Banner
Banner

ਸਿਹਤ ਸਹੂਲਤਾਂ ਜਾਣਨ ਲਈ ਸਿਵਲ ਹਸਪਤਾਲ ਪਹੁੰਚੇ ਮੰਤਰੀ ਬਲਵੀਰ ਸਿੰਘ, ਗਾਇਕ ਰਾਜਵੀਰ ਜਵੰਦਾ ਦੀ ਹਾਲ ਬਾਰੇ ਪ੍ਰਗਟਾਈ ਚਿੰਤਾ

Minister Balvir Singh reached Civil Hospital; ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਨਾਭਾ ਦੇ ਸਰਕਾਰੀ ਹਸਪਤਾਲ ਵਿਖੇ ਦੌਰਾ ਕੀਤਾ ਗਿਆ ਅਤੇ ਨਾਭਾ ਸ਼ਹਿਰ ਵਿੱਚ ਡੇਂਗੂ ਤੇ ਵਧ ਰਹੇ ਕੇਸਾਂ ਤੇ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਸਿਹਤ ਮੰਤਰੀ ਵੱਲੋਂ ਨਾਮੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਨੂੰ ਲੈ ਕੇ ਚਿੰਤਾ ਪ੍ਰਗਟਾਈ […]
Jaspreet Singh
By : Updated On: 28 Sep 2025 15:16:PM
ਸਿਹਤ ਸਹੂਲਤਾਂ ਜਾਣਨ ਲਈ ਸਿਵਲ ਹਸਪਤਾਲ ਪਹੁੰਚੇ ਮੰਤਰੀ ਬਲਵੀਰ ਸਿੰਘ, ਗਾਇਕ ਰਾਜਵੀਰ ਜਵੰਦਾ ਦੀ ਹਾਲ ਬਾਰੇ ਪ੍ਰਗਟਾਈ ਚਿੰਤਾ

Minister Balvir Singh reached Civil Hospital; ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਨਾਭਾ ਦੇ ਸਰਕਾਰੀ ਹਸਪਤਾਲ ਵਿਖੇ ਦੌਰਾ ਕੀਤਾ ਗਿਆ ਅਤੇ ਨਾਭਾ ਸ਼ਹਿਰ ਵਿੱਚ ਡੇਂਗੂ ਤੇ ਵਧ ਰਹੇ ਕੇਸਾਂ ਤੇ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਸਿਹਤ ਮੰਤਰੀ ਵੱਲੋਂ ਨਾਮੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਅਤੇ ਉਹਨਾਂ ਨੇ ਕਿਹਾ ਕਿ ਮੇਰੀ ਫੋਰਟੀਸ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਹੋਈ ਹੈ। ਉਹਨਾਂ ਦੇ ਗੰਭੀਰ ਇੰਜਰੀ ਹੈ। ਅਸੀਂ ਸਾਰੇ ਰਾਜਵੀਰ ਜਵੰਦਾ ਜੀ ਦੀ ਸਿਹਤ ਬਾਰੇ ਅਰਦਾਸ ਕਰੀਏ ਕਿ ਉਹ ਛੇਤੀ ਠੀਕ ਹੋ ਜਾਣ। ਪੰਜਾਬ ਦੇ ਸਿਹਤ ਮੰਤਰੀ ਸ਼ਹਿਰ ਵਿੱਚ ਡੇਂਗੂ ਲਾਰਵੇ ਨੂੰ ਚੈੱਕ ਕਰਨ ਲਈ ਘਰਾਂ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਸੁਚੇਤ ਕੀਤਾ।

ਸਿਹਤ ਮੰਤਰੀ ਵੱਲੋਂ ਪੰਜਾਬ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਦੀ ਗਿਣਤੀ ਨੂੰ ਲੈ ਕੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ। ਹੌਲੀ-ਹੌਲੀ ਉਹ ਡਿਊਟੀਆ ਜੋਆਇਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਹਰ ਸਟਾਫ ਦੀ ਭਰਤੀ ਹੋਰ ਕਰ ਰਹੇ ਹਾਂ ਤਾਂ ਜੋ ਮਰੀਜ਼ਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ।

ਪੰਜਾਬ ਰੈਡੋਲੋਜਿਸਟ ਦੀ ਘਾਟ ਨੂੰ ਲੈ ਕੇ ਕਿਹਾ ਕਿ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਰੈਡ ਰਜਿਸਟਰ ਨੂੰ ਡਿਊਟੀ ਸੌਂਪੀ ਹੈ ਅਤੇ ਉਹ ਡਿਊਟੀ ਨਿਭਾ ਰਹੇ ਹਨ ਅਤੇ ਛੇਤੀ ਹੀ ਅਸੀਂ ਰੈਡੋਲਜਿਸਟ ਦੀ ਕਮੀ ਨੂੰ ਦੂਰ ਕਰਾਂਗੇ।ਸਿਹਤ ਮੰਤਰੀ ਵੱਲੋਂ ਨਾਮੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਹਨਾਂ ਨੇ ਕਿਹਾ ਕਿ ਮੇਰੀ ਫੋਰਟੀਸ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਹੋਈ ਹੈ ਉਹਨਾਂ ਦੇ ਗੰਭੀਰ ਇੰਜਰੀ ਹੈ। ਅਸੀਂ ਸਾਰੇ ਰਾਜਵੀਰ ਜਵੰਦਾ ਜੀ ਦੀ ਅਰਦਾਸ ਕਰੀਏ ਕਿ ਉਹ ਛੇਤੀ ਠੀਕ ਹੋ ਜਾਣ।

Read Latest News and Breaking News at Daily Post TV, Browse for more News

Ad
Ad