Banner
Banner

ਮੰਤਰੀ ਹਰਪਾਲ ਚੀਮਾ ਨੇ ਸੰਗਰੂਰ ਦੇ ਪਿੰਡ ਖੜਿਆਲ ‘ਚ 96 ਪਰਿਵਾਰਾਂ ਨੂੰ ਦਿੱਤੇ ਮਾਲਕਾਨਾ ਹੱਕ

Cabinet Minister Harpal Cheema; ਅੱਜ ਸੰਗਰੂਰ ਦੇ ਪਿੰਡ ਖਡਿਆਲ ਵਿਖੇ ਕੈਬਿਨਟ ਮੰਤਰੀ ਹਰਪਾਲ ਚੀਮਾ ਨੇ 96 ਪਰਿਵਾਰਾਂ ਨੂੰ ਉਹਨਾਂ ਦਾ ਘਰ ਸੌਂਪਿਆ ਅਤੇ ਕਿਹਾ ਕਿ ਇਹ ਮਸਲਾ 1988 ਤੋਂ ਲਗਾਤਾਰ ਚੱਲਦਾ ਆ ਰਿਹਾ ਸੀ ਅਤੇ 37 ਸਾਲ ਤੋਂ ਵੱਧ ਦੇ ਸਮੇਂ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ […]
Jaspreet Singh
By : Updated On: 28 Dec 2025 19:02:PM
ਮੰਤਰੀ ਹਰਪਾਲ ਚੀਮਾ ਨੇ ਸੰਗਰੂਰ ਦੇ ਪਿੰਡ ਖੜਿਆਲ ‘ਚ 96 ਪਰਿਵਾਰਾਂ ਨੂੰ ਦਿੱਤੇ ਮਾਲਕਾਨਾ ਹੱਕ
harpal singh cheema

Cabinet Minister Harpal Cheema; ਅੱਜ ਸੰਗਰੂਰ ਦੇ ਪਿੰਡ ਖਡਿਆਲ ਵਿਖੇ ਕੈਬਿਨਟ ਮੰਤਰੀ ਹਰਪਾਲ ਚੀਮਾ ਨੇ 96 ਪਰਿਵਾਰਾਂ ਨੂੰ ਉਹਨਾਂ ਦਾ ਘਰ ਸੌਂਪਿਆ ਅਤੇ ਕਿਹਾ ਕਿ ਇਹ ਮਸਲਾ 1988 ਤੋਂ ਲਗਾਤਾਰ ਚੱਲਦਾ ਆ ਰਿਹਾ ਸੀ ਅਤੇ 37 ਸਾਲ ਤੋਂ ਵੱਧ ਦੇ ਸਮੇਂ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਾਫ ਨੀਅਤ ਅਤੇ ਲੋਕ ਪੱਖੀ ਸੋਚ ਸਦਕਾ ਇਹ ਮਸਲਾ ਹੱਲ ਹੋਇਆ ਹੈ। ਵਿੱਤ ਮੰਤਰੀ ਨੇ ਵੱਖ-ਵੱਖ ਅਹੁਦੇਦਾਰਾਂ ਅਤੇ ਅਧਿਕਾਰੀਆਂ ਦੀ ਮਿਹਨਤ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹਨਾਂ ਦੀ ਲਗਾਤਾਰ ਕੋਸ਼ਿਸ਼ ਸਦਕਾ ਹੀ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਹੈ।

ਚੀਮਾ ਨੇ ਕਿਹਾ ਕਿ ਹਰ ਪਰਿਵਾਰ ਲਈ ਘਰ ਦਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਸਰਕਾਰ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪਿੰਡ ਖਡਿਆਲ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ ਅਤੇ ਸਾਰੇ ਵਿਕਾਸ ਕਾਰਜ ਮੁਕੰਮਲ ਹੋ ਜਾਣਗੇ। ਪਿੰਡ ਵਿੱਚ ਗ੍ਰਿਡ ਦੀ ਸਥਾਪਨਾ ਹੋ ਚੁੱਕੀ ਹੈ, ਜੋ ਲੋਕਾਂ ਲਈ ਬਹੁਤ ਵੱਡੀ ਸਹੂਲਤ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਢਾਂਚੇ ਦੀ ਕੀਤੀ ਕਾਇਆ ਕਲਪ ਸਦਕਾ ਦੇਸ਼ ਦੀ ਉੱਚ ਪੱਧਰੀ ਸੰਸਥਾ ਆਈ.ਆਈ.ਟੀ. ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 47 ਵਿਦਿਆਰਥੀਆਂ ਨੂੰ ਦਾਖਲਾ ਮਿਲਣਾ ਪੰਜਾਬ ਲਈ ਮਾਣ ਦੀ ਗੱਲ ਹੈ, ਜੋ ਸਿੱਖਿਆ ਖੇਤਰ ਵਿੱਚ ਸਰਕਾਰ ਦੀ ਸਫਲਤਾ ਨੂੰ ਦਰਸਾਉਂਦਾ ਹੈ।ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਕਰੀਆਂ ਮੈਰਿਟ ਦੇ ਅਧਾਰ ‘ਤੇ ਦੇ ਰਹੀ ਹੈ ਅਤੇ ਸੜਕਾਂ ਸਮੇਤ ਹੋਰ ਢਾਂਚਾਗਤ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਹੇ ਹਨ। ਉਹਨਾਂ ਨੇ ਦੱਸਿਆ ਕਿ ਉਹ ਖੁਦ ਹਰ ਕੰਮ ਦੀ ਪੈਰਵਾਈ ਕਰਦੇ ਹਨ ਤਾਂ ਕਿ ਕਿਸੇ ਵੀ ਕਾਰਜ ਵਿੱਚ ਰੁਕਾਵਟ ਨਾ ਆਵੇ।

ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਿੱਚ ਭਾਜਪਾ ਵੱਲੋਂ ਮਦਰੇਗਾ ਸਕੀਮ ਦਾ ਨਾਮ ਬਦਲ ਕੇ ਜੀਰੀ ਰਾਮ ਜੀ ਸਕੀਮ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਨਾਮ ਬਦਲਣ ਦੇ ਵਿੱਚ ਬਹੁਤ ਅੱਗੇ ਹੈ ਅਤੇ ਹੁਣ ਜੋ ਉਹਨਾਂ ਨੇ ਨਾਮ ਬਦਲਿਆ ਹੈ ਉਸ ਵਿੱਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਨਾਮ ਬਦਲਣ ਦੇ ਨਾਲ ਜੋ ਸਰਪੰਚਾਂ ਕੋਲੋਂ ਕੰਮ ਕਰਵਾਉਣ ਦੀ ਸ਼ਕਤੀ ਖੋਹੀ ਹੈ ਉਸ ਨਾਲ ਉਹਨਾਂ ਨੂੰ ਇਹੀ ਸਵਾਲ ਹੈ ਕਿ ਇਸ ਸਕੀਮ ਮਨਰੇਗਾ ਸਕੀਮ ਰਾਹੀ ਜਿਨਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ ਉਹਨਾਂ ਦਾ ਰੁਜ਼ਗਾਰ ਖੋ ਰਹੀ ਹੈ ਉਹਨਾਂ ਕਿਹਾ ਕਿ 30 ਤਰੀਕ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਸਾਡੇ ਵੱਲੋਂ ਮਤਾ ਪਾਇਆ ਜਾਵੇਗਾ ਜਿਸ ਵਿੱਚ ਉਹ ਇਸ ਵਿੱਚ ਸੰਸ਼ੋਧਿਤ ਕਰਨ ਦੀ ਗੱਲ ਕਰਨਗੇ। ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਦਾ ਨਿਤਿਨ ਗੜਕਰੀ ਨਾਲ ਤਸਵੀਰ ਆਉਣ ਤੇ ਹਰਪਾਲ ਚੀਮਾ ਨੇ ਕਿਹਾ ਕਿ ਸਿੱਧੂ ਪਰਿਵਾਰ ਨੂੰ ਪਾਰਟੀ ਬਦਲਣ ਦਾ ਬਹੁਤ ਸ਼ੌਂਕ ਅਤੇ ਤਜੁਰਬਾ ਹੈ ਅਤੇ ਹੁਣ ਉਹ ਆਪਣੇ ਫਾਇਦੇ ਲਈ ਸ਼ਾਇਦ ਮੁੜ ਤੋਂ ਪਾਰਟੀ ਬਦਲਣ ਤਾਂ ਉਹਨਾਂ ਲਈ ਸਿਰਫ ਇਹੀ ਕਹਿਣਾ ਚਾਹੁੰਦੇ ਹਨ ਕਿ ਪਾਰਟੀ ਬਦਲਣ ਦੇ ਵਿੱਚੋਂ ਸਭ ਤੋਂ ਅੱਗੇ ਰਹੇ ਹਨ।

Read Latest News and Breaking News at Daily Post TV, Browse for more News

Ad
Ad