Journalism Of Hope
BREAKING NEWS
AAP ਨੂੰ ਵੱਡਾ ਝਟਕਾ, ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਅਕਾਲੀ ਦਲ ’ਚ ਸ਼ਾਮਲ.......ਵਰਧਮਾਨ ਗਰੁੱਪ ਦੇ ਚੇਅਰਮੈਨ ਨਾਲ 7 ਕਰੋੜ ਦੀ ਡਿਜੀਟਲ ਅਰੈਸਟ ਠੱਗੀ ਮਾਮਲਾ: ਈਡੀ ਵੱਲੋਂ 7 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ.......ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਪ੍ਰਾਜੈਕਟ ’ਤੇ ED ਦੀ ਵੱਡੀ ਕਾਰਵਾਈ, 253.66 ਕਰੋੜ ਦੀ ਜਾਇਦਾਦ ਅਟੈਚ.........ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੰਦਰ ਦਾ ਪੁਜਾਰੀ ਦੋਸ਼ੀ ਕਰਾਰ, 16 ਸਾਲ ਦੀ ਕੈਦ.....ਸਮਾਣਾ ’ਚ JCB ਦੇ ਪੰਜੇ ਨਾਲ ਮਾਲਕ ਨੂੰ ਮਿੱਟੀ ’ਚ ਦੱਬਣ ਦੀ ਕੋਸ਼ਿਸ਼, ਚਾਰ ਆਪਰੇਟਰ ਗ੍ਰਿਫ਼ਤਾਰ......ਤੂੜੀ ਦੇ ਕੁੱਪ ਹੇਠਾਂ ਆਉਣ ਨਾਲ 35 ਸਾਲਾ ਕਿਸਾਨ ਦੀ ਮੌਤ........ਲੁਧਿਆਣਾ ‘ਚ ਵਾਪਰਿਆ ਮੰਦਭਾਗਾ ਹਾਦਸਾ, ਟਰੱਕ ਤੇ ਆਟੋ ਦੀ ਆਹਮੋ-ਸਾਹਮਣੇ ਟੱਕਰ, 3 ਦੀ ਮੌਤ.....ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ, ਜਨਵਰੀ ‘ਚ ਹੋਣਾ ਸੀ ਵਿਆਹ......ਕੈਨੇਡਾ: ਰੈਸਟੋਰੈਂਟ ਅੰਦਰ ਫਾਇਰਿੰਗ ਦਾ ਮਾਮਲਾ: ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਆਧੁਨਿਕ ਤਕਨੀਕ ਨੇ ਖੋਹੀ ਜ਼ਿੰਦਗੀ, ਖੇਡਣ-ਕੁੱਦਣ ਦੀ ਉਮਰੇ ਬੱਚਾ ਮੋਬਾਈਲ ‘ਚ ਖੁਦ ਨੂੰ ਕਰ ਬੈਠਾ ਕੈਦ

Punjab News; ਅੱਜਕਲ ਮਨੁੱਖ ਨੇ ਜਿੱਥੇ ਖੁਦ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਖੋਜਾਂ ਕਰ ਕਈ ਪ੍ਰਕਾਰ ਦੇ ਸੁੱਖਾ ਦਾ ਆਨੰਦ ਮਾਣ ਰਿਹਾ ਹੈ ਉਥੇ ਹੀ ਕਿਤੇ ਨਾ ਕਿਤੇ ਅਜੋਕੇ ਸਮੇਂ ਬਣ ਚੁਕੀ ਵੱਡੀ ਲੋੜ ਮੋਬਾਈਲ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤਕ ਇਸ ਕਦਰ ਹਾਵੀ ਹੋ ਚੁੱਕਾ ਹੈ ਕੀ ਉਸਨੂੰ ਦੁਨੀਆਂ ਦੀ ਸੁੱਧ-ਬੁੱਧ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਆਧੁਨਿਕ ਤਕਨੀਕ ਨੇ ਖੋਹੀ ਜ਼ਿੰਦਗੀ, ਖੇਡਣ-ਕੁੱਦਣ ਦੀ ਉਮਰੇ ਬੱਚਾ ਮੋਬਾਈਲ ‘ਚ ਖੁਦ ਨੂੰ ਕਰ ਬੈਠਾ ਕੈਦ

Punjab News; ਅੱਜਕਲ ਮਨੁੱਖ ਨੇ ਜਿੱਥੇ ਖੁਦ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਖੋਜਾਂ ਕਰ ਕਈ ਪ੍ਰਕਾਰ ਦੇ ਸੁੱਖਾ ਦਾ ਆਨੰਦ ਮਾਣ ਰਿਹਾ ਹੈ ਉਥੇ ਹੀ ਕਿਤੇ ਨਾ ਕਿਤੇ ਅਜੋਕੇ ਸਮੇਂ ਬਣ ਚੁਕੀ ਵੱਡੀ ਲੋੜ ਮੋਬਾਈਲ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤਕ ਇਸ ਕਦਰ ਹਾਵੀ ਹੋ ਚੁੱਕਾ ਹੈ ਕੀ ਉਸਨੂੰ ਦੁਨੀਆਂ ਦੀ ਸੁੱਧ-ਬੁੱਧ ਭੁਲਦੀ ਜਾ ਰਹੀ ਹੈ।

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਬੱਚਾ ਆਪਣੇ ਹੀ ਘਰ ਦੇ ਵਿੱਚ ਪਿਛਲੇ ਕਰੀਬ 7-8 ਸਾਲਾਂ ਤੋਂ ਆਪਣੇ ਆਪ ਨੂੰ ਕੈਦ ਕਰਕੇ ਬੈਠਾ ਸੀ। ਮੋਬਾਈਲ ਦੀ ਇੱਕ ਆਪਣੀ ਹੀ ਵੱਖਰੀ ਦੁਨੀਆ ਬਣਾ ਚੁੱਕਿਆ ਇਹ ਬੱਚਾ ਨਹਾਉਣ-ਧੋਣ, ਸਕੂਲ ਜਾਣ ਦੀ ਸੋਝੀ ਤੱਕ ਗੁਆ ਚੁੱਕਿਆ ਸੀ। ਇਹ ਬੱਚਾ ਕਰੀਬ 6ਵੀ ਜਮਾਤ ਤੱਕ ਸਕੂਲ ਗਿਆ ਤੇ ਉਸ ਤੋਂ ਬਾਅਦ ਮੋਬਾਈਲ ਦੀ ਦੁਨੀਆ ਦੇ ਵਿੱਚ ਐਸਾ ਗਵਾਚਿਆ ਕਿ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਤੇ ਹੌਲੀ-ਹੌਲੀ ਆਪਣੇ ਨਹਾਉਣ ਧੋਣ ਦੀ ਵੀ ਸੋਝੀ ਗਵਾ ਬੈਠਾ, ਘਰ ਤੋਂ ਬਾਹਰ ਜਾਣਾ ਵੀ ਬੰਦ ਕਰ ਦਿੱਤਾ। ਜੇ ਮੋਬਾਈਲ ਦੀ ਵਰਤੋਂ ਕਰਨ ਤੋਂ ਮਾਪੇ ਰੋਕਦੇ ਤਾਂ ਕੁੱਟਮਾਰ ਕਰਦਾ ਤੇ ਆਪਣੇ-ਆਪ ਨੂੰ ਵੀ ਨੁਕਸਾਨ ਪਹੁੰਚਾ ਦਿੰਦਾ। ਜਿਸ ਕਾਰਨ ਮਜਬੂਰ ਮਾਪੇ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਉਸ ਨੂੰ ਮੋਬਾਈਲ ਤੇ ਰੀਚਾਰਜ ਕਰਵਾ ਕੇ ਦਿੰਦੇ। ਪਰ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਬੱਚਾ ਇੱਕ ਮਿੰਟ ਵੀ ਮੋਬਾਈਲ ਤੋਂ ਪਰੇ ਨਹੀਂ ਸੀ ਹੁੰਦਾ।

ਖੈਰ ਲੰਮੇ ਸਮੇਂ ਤੋਂ ਲੋਕਾਂ ਦੀ ਭਲਾਈ ਕਰ ਰਹੇ ‘ਮਨੁੱਖਤਾ ਦੀ ਸੇਵਾ’ ਕਰਨ ਵਾਲੀ ਸੰਸਥਾ ਇਸ ਬੱਚੇ ਦੀ ਦੇਖਭਾਲ ਕਰੇਗੀ, ਜੋ ਇਸ ਬੱਚੇ ਨੂੰ ਘਰ ਤੋਂ ਆਪਣੇ ਨਾਲ ਲੈ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News