Mandiala gas accident: ਰਾਜਾ ਵੜਿੰਗ ਅਤੇ ਰੰਧਾਵਾ ਪਹੁੰਚੇ ਹਸਪਤਾਲ, ਕਿਹਾ– ਸਰਕਾਰ ਵੱਲੋਂ ਮਿਲੀ ਰਾਸ਼ੀ ਨਾ ਕਾਫੀ, 1 ਕਰੋੜ ਤੱਕ ਹੋਵੇ ਮਦਦ
ਕਾਂਗਰਸ ਆਗੂਆਂ ਨੇ ਸਿਵਲ ਹਸਪਤਾਲ ਵਿਖੇ ਪੀੜਤਾਂ ਨਾਲ ਭੇਂਟ ਕਰਕੇ ਦਿੱਤੀ 1.15 ਲੱਖ ਰੁਪਏ ਦੀ ਫੌਰੀ ਮਦਦ, ਸਖ਼ਤ ਕਾਰਵਾਈ ਦੀ ਮੰਗ
Hoshiarpur News: ਮੰਡਿਆਲਾ ਵਿੱਚ ਹੋਏ ਗੈਸ ਟਰੱਕ ਹਾਦਸੇ ਤੋਂ ਬਾਅਦ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਾਦਸਾ ਨਾ ਸਿਰਫ਼ ਦਰਦਨਾਕ ਹੈ ਸਗੋਂ ਕਿਸੇ ਦੀ ਘੋਰ ਲਾਪਰਵਾਹੀ ਦਾ ਨਤੀਜਾ ਵੀ ਹੈ।
ਮ੍ਰਿਤਕ ਪਰਿਵਾਰਾਂ ਲਈ 2 ਲੱਖ ਰੁਪਏ ਨਾ ਕਾਫੀ – ਵੜਿੰਗ
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ 2 ਲੱਖ ਰੁਪਏ ਦੀ ਰਾਸ਼ੀ ਪੀੜਤ ਪਰਿਵਾਰਾਂ ਦੀ ਭਲਾਈ ਲਈ ਬਿਲਕੁਲ ਨਾਕਾਫੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਘੱਟੋ-ਘੱਟ 1 ਕਰੋੜ ਰੁਪਏ ਤੱਕ ਦੀ ਮਾਲੀ ਸਹਾਇਤਾ ਦੇਣੀ ਚਾਹੀਦੀ ਹੈ, ਤਾਂ ਜੋ ਪਰਿਵਾਰ ਆਪਣਾ ਭਵਿੱਖ ਬਣਾ ਸਕਣ।
ਕਾਂਗਰਸ ਵੱਲੋਂ ਦਿੱਤੀ ਗਈ ਤੁਰੰਤ ਮਦਦ
ਕਾਂਗਰਸ ਦੀ ਪੱਖੋਂ, ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲ ਕੇ 1 ਲੱਖ 15 ਹਜ਼ਾਰ ਰੁਪਏ ਦੀ ਫੌਰੀ ਮਦਦ ਜ਼ਖਮੀਆਂ ਲਈ ਸੌਂਪੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਹੋਰ ਮਦਦ ਵੀ ਕੀਤੀ ਜਾਵੇਗੀ।
ਵੜਿੰਗ ਨੇ ਕਿਹਾ:
“ਇਸ ਹਾਦਸੇ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਨਸਾਫ਼ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੈ।”