Pahalgam ਦੇ ਲਾਰੀਪੋਰਾ ਇਲਾਕੇ ’ਚ ਤਿੰਨ ਹੋਟਲਾਂ ’ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ
Pahalgam hotel fire; ਪਹਿਲਗਾਮ ਦੇ ਲਾਰੀਪੋਰਾ ਇਲਾਕੇ ਦੇ ਤਿੰਨ ਹੋਟਲਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ। ਪਹਿਲਗਾਮ, ਸੱਲਰ, ਅਨੰਤਨਾਗ ਅਤੇ ਅਸ਼ਮੁਕਾਮ ਤੋਂ ਅੱਗ ਬੁਝਾਊ ਟੀਮਾਂ ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚ ਗਈਆਂ ਹਨ।
ਅਸਲ ਰਿਜ਼ੌਰਟਸ ਦੇ ਮੈਨੇਜਰ ਉਮਰ ਹੁਸੈਨ ਨੇ ਕਿਹਾ, “ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਆਸਲ ਰਿਜ਼ੌਰਟਸ ਨਾਲ ਸਬੰਧਤ ਤਿੰਨ ਇਮਾਰਤਾਂ ਅੱਗ ਨਾਲ ਪ੍ਰਭਾਵਿਤ ਹੋਈਆਂ ਹਨ। ਸਾਨੂੰ ਲਗਭਗ ₹50-60 ਕਰੋੜ ਦਾ ਨੁਕਸਾਨ ਹੋਇਆ ਹੈ।”
ਪਹਿਲਗਾਮ ਫਾਇਰ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਮੁੰਜੂਰ ਅਹਿਮਦ ਨੇ ਦੱਸਿਆ, “ਦੋ ਜਾਂ ਤਿੰਨ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਗੈਸ ਸਿਲੰਡਰ ਧਮਾਕੇ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ; ਨਤੀਜੇ ਵਜੋਂ, ਅਸੀਂ ਰਾਹਤ ਕਾਰਜ ਕਰਨ ਵਿੱਚ ਅਸਮਰੱਥ ਰਹੇ।”
ਇਸ ਵੇਲੇ, ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ, ਪਰ ਪ੍ਰਸ਼ਾਸਨ ਪੂਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਅੱਗ ਲੱਗਣ ਦੇ ਸਹੀ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਸਾਂਝੇ ਤੌਰ ‘ਤੇ ਕੰਮ ਕਰ ਰਹੀਆਂ ਹਨ।