Journalism Of Hope
BREAKING NEWS
ਬੇਅਦਬੀ ਕਾਨੂੰਨ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਰਾਬਤਾ ਕਰੇ ਸਰਕਾਰ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ,,,,,,27 ਹਫਤਿਆਂ ਦੀ ਜਨਮੀ ਬੱਚੀ ਨੇ 50 ਦਿਨਾਂ ਦੀ ਵਿਸ਼ੇਸ਼ NICU ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ,,,,,ਚੰਡੀਗੜ੍ਹ ‘ਚ ਘਰ ਦਾ ਕਬਜ਼ਾ ਲੈਣ ਪਹੁੰਚੀ ਔਰਤ ਨੂੰ ਵਕੀਲ ਨੇ ਮਾਰੀ ਗੋਲੀ,,,,ਪੰਜਾਬ ਕਾਂਗਰਸ ਦੀ ਮਦਨ ਲਾਲ ਜਲਾਲਪੁਰ ਖ਼ਿਲਾਫ਼ ਵੱਡੀ ਕਾਰਵਾਈ, ਪਾਰਟੀ ਤੋਂ ਮੁਅੱਤਲ,,,,,,ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ‘ਤੇ ਨੱਥ ਪਾਉਣ ਲਈ ਮਾਨ ਸਰਕਾਰ ਲਿਆਏਗੀ ‘ਪ੍ਰਾਈਵੇਟ ਸਕੂਲ ਫ਼ੀਸ ਰੈਗੂਲੇਸ਼ਨ’ ਬਿੱਲ

‘ਮਾਵਾਂ-ਧੀਆਂ ਸਤਿਕਾਰ ਯੋਜਨਾ’: CM ਮਾਨ ਵੱਲੋਂ 40 ਲੱਖ ਔਰਤਾਂ ਦੇ ਖਾਤਿਆਂ ‘ਚ ਫੇਰ ਪੈਸੇ ਟ੍ਰਾਂਸਫਰ

Mawan Dheeyan Satkar Yojana: ਪਠਾਨਕੋਟ: ਪਠਾਨਕੋਟ ਵਿੱਚ ਇੱਕ ਸਮਾਗਮ ਵਿੱਚ ਅੱਜ 1 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ। ਜਨਰਲ ਵਰਗ ਦੀਆਂ ਔਰਤਾਂ ਨੂੰ 3,000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ 4,500 ਰੁਪਏ ਟ੍ਰਾਂਸਫਰ ਕੀਤੇ ਗਏ। ਇਸ ਯੋਜਨਾ […]
Ranjit Singh
By : Updated On: 01 Aug 2026 14:30:PM
‘ਮਾਵਾਂ-ਧੀਆਂ ਸਤਿਕਾਰ ਯੋਜਨਾ’: CM ਮਾਨ ਵੱਲੋਂ 40 ਲੱਖ ਔਰਤਾਂ ਦੇ ਖਾਤਿਆਂ ‘ਚ ਫੇਰ ਪੈਸੇ ਟ੍ਰਾਂਸਫਰ

Mawan Dheeyan Satkar Yojana: ਪਠਾਨਕੋਟ: ਪਠਾਨਕੋਟ ਵਿੱਚ ਇੱਕ ਸਮਾਗਮ ਵਿੱਚ ਅੱਜ 1 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ। ਜਨਰਲ ਵਰਗ ਦੀਆਂ ਔਰਤਾਂ ਨੂੰ 3,000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ 4,500 ਰੁਪਏ ਟ੍ਰਾਂਸਫਰ ਕੀਤੇ ਗਏ। ਇਸ ਯੋਜਨਾ ਦੇ ਤਹਿਤ ਪਹਿਲੀ ਵਾਰ ਮਹਿਲਾ ਲਾਭਪਾਤਰੀਆਂ ਨੂੰ ਇੱਕੋ ਵਾਰ ਤਿੰਨ ਮਹੀਨਿਆਂ ਦਾ ਫੰਡ ਮਿਲਿਆ ਹੈ।

ਇਸ਼ਤਿਹਾਰ

ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ, “ਅਸੀਂ ਜਨਤਾ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਪਹਿਲਾਂ ਮੈਨੂੰ ਕੋਈ ਨਹੀਂ ਜਾਣਦਾ ਸੀ, ਪਰ ਔਰਤਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ। ਹੁਣ ਜੇ ਮੈਂ ਉਨ੍ਹਾਂ ਦੇ ਫ਼ੋਨ ‘ਤੇ ‘ਟੁੰ-ਟੁੰ’ ਨਾ ਕਰਵਾਈ ਤਾਂ ਕੀ ਫਾਇਦਾ ? 1,500 ਰੁਪਏ ਕਿਸੇ ਨੂੰ ਅਮੀਰ ਨਹੀਂ ਬਣਾਉਣਗੇ, ਪਰ ਇਹ ਰਕਮ ਘਰ ਦੇ ਰੋਜ਼ਾਨਾ ਖਰਚਿਆਂ ਵਿੱਚ ਔਰਤਾਂ ਨੂੰ ਵੱਡੀ ਰਾਹਤ ਦੇਣਗੇ।”

ਅੱਜ 1 ਅਗਸਤ ਨੂੰ ਫੇਰ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ‘ਚ ਪੰਜਾਬ ਸਰਕਾਰ ਵੱਲੋਂ 1000-1500 ਰੁਪਏ ਟਰਾਂਸਫਰ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪਿਛਲੇ 1 ਜੁਲਾਈ ਨੂੰ ਵੀ ਪੰਜਾਬ ਸਰਕਾਰ ਨੇ ਔਰਤਾਂ ਦੇ ਖਾਤਿਆਂ ‘ਚ ਪੈਸੇ ਭੇਜੇ ਸੀ, ਜਿਨ੍ਹਾਂ ਔਰਤਾਂ ਦੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਨਮਾਨ ਯੋਜਨਾ’ ਤਹਿਤ 25 ਜੂਨ ਤੋਂ ਪਹਿਲਾਂ ਰਜਿਸਟ੍ਰੇਸ਼ਨ ਹੋਈ ਸੀ। ਪਰ ਹੁਣ ਇਸ ਵਾਰ ਜਿਨ੍ਹਾਂ ਔਰਤਾਂ ਦੀ ਰਜਿਸਟ੍ਰੇਸ਼ਨ 25 ਜੂਨ ਤੋਂ ਬਾਅਦ ਹੋਈ ਹੈ ਹੁਣ ਉਨ੍ਹਾਂ ਦੇ ਖਾਤਿਆਂ ‘ਚ ਇਹ ਪੈਸੇ ਟ੍ਰਾਂਸਫਰ ਕੀਤੇ ਗਏ ਹਨ। ਪਹਿਲਾਂ, 32 ਲੱਖ ਔਰਤਾਂ ਦੇ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕੀਤੇ ਗਏ ਹਨ। ਇਸ ਪ੍ਰੋਗਰਾਮ ਤੋਂ ਬਾਅਦ, ‘ਆਪ’ ਸਰਕਾਰ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਸਭ ਤੋਂ ਵੱਡੀ ਗਰੰਟੀ ਵਿੱਚ ਲਗਭਗ 98 ਲੱਖ ਵਿੱਚੋਂ 72 ਲੱਖ ਔਰਤਾਂ ਨੂੰ ਕਵਰ ਕੀਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News