Journalism Of Hope
BREAKING NEWS
ਜਿਨਸੀ ਸ਼ੋਸ਼ਣ ਮਾਮਲਾ: ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 10 ਸਾਲ ਦੀ ਸਜ਼ਾ.........ਬਜਰੰਗ ਦਲ ਟਿੱਪਣੀ ਮਾਮਲਾ: ਹਾਈਕੋਰਟ ਤੋਂ ਮਲਿਕਾਰਜੁਨ ਖੜਗੇ ਨੂੰ ਰਾਹਤ, ਸੰਗਰੂਰ ਅਦਾਲਤ ਦੀ ਕਾਰਵਾਈ ‘ਤੇ ਰੋਕ.......ਮਾਫੀਆ ਡਾਨ ਅਤੀਕ ਅਹਿਮਦ ਦੇ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ.......DA ਮਾਮਲਾ: ਸਰਕਾਰੀ ਕਰਮਚਾਰੀ ਪਹੁੰਚੇ ਸੁਪਰੀਮ ਕੋਰਟ, ਦਾਇਰ ਕੀਤੀ ਕੈਵੀਏਟ.......‘ਕੀ ਪਤਾ ਕਦੋਂ ਕੀਹਨੂੰ ਜੇਲ੍ਹ ਜਾਣਾ ਪੈ ਜਾਵੇ!’ ਪਠਾਣਮਾਜਰਾ ਦੇ ਬਿਆਨ ‘ਤੇ ਵਿਧਾਨ ਸਭਾ ਵਿੱਚ ਲੱਗੇ ਠਹਾਕੇ........ਪੰਜਾਬ ਦੀ ਧੀ ਨੇ ਜਿੱਤਿਆ ‘ਮਿਸਿਜ਼ ਕੈਨੇਡਾ ਵਰਲਡ 2026’ ਦਾ ਤਾਜ........ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ.......

ਬਜਰੰਗ ਦਲ ‘ਤੇ ਟਿੱਪਣੀ ਮਾਮਲਾ: ਮਲਿਕਾਰਜੁਨ ਖੜਗੇ ਹਾਈਕੋਰਟ ਪਹੁੰਚੇ

Mallikarjun Kharge reaches High Court: ਸੰਗਰੂਰ: ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਜਰੰਗ ਦਲ ਬਾਰੇ ਕੀਤੀ ਗਈ ਟਿੱਪਣੀ ਨਾਲ ਜੁੜੇ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਸੰਗਰੂਰ ਅਦਾਲਤ ਵੱਲੋਂ ਜਾਰੀ ਜ਼ਮਾਨਤੀ ਵਾਰੰਟ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਹ ਮਾਮਲਾ ਸਾਲ 2023 ਵਿੱਚ ਦਰਜ ਹੋਏ ਅਪਰਾਧਿਕ ਮਾਣਹਾਨੀ ਕੇਸ ਨਾਲ ਸਬੰਧਤ ਹੈ। ਸੰਗਰੂਰ ਦੀ […]
Ranjit Singh
By : Updated On: 06 Aug 2026 12:17:PM
ਬਜਰੰਗ ਦਲ ‘ਤੇ ਟਿੱਪਣੀ ਮਾਮਲਾ: ਮਲਿਕਾਰਜੁਨ ਖੜਗੇ ਹਾਈਕੋਰਟ ਪਹੁੰਚੇ
  • ਸੰਗਰੂਰ ਅਦਾਲਤ ਦੇ ਜ਼ਮਾਨਤੀ ਵਾਰੰਟ ਨੂੰ ਦਿੱਤੀ ਚੁਣੌਤੀ

Mallikarjun Kharge reaches High Court: ਸੰਗਰੂਰ: ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਜਰੰਗ ਦਲ ਬਾਰੇ ਕੀਤੀ ਗਈ ਟਿੱਪਣੀ ਨਾਲ ਜੁੜੇ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਸੰਗਰੂਰ ਅਦਾਲਤ ਵੱਲੋਂ ਜਾਰੀ ਜ਼ਮਾਨਤੀ ਵਾਰੰਟ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਹ ਮਾਮਲਾ ਸਾਲ 2023 ਵਿੱਚ ਦਰਜ ਹੋਏ ਅਪਰਾਧਿਕ ਮਾਣਹਾਨੀ ਕੇਸ ਨਾਲ ਸਬੰਧਤ ਹੈ। ਸੰਗਰੂਰ ਦੀ ਅਦਾਲਤ ਨੇ ਖੜਗੇ ਨੂੰ 19 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੰਦਿਆਂ ਉਨ੍ਹਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਸ ਦੇ ਖ਼ਿਲਾਫ਼ ਹੁਣ ਮਲਿਕਾਰਜੁਨ ਖੜਗੇ ਨੇ ਹਾਈਕੋਰਟ ਦਾ ਰੁਖ ਕਰਦੇ ਹੋਏ ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਇਸ਼ਤਿਹਾਰ

ਇਹ ਮਾਮਲਾ ਹਿੰਦੂ ਸੁਰੱਖਿਆ ਪਰਿਸ਼ਦ ਦੇ ਇੱਕ ਆਗੂ ਵੱਲੋਂ 2023 ਵਿੱਚ ਦਾਇਰ ਕੀਤੀ ਗਈ ਅਪਰਾਧਿਕ ਮਾਣਹਾਨੀ ਸ਼ਿਕਾਇਤ ‘ਤੇ ਆਧਾਰਿਤ ਹੈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਖੜਗੇ ਵੱਲੋਂ ਬਜਰੰਗ ਦਲ ਬਾਰੇ ਕੀਤੀ ਗਈ ਟਿੱਪਣੀ ਨਾਲ ਸੰਸਥਾ ਦੀ ਸਾਖ ਨੂੰ ਠੇਸ ਪਹੁੰਚੀ ਹੈ। ਹੁਣ ਇਸ ਮਾਮਲੇ ਵਿੱਚ ਹਾਈਕੋਰਟ ਵੱਲੋਂ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਤੈਅ ਹੋਵੇਗੀ।

Read Latest News and Breaking News at Daily Post TV, Browse for more News

Ad
Ad

Punjab District News