ਵਿਧਾਇਕ ਪਠਾਣਮਾਜਰਾ ਦੀ ਕੋਰਟ ‘ਚ ਪੇਸ਼ੀ, 7 ਦਿਨਾਂ ਦੀ ਰਿਮਾਂਡ ‘ਤੇ ਭੇਜਿਆ; ਰੇਪ ਮਾਮਲੇ ਵਿੱਚ ਹੋਈ ਗ੍ਰਿਫ਼ਤਾਰ

ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੰਜ ਦਿਨ ਪਹਿਲਾਂ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਹ 2 ਸਾਲ ਪੁਰਾਣੇ ਰੇਪ ਕੇਸ ਵਿੱਚ ਲੋੜੀਂਦੇ ਸਨ। ਪਠਾਣਮਾਜਰਾ ਕੇਸ ਦਰਜ ਹੋਣ ਤੋਂ ਬਾਅਦ ਪਹਿਲਾਂ ਹਰਿਆਣਾ ਦੇ ਕਰਨਾਲ ਵਿੱਚ ਘੇਰੇ ਗਏ ਸਨ। ਪਰ ਉਹ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਉਹ […]
Amritpal Singh
By : Updated On: 29 Mar 2026 20:45:PM
ਵਿਧਾਇਕ ਪਠਾਣਮਾਜਰਾ ਦੀ ਕੋਰਟ ‘ਚ ਪੇਸ਼ੀ, 7 ਦਿਨਾਂ ਦੀ ਰਿਮਾਂਡ ‘ਤੇ ਭੇਜਿਆ; ਰੇਪ ਮਾਮਲੇ ਵਿੱਚ ਹੋਈ ਗ੍ਰਿਫ਼ਤਾਰ

ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੰਜ ਦਿਨ ਪਹਿਲਾਂ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਹ 2 ਸਾਲ ਪੁਰਾਣੇ ਰੇਪ ਕੇਸ ਵਿੱਚ ਲੋੜੀਂਦੇ ਸਨ। ਪਠਾਣਮਾਜਰਾ ਕੇਸ ਦਰਜ ਹੋਣ ਤੋਂ ਬਾਅਦ ਪਹਿਲਾਂ ਹਰਿਆਣਾ ਦੇ ਕਰਨਾਲ ਵਿੱਚ ਘੇਰੇ ਗਏ ਸਨ। ਪਰ ਉਹ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ ਸਨ।

ਜਿਸ ਤੋਂ ਬਾਅਦ ਉਹ ਅਸਟ੍ਰੇਲਿਆ ਚਲੇ ਗਏ ਸਨ। ਪਠਾਣਮਾਜਰਾ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਕੋਰਟ ਨੇ ਉਨ੍ਹਾਂ ਨੂੰ 7 ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।

ਪੁਲਿਸ ਨੇ ਜਾਰੀ ਕੀਤੀ ਸੀ LOC
ਪੁਲਿਸ ਨੇ ਉਨ੍ਹਾਂ ਦਾ ਲੁੱਕ ਆਊਟ ਸਰਕੂਲਰ (LOC) ਜਾਰੀ ਕਰ ਰੱਖਿਆ ਸੀ। ਪਠਾਣਮਾਜਰਾ 2022 ਵਿੱਚ ਪਟਿਆਲਾ ਦੀ ਸਨੌਰ ਵਿਧਾਨਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਕੇਸ ਵਿੱਚ ਰਾਹਤ ਦੇ ਲਈ ਪਠਾਣਮਾਜਰਾ ਨੇ ਸੁਪਰੀਮ ਕੋਰਟ ਵਿੱਚ ਪਟਿਸ਼ਨ ਦਾਇਰ ਕਰ ਕਰ ਰੱਖੀ ਸੀ। ਇਸ ਦੀ ਮਾਮਲੇ ਦੀ ਸੁਣਵਾਈ ਅੱਜ ਹੀ ਹੋਣੀ ਸੀ। ਇਸ ਨੂੰ ਲੈ ਕੇ ਉਹ ਕਰੀਬ 9 ਦਿਨ ਪਹਿਲਾਂ ਆਸਟ੍ਰੇਲਿਆ ਤੋਂ ਭਾਰਤ ਪਰਤੇ ਸਨ।

ਉਨ੍ਹਾਂ ਦੇ ਦਿੱਲੀ ਆਉਣ ਦੀ ਪੁਲਿਸ ਨੂੰ ਸੂਚਨਾ ਮਿਲ ਗਈ। ਜਿਸ ਦੇ ਬਾਅਦ ਉਨ੍ਹਾਂ ਨੂੰ ਮੱਦਪ੍ਰਦੇਸ਼ ਦੇ ਸ਼ਿਵਪੁਰੀ ਵਿੱਚ ਗਵਾਲੀਅਰ ਬਾਈਪਾਸ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਉਹ ਪਿਛਲੇ 6 ਮਹੀਨਿਆਂ ਤੋਂ ਫਰਾਰ ਚਲ ਰਹੇ ਸਨ। ਪਠਾਣਮਾਜਰਾ ‘ਤੇ ਹੜਾਂ ਦੇ ਦੌਰਾਨ ਅਫਸਰਾ ਖਿਲਾਫ ਬਿਆਨਬਾਜ਼ੀ ਤੋਂ ਬਾਅਦ ਕੇਸ ਦਰਜ ਹੋਈ ਸੀ।

ਤਲਾਕਸ਼ੁਦਾ ਦੱਸ ਕੇ ਵਿਆਹ ਕਰਵਾ ਲਿਆ, ਕੀਤਾ ਰੇਪ
ਪਠਾਣਮਾਜਰਾ ‘ਤੇ 1 ਸਤੰਬਰ 2025 ਨੂੰ ਪਟਿਆਲਾ ਦੀ ਸਿਵਲ ਲਾਈਨਸ ਥਾਣੇ ਵਿੱਚ ਰੇਪ, ਥੋਖਾਥੜੀ ਅਤੇ ਧਮਕਾਉਣ ਦੇ ਇਲਜ਼ਾਮਾਂ ਵਿੱਚ FIR ਦਰਜ ਹੋਈ ਸੀ। ਇਸ ਵਿੱਚ ਮਹਿਲਾ ਨੇ ਦੱਸਿਆ ਕਿ ਸਾਲ 2013-14 ਵਿੱਚ ਮੁਲਾਕਾਤ ਪਠਾਣਮਾਜਰਾ ਨਾਲ ਫੇਸ ਬੁੱਕ ਦੇ ਜਰੀਏ ਹੋਈ ਸੀ।
ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਤਲਾਕ ਹੋ ਗਿਆ ਹੈ। ਉਹ ਵਿਆਹ ਲਈ ਦੂਜਾ ਰਿਸ਼ਤਾ ਲਭ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਪਠਾਣਮਾਜਰਾ ਨਾਲ ਜਾਨ- ਪਹਿਚਾਨ ਹੋ ਗਈ। ਇਸ ਦੌਰਾਨ ਵਿਧਾਇਕ ਨੇ ਖੁਦ ਨੂੰ ਤਲਾਕਸ਼ੁਦਾ ਦੱਸਦਿਆਂ ਵਿਆਹ ਦਾ ਪ੍ਰਪੋਜਲ ਰੱਖਿਆ।

Read Latest News and Breaking News at Daily Post TV, Browse for more News

Ad
Ad