੱਲ ਘੁੰਮ ਰਹੀ ਸੀ। ਪੁਲਿਸ ਨੇ ਇਸ ਪਹਿਲੂ ਤੋਂ ਵੀ ਬਾਰੀਕੀ ਨਾਲ ਜਾਂਚ ਕੀਤੀ। ਹਾਲਾਂਕਿ, ਸੀਆਈਏ ਸਟਾਫ਼ ਅਤੇ ਲਾਡੋਵਾਲ ਪੁਲਿਸ ਨੇ ਕਾਲ ਡਿਟੇਲ ਰਿਕਾਰਡ (CDR), ਗੁਪਤ ਸੂਚਨਾਵਾਂ ਅਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕੀਤੀ ਤਾਂ ਮਾਮਲੇ ਦੀ ਦਿਸ਼ਾ ਬਦਲ ਗਈ।

ਪੁਲਿਸ ਦੀ ਜਾਂਚ ਮੁਤਾਬਕ ਕਤਲ ਦੀ ਸਾਜ਼ਿਸ਼ ਪਿੱਛੇ ਉਹ ਵਿਅਕਤੀ ਸਾਹਮਣੇ ਆਇਆ, ਜਿਸ ਨਾਲ ਨਵਤੇਜ ਸਿੰਘ ਦਾ ਜ਼ਮੀਨ ਨੂੰ ਲੈ ਕੇ ਸਿੱਧਾ ਵਿਵਾਦ ਸੀ।

ਡੇਢ ਕਨਾਲ ਜ਼ਮੀਨ ਨੂੰ ਲੈ ਕੇ ਸੀ ਵਿਵਾਦ

ਪੁਲਿਸ ਅਨੁਸਾਰ, ਇਸ ਕਤਲ ਦੀ ਮੁੱਖ ਵਜ੍ਹਾ ਡੇਢ ਕਨਾਲ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੈ। ਇਹ ਜ਼ਮੀਨ ਸਾਬਕਾ ਸਰਪੰਚ ਨਵਤੇਜ ਸਿੰਘ ਦੀ ਭੈਣ ਨਾਲ ਸਬੰਧਤ ਦੱਸੀ ਜਾ ਰਹੀ ਹੈ। ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਲੰਮੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ।

ਬ੍ਰੈੱਡ ਕੰਪਨੀ ਦੇ ਡਰਾਈਵਰ ਨੇ ਚਲਾਈ ਗੋਲੀ

ਇਸ ਕਤਲ ਕਾਂਡ ਦਾ ਇੱਕ ਅਹਿਮ ਪਹਿਲੂ ਇਹ ਹੈ ਕਿ ਗੋਲੀ ਚਲਾਉਣ ਵਾਲੇ ਮੁੱਖ ਹਮਲਾਵਰ ਦੀ ਨਵਤੇਜ ਸਿੰਘ ਨਾਲ ਸਿੱਧੀ ਦੁਸ਼ਮਣੀ ਨਹੀਂ ਸੀ। ਪੁਲਿਸ ਜਾਂਚ ਮੁਤਾਬਕ, ਕਤਲ ਦੀ ਸਾਜ਼ਿਸ਼ ਰਚਣ ਵਾਲੇ ਵਿਅਕਤੀ ਨੇ ਆਪਣੇ ਸਾਥੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਬ੍ਰੈੱਡ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੇ ਆਪਣੇ ਦੋਸਤ ਦੀ ਖ਼ਾਤਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਸੀਆਈਏ ਸਟਾਫ਼ ਅਤੇ ਲਾਡੋਵਾਲ ਪੁਲਿਸ ਨੇ ਸਾਂਝੇ ਤੌਰ ’ਤੇ ਕੀਤੀ ਜਾਂਚ

ਇਸ ਮਾਮਲੇ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਥਾਣਾ ਲਾਡੋਵਾਲ ਪੁਲਿਸ ਅਤੇ ਸੀਆਈਏ ਸਟਾਫ਼ ਨੂੰ ਸੌਂਪੀ ਗਈ ਸੀ। ਪੁਲਿਸ ਟੀਮਾਂ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ, ਡੰਪ ਡਾਟਾ ਇਕੱਠਾ ਕੀਤਾ ਅਤੇ ਤਕਨੀਕੀ ਸਬੂਤਾਂ ਦਾ ਵਿਸ਼ਲੇਸ਼ਣ ਕੀਤਾ।

ਗੁਪਤ ਸੂਚਨਾਵਾਂ ਅਤੇ ਇਲੈਕਟ੍ਰਾਨਿਕ ਨਿਗਰਾਨੀ ਦੇ ਆਧਾਰ ’ਤੇ ਪੁਲਿਸ ਨੇ 14 ਅਕਤੂਬਰ 2026 ਨੂੰ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ।

ਇਹ ਚਾਰ ਮੁਲਜ਼ਮ ਕੀਤੇ ਗਏ ਨਾਮਜ਼ਦ

ਰੂਰ ਸਿੰਘ ਪੁੱਤਰ ਮੁਨਸ਼ਾ ਸਿੰਘ, ਵਾਸੀ ਪੱਤੀ ਚੋਹਲੇ, ਕੁਤਬਵਾਲ ਗੁਜਰਾਂ, ਲੁਧਿਆਣਾ।

ਜਸਵਿੰਦਰ ਸਿੰਘ ਉਰਫ਼ ਰਾਜਾ ਪੁੱਤਰ ਰੂਰ ਸਿੰਘ, ਵਾਸੀ ਪੱਤੀ ਚੋਹਲੇ, ਕੁਤਬਵਾਲ ਗੁਜਰਾਂ, ਲੁਧਿਆਣਾ।

ਮਨਜਿੰਦਰ ਸਿੰਘ ਉਰਫ਼ ਗੋਰੂ।

ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਸਿੰਘ।

ਪਿਤਾ-ਪੁੱਤਰ ਗ੍ਰਿਫ਼ਤਾਰ, ਪੁਲਿਸ ਰਿਮਾਂਡ ’ਤੇ ਪੁੱਛਗਿੱਛ ਜਾਰੀ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਪਿਤਾ-ਪੁੱਤਰ ਰੂਰ ਸਿੰਘ ਅਤੇ ਜਸਵਿੰਦਰ ਸਿੰਘ ਉਰਫ਼ ਰਾਜਾ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਤੋਂ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ।

ਕਤਲ ਅਤੇ ਸਾਜ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ

ਇਸ ਕਤਲ ਮਾਮਲੇ ਵਿੱਚ ਥਾਣਾ ਲਾਡੋਵਾਲ ਵਿਖੇ 4 ਅਕਤੂਬਰ 2026 ਨੂੰ ਐੱਫਆਈਆਰ ਨੰਬਰ 167 ਦਰਜ ਕੀਤੀ ਗਈ ਸੀ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਵਿੱਚ ਕਤਲ ਲਈ ਧਾਰਾ 103, ਖ਼ਤਰਨਾਕ ਹਥਿਆਰਾਂ ਨਾਲ ਸੱਟ ਪਹੁੰਚਾਉਣ, ਧਮਕੀਆਂ ਦੇਣ, ਗੈਰਕਾਨੂੰਨੀ ਇਕੱਠ, ਸਾਂਝੀ ਜ਼ਿੰਮੇਵਾਰੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਧਾਰਾਵਾਂ 324(4), 351(3), 191(3), 190 ਅਤੇ 61(2) ਸ਼ਾਮਲ ਹਨ।

ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad

Punjab District News