Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

MLA Raman Arora ਦੀ ਮੁਸ਼ਕਲਾਂ ‘ਚ ਫੇਰ ਵਾਧਾ, ਨਵਾਂ ਮਾਮਲਾ ਦਰਜ, ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ’ ਭੇਜਿਆ

Jalandhar News: ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ 105 ਦਿਨਾਂ ਬਾਅਦ ਹਾਈ ਕੋਰਟ ਵੱਲੋਂ ਨਿਯਮਤ ਜ਼ਮਾਨਤ ਦਿੱਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਖ਼ਿਲਾਫ਼ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਰਾਮਾ ਮੰਡੀ ਪੁਲਿਸ ਨੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਐਫਆਈਆਰ ਨੰਬਰ 253 ਤਹਿਤ ਜਬਰਦਸਤੀ ਦਾ ਨਵਾਂ ਮਾਮਲਾ ਦਰਜ ਕੀਤਾ ਹੈ, ਜਿਸ ਦੇ […]
adm6txtr8
By : Updated On: 04 Sep 2025 13:28:PM
MLA Raman Arora ਦੀ ਮੁਸ਼ਕਲਾਂ ‘ਚ ਫੇਰ ਵਾਧਾ, ਨਵਾਂ ਮਾਮਲਾ ਦਰਜ, ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ’ ਭੇਜਿਆ

Jalandhar News: ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ 105 ਦਿਨਾਂ ਬਾਅਦ ਹਾਈ ਕੋਰਟ ਵੱਲੋਂ ਨਿਯਮਤ ਜ਼ਮਾਨਤ ਦਿੱਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਖ਼ਿਲਾਫ਼ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਰਾਮਾ ਮੰਡੀ ਪੁਲਿਸ ਨੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਐਫਆਈਆਰ ਨੰਬਰ 253 ਤਹਿਤ ਜਬਰਦਸਤੀ ਦਾ ਨਵਾਂ ਮਾਮਲਾ ਦਰਜ ਕੀਤਾ ਹੈ, ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਅੱਜ ਪ੍ਰੋਡਕਸ਼ਨ ਵਾਰੰਟ ‘ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਇਸ਼ਤਿਹਾਰ

ਕੋਰਟ ਵਲੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ

ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਵਿਧਾਇਕ ਰਮਨ ਅਰੋੜਾ ਨੂੰ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਦਿੱਤੇ। ਕੋਰਟ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਜਲੰਧਰ ਚ ਮੈਡੀਕਲ ਜਾਂਚ ਲਈ ਲਿਜਾਇਆ ਗਿਆ।

ਵਕੀਲ ਵੱਲੋਂ ਮਾਮਲੇ ਦੀ ਵਿਆਖਿਆ

ਵਿਧਾਇਕ ਦੇ ਵਕੀਲ ਨੇ ਦੱਸਿਆ ਕਿ ਇਹ ਮਾਮਲਾ ਇੱਕ ਮਹੀਨੇ ਪੁਰਾਣਾ ਹੈ, ਜਿਸ ‘ਚ ਇਲਜ਼ਾਮ ਲਾਇਆ ਗਿਆ ਹੈ ਕਿ ਵਿਧਾਇਕ ਵਲੋਂ ਕਿਸੇ ਠੇਕੇਦਾਰ ਤੋਂ ਮਹੀਨਾ ਲਿਆ ਜਾਂਦਾ ਸੀ।ਵਕੀਲ ਨੇ ਕੋਰਟ ‘ਚ ਦਲੀਲ ਦਿੱਤੀ ਕਿ ਜੇ ਇਹ ਮਾਮਲਾ ਪਹਿਲਾਂ ਤੋਂ ਸੀ, ਤਾਂ ਪਹਿਲੀ ਗ੍ਰਿਫਤਾਰੀ ਸਮੇਂ ਇਹ FIR ਕਿਉਂ ਨਹੀਂ ਦਰਜ ਕੀਤੀ ਗਈ?

ਹੁਣ ਵਿਧਾਇਕ ਨੂੰ ਅਗਲੇ ਐਤਵਾਰ ਨੂੰ ਦੁਬਾਰਾ ਕੋਰਟ ਚ ਪੇਸ਼ ਕੀਤਾ ਜਾਵੇਗਾ।

ਵਿਜੀਲੈਂਸ ਵੱਲੋਂ ਕੀਤਾ ਗਿਆ ਸੀ ਵੱਡਾ ਖੁਲਾਸਾ: ਵਿਧਾਇਕ ਦੇ ਘਰੋਂ ₹6,30,245 ਨਕਦ ਅਤੇ 1200 ਗ੍ਰਾਮ ਸੋਨਾ ਬਰਾਮਦ ਹੋਇਆ ਸੀ।ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀ ਕਾਰਵਾਈ ਸਬੰਧੀ ਜਲਦ ਜਾਣਕਾਰੀ ਦਿੱਤੀ ਜਾਵੇਗੀ।

ਰਮਨ ਅਰੋੜਾ: 105 ਦਿਨਾਂ ਬਾਅਦ ਮਿਲੀ ਸੀ ਜਮਾਨਤ, ਹੁਣ ਨਵੇਂ ਕੇਸ ‘ਚ ਰਿਮਾਂਡ ‘ਤੇ।

ਰਾਜਨ ਅਰੋੜਾ (ਪੁੱਤਰ): ਹਾਈ ਕੋਰਟ ਤੋਂ ਰਾਹਤ ਮਿਲ ਚੁੱਕੀ।

ਸਮਧੀ: ਐਂਟੀਸਿਪੇਟਰੀ ਜਮਾਨਤ ਦੀ ਅਗਲੀ ਸੁਣਵਾਈ 17 ਸਤੰਬਰ ਨੂੰ।

ਇੰਸਪੈਕਟਰ ਹਰਪਰੀਤ ਕੌਰ: 20 ਅਗਸਤ ਨੂੰ ਮਿਲੀ ਸੀ ਰੈਗੂਲਰ ਜਮਾਨਤ।

ਆੜਤੀ ਮਹੇਸ਼ ਮਖੀਜਾ: ਪਹਿਲਾਂ ਤੋਂ ਜਮਾਨਤ ‘ਤੇ।

ATP ਸੁਖਦੇਵ ਵਸ਼ਿਸ਼ਠ: 114 ਦਿਨ ਬਾਅਦ ਮਿਲੀ ਰੈਗੂਲਰ ਜਮਾਨਤ।

Read Latest News and Breaking News at Daily Post TV, Browse for more News

Ad
Ad

Punjab District News