Journalism Of Hope
BREAKING NEWS
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਹੋਏ 3 BJP ਸੰਸਦ ਮੈਂਬਰ ਤਲਬ, ਪਾਰਟੀ ਪ੍ਰਧਾਨ ਨੇ ਲਾਈ ਫਟਕਾਰ.........ਮੋਹਾਲੀ ਡਿੰਪਲ ਕਤਲਕਾਂਡ: ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ.......ਲੁਧਿਆਣਾ ‘ਚ ਠੇਕਿਆਂ ਦੇ ਬਾਹਰ ਸ਼ਰਾਬੀਆਂ ਦੀ ‘ਛਿੱਤਰ ਪਰੇਡ’.....ਬਾਬਾ ਬਕਾਲਾ ਸਾਹਿਬ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ........HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ.......ਰੋਪੜ ਦੇ SSP ਮਨਿੰਦਰ ਸਿੰਘ ਦੇ ਨਾਮ ਵੱਡੀ ਉਪਲਬਧੀ, ਦੇਸ਼ ਦੇ 25 ਬਿਹਤਰੀਨ ਪੁਲਿਸ ਅਧਿਕਾਰੀਆਂ ਦੀ ਸੂਚੀ ‘ਚ ਹੋਏ ਸ਼ਾਮਲ

ਪੰਜਾਬ ’ਚ ‘ਮੇਰੀ ਰਸੋਈ’ ਸਕੀਮ ਦਾ ਐਲਾਨ

Meri Rasoi Scheme: ਪੰਜਾਬ ਕੈਬਨਿਟ ਦੀ ਸੋਮਵਾਰ ਨੂੰ ਮੀਟਿੰਗ ਹੋਈ। ਇਸ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ। ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨੂੰ ਸੰਬੋਧਤ ਕਰਦਿਆਂ ‘ਮੇਰੀ ਰਸੋਈ’ ਸਕੀਮ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਕਣਕ, ਤੇਲ, ਦਾਲ, ਖੰਡ ਸਮੇਤ ਪੂਰੀ ਫੂਡ ਕਿੱਟ ਦਿੱਤੀ […]
Nishant Malyan
By : Updated On: 23 Feb 2026 14:17:PM
ਪੰਜਾਬ ’ਚ ‘ਮੇਰੀ ਰਸੋਈ’ ਸਕੀਮ ਦਾ ਐਲਾਨ

Meri Rasoi Scheme: ਪੰਜਾਬ ਕੈਬਨਿਟ ਦੀ ਸੋਮਵਾਰ ਨੂੰ ਮੀਟਿੰਗ ਹੋਈ। ਇਸ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ। ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨੂੰ ਸੰਬੋਧਤ ਕਰਦਿਆਂ ‘ਮੇਰੀ ਰਸੋਈ’ ਸਕੀਮ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਕਣਕ, ਤੇਲ, ਦਾਲ, ਖੰਡ ਸਮੇਤ ਪੂਰੀ ਫੂਡ ਕਿੱਟ ਦਿੱਤੀ ਜਾਵੇਗੀ। ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਹਨ, ਉਹ ਇਸ ਸਕੀਮ ਦਾ ਫਾਇਦਾ ਲੈ ਸਕਣਗੇ।

ਇਸ਼ਤਿਹਾਰ

40 ਲੱਖ ਪਰਿਵਾਰਾਂ ਨੂੰ ਮਿਲੇਗਾ ਲਾਭ
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਯੋਜਨਾ ਦਾ ਫਾਇਦਾ ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਮਿਲੇਗਾ। ਇਸ ਸਕੀਮ ਦੇ ਤਹਿਤ ਸਰਕਾਰ ਇੱਕ ਫੂਡ ਕਿੱਟ ਤਿਆਰ ਕਰੇਗੀ। ਇਹ ਕਿੱਟ ਨੀਲੇ ਕਾਰਡ ਵਾਲਿਆਂ ਨੂੰ ਦਿੱਤੀ ਜਾਵੇਗੀ। ਇਸ ਕਿੱਟ ‘ਚ ਕਣਕ ਦੇ ਨਾਲ-ਨਾਲ ਮਾਂਹ-ਛੋਲਿਆਂ ਦੀ 2 ਕਿਲੋ ਦਾਲ, 2 ਕਿਲੋ ਚੀਨੀ, 1 ਕਿਲੋ ਆਈਓਡੀਨ ਨਮਕ, 200 ਗ੍ਰਾਮ ਹਲਦੀ ਪਾਊਡਰ, ਇੱਕ ਲੀਟਰ ਸਰ੍ਹੋਂ ਦਾ ਤੇਲ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਖਾਣੇ ਨੂੰ ਹੋਰ ਵੀ ਪੌਸ਼ਟਿਕ ਬਣਾਉਣ ਦਾ ਆਗਾਜ਼ ਕਰ ਰਹੇ ਹਾਂ ਤਾਂ ਜੋ ਪਰਿਵਾਰ ਦੇ ਬੱਚਿਆਂ ਨੂੰ ਪੌਸ਼ਟਿਕ ਖਾਣਾ ਮਿਲਦਾ ਰਹੇ ਤੇ ਉਹ ਕਪੌਸ਼ਣ ਦਾ ਸ਼ਿਕਾਰ ਨਾ ਹੋਣ।

ਉੱਥੇ ਹੀ, ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਬਜਟ ਸੈਸ਼ਨ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ 6 ਮਾਰਚ ਨੂੰ ਬਜਟ ਸੈਸ਼ਨ ਸ਼ੁਰੂ ਹੋਵੇਗਾ ਤੇ 16 ਮਾਰਚ ਤੱਕ ਬਜਟ ਸੈਸ਼ਨ ਚਲੇਗਾ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਆਖਿਰੀ ਬਜਟ ਇਜਲਾਸ ਹੋਵੇਗਾ। ਪੰਜਾਬ ‘ਚ ਅਗਲੇ 2027 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News