Journalism Of Hope
BREAKING NEWS
ਪਰਵਿੰਦਰ ਝੋਟਾ ਕਤਲਕਾਂਡ ’ਚ CBI ਦੀ ਛਾਪੇਮਾਰੀ ਜਾਰੀ, ਮਾਨਸਾ ਦੇ 2 ਮੈਡੀਕਲ ਸਟੋਰਾਂ ਦੇ ਗੋਦਾਮਾਂ ’ਚ ਰੇਡ....... ਸਕਾਰਪੀਓ ਕਾਰ ਸਵਾਰਾਂ ਵੱਲੋਂ ਦੁਕਾਨ ਦੇ ਬਾਹਰ ਬੈਠੇ ਨੌਜਵਾਨਾਂ ‘ਤੇ ਅੰਨ੍ਹੇਵਾਹ ਫਾਇਰਿੰਗ, ਇੱਕੋ ਪਰਿਵਾਰ ਦੇ ਦੋ ਨੌਜਵਾਨਾਂ ਦੀ ਮੌਤ......... ਚੰਡੀਗੜ੍ਹ ਤੋਂ ਸ਼ਾਰਜਾਹ ਲਈ ਸਿੱਧੀ ਉਡਾਣ ਅੱਜ ਤੋਂ ਮੁੜ ਸ਼ੁਰੂ: 3 ਸਾਲਾਂ ਬਾਅਦ ਬਹਾਲ ਹੋਵੇਗੀ ਹਵਾਈ ਸੇਵਾ......... ਮੰਦਰ ’ਚ ਸ਼ਰਧਾਲੂ ਬਣ ਕੇ ਆਈ ਔਰਤ ਨੇ ਚੋਰੀ ਕੀਤੇ ਦੇਵੀ-ਦੇਵਤਿਆਂ ਦੇ ਗਹਿਣੇ......... ਬ੍ਰਾਜ਼ੀਲ ’ਚ ਰਾਸ਼ਟਰਪਤੀ ਚੋਣਾਂ ‘ਚ ਲੂਲਾ ਡਾ ਸਿਲਵਾ ਦੀ ਜਿੱਤ, ਚੌਥੀ ਵਾਰ ਬਣਨਗੇ ਰਾਸ਼ਟਰਪਤੀ......... ਡਿਊਟੀ ਦੌਰਾਨ ਸਕਿਉਰਿਟੀ ਗਾਰਡ ’ਤੇ ਡਿੱਗਿਆ 4 ਕੁਇੰਟਲ ਦਾ ਲੋਹੇ ਦਾ ਗੇਟ, ਹੋਈ ਮੌਤ

ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਵਿਖੇ 169 ਗੁਰੂ ਸਾਹਿਬ ਦੇ ਸਰੂਪ ਮਿਲਣ ਦੇ ਦਾਅਵੇ ‘ਤੇ ਮਾਨ ਸਰਕਾਰ ਦਾ U-Turn

ਪਿਛਲੇ ਕਈ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਾਮਲਾ ਭਖਿਆ ਹੋਇਆ ਹੈ। ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ (ਬੰਗਾ) ਵਿਖੇ 169 ਗੁਰੂ ਸਾਹਿਬ ਦੇ ਸਰੂਪ ਮਿਲਣ ਦੇ ਦਾਅਵੇ ‘ਤੇ ਹੁਣ ਭਗਵੰਤ ਮਾਨ ਸਰਕਾਰ ਨੇ U-Turn ਲਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ,ਹਰਜੋਤ ਬੈਂਸ ਅਤੇ MP ਮਲਵਿੰਦਰ ਸਿੰਘ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਵਿਖੇ 169 ਗੁਰੂ ਸਾਹਿਬ ਦੇ ਸਰੂਪ ਮਿਲਣ ਦੇ ਦਾਅਵੇ ‘ਤੇ ਮਾਨ ਸਰਕਾਰ ਦਾ U-Turn

ਪਿਛਲੇ ਕਈ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਾਮਲਾ ਭਖਿਆ ਹੋਇਆ ਹੈ। ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ (ਬੰਗਾ) ਵਿਖੇ 169 ਗੁਰੂ ਸਾਹਿਬ ਦੇ ਸਰੂਪ ਮਿਲਣ ਦੇ ਦਾਅਵੇ ‘ਤੇ ਹੁਣ ਭਗਵੰਤ ਮਾਨ ਸਰਕਾਰ ਨੇ U-Turn ਲਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ,ਹਰਜੋਤ ਬੈਂਸ ਅਤੇ MP ਮਲਵਿੰਦਰ ਸਿੰਘ ਕੰਗ ਅੱਜ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪਹੁੰਚੇ ਸਨ।

ਇਸ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ (ਬੰਗਾ) ਵਿਖੇ ਪੂਰਾ ਰਿਕਾਰਡ ਦਰੁਸਤ ਪਾਇਆ ਗਿਆ ਹੈ ਅਤੇ ਕਿਸੇ ਵੀ ਪ੍ਰਕਾਰ ਦਾ ਕੋਈ ਰਿਕਾਰਡ ਖਰਾਬ ਨਹੀਂ ਹੋਇਆ। ਦੱਸ ਦੇਈਏ ਕਿ CM ਭਗਵੰਤ ਮਾਨ ਨੇ ਬੀਤੇ ਦਿਨੀਂ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਵਿੱਚੋਂ 169 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲਣ ਦਾ ਦਾਅਵਾ ਕੀਤਾ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿੱਚ ਰੱਖੀ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੂੰ ਨਵਾਂ ਸ਼ਹਿਰ ਦੇ ਬੰਗਾ ਨੇੜੇ ਇੱਕ ਧਾਰਮਿਕ ਸਥਾਨ (ਡੇਰੇ) ਤੋਂ 169 ਸਰੂਪ ਮਿਲੇ ਹਨ, ਜਿਨ੍ਹਾਂ ’ਚੋਂ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ ਸਿਰਫ਼ 30 ਸਰੂਪਾਂ ਦਾ ਹੀ ਰਿਕਾਰਡ ਮਿਲ ਸਕਿਆ ਅਤੇ ਨਾ ਹੀ ਡੇਰੇ ਦੇ ਪ੍ਰਬੰਧਕ ਜਾਂਚ ਕਮੇਟੀ (ਸਿੱਟ) ਨੂੰ ਜਵਾਬ ਦੇ ਸਕੇ ਕਿ 139 ਸਰੂਪ ਕਿੱਥੋਂ ਤੇ ਕਿਵੇਂ ਲਿਆਂਦੇ ਗਏ।

ਜਿਸ ਮਗਰੋਂ ਰਸੋਖਾਨਾ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਬੇਬੁਨਿਆਦ ਦੱਸਿਆ ਸੀ। ਰਸੋਖਾਨਾ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕ ਅਮਰੀਕ ਸਿੰਘ ਬੱਲੋਵਾਲ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਤੋਂ ਧਿਆਨ ਭਟਕਾਉਣ ਲਈ ਸੀਐੱਮ ਭਗਵੰਤ ਮਾਨ ਨੇ ਅਜਿਹਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ 169 ’ਚੋਂ 107 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ। ਰਾਜਾ ਸਾਹਿਬ ਜੀ ਨੇ ਹਮੇਸ਼ਾ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਸਾਲ 1978 ਤੋਂ 2012 ਤੱਕ 79 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਿਤ ਕੀਤੇ ਗਏ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 30 ਬਿਰਦ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਜਮ੍ਹਾ ਕਰਵਾਇਆ ਗਿਆ ਹੈ। ਸਾਲ 2014 ਦੀ ਪ੍ਰਿੰਟਿੰਗ ਤੌਰ ’ਤੇ ਉਨ੍ਹਾਂ ਕੋਲ ਸਾਰੀ ਜਾਣਕਾਰੀ ਹੈ। ਐਸਆਈਟੀ ਦੀ ਟੀਮ ’ਤੇ ਸਵਾਲ ਚੁੱਕਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਸਾਡੇ ਕੋਲ ਕਈ ਦਿਨ ਲਗਾਤਾਰ ਐਸਆਈਟੀ ਦੇ ਮੈਂਬਰ ਆਉਂਦੇ ਰਹੇ। ਉਨ੍ਹਾਂ ਨੇ ਆਪ ਹੀ ਐਸਆਈਟੀ ਨੂੰ ਰਿਕਾਰਡ ਦਿੱਤਾ। ਪਰ ਦੁੱਖ ਦੀ ਗੱਲ ਇਹ ਹੈ ਕਿ ਐਸਆਈਟੀ ਦੇ ਮੈਂਬਰਾਂ ਨੇ ਇੱਥੇ ਕੁਝ ਹੋਰ ਕਿਹਾ ਹੈ ਅਤੇ ਉੱਥੇ ਕੁਝ ਹੋਰ ਕਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News