Journalism Of Hope
BREAKING NEWS
ਝੋਟਾ ਕਤਲ ਕਾਂਡ: SHO ਬੇਅੰਤ ਕੌਰ ਮੁਅੱਤਲ, DSP ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼....ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !.....ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ.......ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ........ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ........ਅੰਮ੍ਰਿਤਸਰ ‘ਚ ਫਿਰੌਤੀ ਨਾ ਦੇਣ ’ਤੇ ਕੱਪੜਾ ਵਪਾਰੀ ’ਤੇ ਫਾਇਰਿੰਗ, ਹਾਲਤ ਗੰਭੀਰ......ਕੈਨੇਡਾ: ਫਿਰੌਤੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਵਾਂਟੇਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ.....ਡਾ. ਹਰਵਿੰਦਰ ਸਿੰਘ ਧਾਲੀਵਾਲ ਬਣੇ PAU ਦੇ ਨਵੇਂ ਵਾਈਸ ਚਾਂਸਲਰ......ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ

ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਛੱਤਬੀੜ ਚਿੜੀਆਘਰ ‘ਚ ਬਾਘ ਦੇ ਬੱਚਿਆਂ ਦਾ ਨਾਮਕਰਨ

Punjab News– ਅੱਜ ਛੱਤ ਬੀੜ ਚਿੜੀਆ ਘਰ ਵਿਖੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਬਾਘ ਦੇ ਨਵਜੰਮੇ ਬੱਚਿਆਂ ਦਾ ਨਾਮਕਰਨ ਕੀਤਾ ਗਿਆ, ਜਿਨ੍ਹਾਂ ਨੂੰ ਕ੍ਰਮਵਾਰ ਗਰਿਮਾ, ਗੁੰਜਨ ਤੇ ਗ਼ਜ਼ਲ ਨਾਂਅ ਦਿੱਤੇ ਗਏ। ਇਹ ਸਮਾਰੋਹ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਬਸੰਤ ਰਾਜ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਚਿੜੀਆਘਰ […]
By : Updated On: 19 Feb 2026 18:15:PM
ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਛੱਤਬੀੜ ਚਿੜੀਆਘਰ ‘ਚ ਬਾਘ ਦੇ ਬੱਚਿਆਂ ਦਾ ਨਾਮਕਰਨ

Punjab News– ਅੱਜ ਛੱਤ ਬੀੜ ਚਿੜੀਆ ਘਰ ਵਿਖੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਬਾਘ ਦੇ ਨਵਜੰਮੇ ਬੱਚਿਆਂ ਦਾ ਨਾਮਕਰਨ ਕੀਤਾ ਗਿਆ, ਜਿਨ੍ਹਾਂ ਨੂੰ ਕ੍ਰਮਵਾਰ ਗਰਿਮਾ, ਗੁੰਜਨ ਤੇ ਗ਼ਜ਼ਲ ਨਾਂਅ ਦਿੱਤੇ ਗਏ। ਇਹ ਸਮਾਰੋਹ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਬਸੰਤ ਰਾਜ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ।

ਜਾਣਕਾਰੀ ਮੁਤਾਬਿਕ ਚਿੜੀਆਘਰ ਛੱਤਬੀੜ ਦੀ ਸਫੈਦ ਮਾਦਾ ਬਾਘ ਗੌਰੀ ਵਲੋਂ ਲੰਘੇ ਵਰ੍ਹੇ 5 ਨਵੰਬਰ ਨੂੰ 3 ਬੱਚਿਆਂ ਨੂੰ ਜਨਮ ਦਿੱਤਾ ਗਿਆ ਸੀ। ਗੌਰੀ ਨੂੰ 2019 ‘ਚ ਰਾਜਕੋਟ ਚਿੜੀਆਘਰ ਤੋਂ ਛੱਤਬੀੜ ਚਿੜੀਆਘਰ ਲਿਆਂਦਾ ਸੀ।ਜਦਕਿ ਬੱਚਿਆਂ ਦਾ ਪਿਤਾ ਬੰਗਾਲ ਟਾਈਗਰ ਅਰਜੁਨ 2019 ‘ਚ ਛੱਤਬੀੜ ਚਿੜੀਆਘਰ ਵਿਚ ਹੀ ਜਨਮਿਆ ਸੀ।

ਅਰਜੁਨ ਅਤੇ ਗੌਰੀ ਦੀ ਜੋੜੀ ਛੱਤਬੀੜ ਚਿੜੀਆਘਰ ਦੀ ਮਨਮੋਹਕ ਬਾਘ ਜੋੜੀ ਹੈ। ਚਿੜੀਆਘਰ ਦੇ ਨਿਯਮਾਂ ਮੁਤਾਬਕ ਬਾਘ ਦੇ ਬੱਚਿਆਂ ਨੂੰ ਨਾਂਅ ਵਿਗਿਆਨਕ ਰਿਕਾਰਡ ਸੰਭਾਲਣ ਲਈ ਦਿੱਤੇ ਜਾਂਦੇ ਹਨ। ਜੇ ਬੱਚਾ ਨਰ ਹੋਵੇ ਤਾਂ ਉਸ ਦਾ ਨਾਂਅ ਪਿਤਾ ਦੇ ਨਾਂਅ ਦੇ ਪਹਿਲੇ ਅੱਖਰ ਤੋਂ ਅਤੇ ਜੇ ਬੱਚਾ ਮਾਦਾ ਹੋਵੇ ਤਾਂ ਮਾਂ ਦੇ ਨਾਂਅ ਦੇ ਪਹਿਲੇ ਅੱਖਰ ਤੋਂ ਰੱਖਿਆ ਜਾਂਦਾ ਹੈ। ਇਹ ਤਿੰਨੇ ਬੱਚੇ ਮਾਦਾ ਹਨ। ਇਸ ਲਈ ਇਨ੍ਹਾਂ ਤਿੰਨਾਂ ਬੱਚਿਆਂ ਦੇ ਨਾਂਅ ਮਾਂ ਗੌਰੀ ਦੇ ਨਾਂਅ ਦੇ ਪਹਿਲੇ ਅੱਖਰ ‘ਜੀ’ ਨਾਲ ਸ਼ੁਰੂ ਹੋਣਗੇ।

ਇਸ਼ਤਿਹਾਰ

Read Latest News and Breaking News at Daily Post TV, Browse for more News

Ad
Ad

Punjab District News