Banner
Banner

ਸ਼ਹੀਦ ਨਾਇਕ ਜਗਸੀਰ ਸਿੰਘ ਠੁੱਲੀਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਬਰਨਾਲਾ ਦੇ ਪਿੰਡ ਠੁੱਲੀਵਾਲ ਦੇ ਰਹਿਣ ਵਾਲੇ ਨਾਇਕ ਜਗਸੀਰ ਸਿੰਘ (35) ਨੂੰ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਣ ਤੋਂ ਬਾਅਦ ਅੱਜ ਉਸਦੇ ਪਿੰਡ ਵਿੱਚ ਪੂਰੇ ਸੈਨਿਕ ਅਤੇ ਰਾਜਕੀ ਸਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਦਾ ਅੰਤਿਮ ਸੰਸਕਾਰ ਪਿੰਡ ਦੇ ਸਕੂਲ ਮੈਦਾਨ ਵਿੱਚ ਕੀਤਾ ਗਿਆ, ਜਿੱਥੇ ਹਜ਼ਾਰਾਂ ਪਿੰਡਵਾਸੀਆਂ, ਸੈਨਿਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ […]
Amritpal Singh
By : Updated On: 05 Nov 2025 18:30:PM
ਸ਼ਹੀਦ ਨਾਇਕ ਜਗਸੀਰ ਸਿੰਘ ਠੁੱਲੀਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਬਰਨਾਲਾ ਦੇ ਪਿੰਡ ਠੁੱਲੀਵਾਲ ਦੇ ਰਹਿਣ ਵਾਲੇ ਨਾਇਕ ਜਗਸੀਰ ਸਿੰਘ (35) ਨੂੰ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਣ ਤੋਂ ਬਾਅਦ ਅੱਜ ਉਸਦੇ ਪਿੰਡ ਵਿੱਚ ਪੂਰੇ ਸੈਨਿਕ ਅਤੇ ਰਾਜਕੀ ਸਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਦਾ ਅੰਤਿਮ ਸੰਸਕਾਰ ਪਿੰਡ ਦੇ ਸਕੂਲ ਮੈਦਾਨ ਵਿੱਚ ਕੀਤਾ ਗਿਆ, ਜਿੱਥੇ ਹਜ਼ਾਰਾਂ ਪਿੰਡਵਾਸੀਆਂ, ਸੈਨਿਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜਨੀਤਿਕ ਨੇਤਾਵਾਂ ਨੇ ਸ਼ਹੀਦ ਨੂੰ ਨਮ ਅੱਖਾਂ ਨਾਲ ਸਲਾਮ ਕੀਤਾ।

ਨਾਇਕ ਜਗਸੀਰ ਸਿੰਘ ਸਿੱਖ ਰੈਜੀਮੈਂਟ ਦੀ ਮਦਰ ਯੂਨਿਟ 27 ਵਿੱਚ ਤੈਨਾਤ ਸਨ ਅਤੇ ਸ਼੍ਰੀਨਗਰ ਦੇ ਬਡਗਾਮ ਖੇਤਰ ਵਿੱਚ ਡਿਊਟੀ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਿਊਟੀ ਦੌਰਾਨ ਸਾਇਲੈਂਟ ਅਟੈਕ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸ਼ਹੀਦ 2026 ਵਿੱਚ ਰਿਟਾਇਰ ਹੋਣ ਵਾਲੇ ਸਨ ਅਤੇ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਨਾਲ ਰਹਿਣ ਦੀ ਇੱਛਾ ਰੱਖਦੇ ਸਨ। ਪਰ ਇਹ ਖ਼ਬਰ ਮਿਲਦਿਆਂ ਹੀ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

ਜਿਵੇਂ ਹੀ ਸ਼ਹੀਦ ਦਾ ਪਾਰਥਿਵ ਸ਼ਰੀਰ ਤਿਰੰਗੇ ਵਿੱਚ ਲਿਪਟਿਆ ਪਿੰਡ ਪਹੁੰਚਿਆ, ਪੂਰੇ ਪਿੰਡ ਦੀਆਂ ਅੱਖਾਂ ਨਮ ਹੋ ਗਈਆਂ। ਮਾਪੇ, ਭੈਣਾਂ ਅਤੇ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਸ਼ਹੀਦ ਦੇ 10 ਸਾਲਾ ਪੁੱਤਰ ਨੇ ਆਪਣੇ ਪਿਤਾ ਦੇ ਪਾਰਥਿਵ ਸ਼ਰੀਰ ਨੂੰ ਅਗਨੀ ਦੇ ਕੇ ਅੰਤਿਮ ਸੰਸਕਾਰ ਕੀਤਾ, ਜਿਸ ਵੇਲੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਭਰ ਆਈਆਂ।

ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਬੱਚੇ ਦੀ ਸਿੱਖਿਆ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਲਈ ਜਾਵੇ। ਨਾਲ ਹੀ ਪਿੰਡਵਾਸੀਆਂ ਅਤੇ ਪੰਚਾਇਤ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਸ਼ਹੀਦ ਦੇ ਨਾਮ ‘ਤੇ ਪਿੰਡ ਵਿੱਚ ਸਟੈਚੂ ਜਾਂ ਸਕੂਲ-ਸਟੇਡਿਅਮ ਬਣਾਇਆ ਜਾਵੇ।

ਇਸ ਮੌਕੇ ਮੇਹਲ ਕਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਪਹੁੰਚੇ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨੂੰ ਪੂਰਾ ਸਨਮਾਨ ਤੇ ਹੱਕ ਦੇਵੇਗੀ।

ਸੈਨਾ ਦੀ ਟੁਕੜੀ ਵੱਲੋਂ ਪੂਰੇ ਰਾਜਕੀ ਸਮਾਨ ਨਾਲ ਸਲਾਮੀ ਦੇ ਕੇ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਸੁਬੇਦਾਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੌਤ ਦੇ ਕਾਰਨ ਦੀ ਪੁਸ਼ਟੀ ਉੱਚ ਅਧਿਕਾਰੀ ਕਰਨਗੇ, ਹਾਲਾਂਕਿ ਇਹ ਇੱਕ ਦੁਰਭਾਗਪੂਰਨ ਘਟਨਾ ਹੈ।

ਪਿੰਡ ਦੇ ਸਰਪੰਚ ਹਰਤੇਜ ਸਿੰਘ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹੀਦ ਦੀ ਯਾਦਗਾਰ ਪਿੰਡ ਵਿੱਚ ਬਣਾਈ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਉਨ੍ਹਾਂ ਦੇ ਬਲੀਦਾਨ ਨੂੰ ਯਾਦ ਰੱਖੇ।

Read Latest News and Breaking News at Daily Post TV, Browse for more News

Ad
Ad