ਮਲੋਟ ਦੇ ਡਿਪਟੀ ਬਾਂਸਲ ਦੀ ਹੋ ਗਈ ਬੱਲੇ-ਬੱਲੇ, ਨਿਕਲੀ ਢਾਈ ਕਰੋੜ ਦੀ ਲਾਟਰੀ
Nagaland Monthly Lottery: ਮਲੋਟ ਦੇ ਡਿਪਟੀ ਬਾਂਸਲ ਨਾਲ ਵੀ ਹੋਇਆ ਜਿਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।
Malout Deputy Bansal Won Rs 2.5 Crore in Lottery: ਕਹਿੰਦੇ ਨੇ ਕਿ ਰੱਬ ਜਦੋਂ ਵੀ ਦਿੰਦਾ ਝੱਪੜ ਫਾੜ ਕੇ ਹੀ ਦਿੰਦਾ ਹੈ। ਅਜਿਹਾ ਹੀ ਕੁੱਝ ਮਲੋਟ ਦੇ ਡਿਪਟੀ ਬਾਂਸਲ ਨਾਲ ਵੀ ਹੋਇਆ ਜਿਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਦੱਸ ਦਈਏ ਕਿ ਮਲੋਟ ਦੇ ਪ੍ਰੇਮ ਲਾਟਰੀ ਸਟਾਲ ਤੋਂ ਨਾਗਾਲੈਂਡ ਮਹੀਨਾ ਵਾਰੀ ਲਾਟਰੀ ਖਰੀਦਣ ਵਾਲੇ ਬਾਂਸਲ ਦਾ ਕੱਲ੍ਹ ਲੱਕੀ ਡਰਾਅ ਨਿਕਲਿਆ। ਜਿਸ ਦਾ ਪਤਾ ਲੱਗਣ ‘ਤੇ ਉਹ ਕਰੋੜਪਤੀ ਬਣ ਗਿਆ।
ਮਲੋਟ ਵਿਚ ਡਿਪਟੀ ਬਾਂਸਲ ਦੀ ਢਾਈ ਕਰੋੜ ਦੀ ਲਾਟਰੀ ਨਿਕਲਣ ‘ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮਗਰੋਂ ਅੱਜ ਪ੍ਰੇਮ ਲਾਟਰੀ ਵਕਰੇਤਾ ਸਾਹਿਲ ਗਰਗ ਸਟਾਲ ‘ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾਂ ਲੱਗਿਆ ਰਿਹਾ। ਇਸ ਮੌਕੇ ਉਨ੍ਹਾਂ ਵਲੋਂ ਢੋਲ ਵਜਾ ਕੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਲਾਟਰੀ ਵੇਚਣ ਵਾਲਾ ਵਿਅਕਤੀ ਵੀ ਹਾਜਰ ਰਿਹਾ।