Journalism Of Hope
BREAKING NEWS
ਭਾਈ ਪਰਵਿੰਦਰ ਸਿੰਘ (ਝੋਟਾ) ਕੌਮ ਦਾ ਸ਼ਹੀਦ, ਜਥੇਦਾਰ ਗੜਗੱਜ ਨੇ ਕੀਤਾ ਐਲਾਨ.....OSD ਰਾਜਬੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਫਿਲਹਾਲ ਰਾਹਤ ਨਹੀਂ, ਸੁਣਵਾਈ ਮੁਲਤਵੀ....ਹਾਈਕੋਰਟ ਤੋਂ ਸੰਜੀਵ ਅਰੋੜਾ ਨੂੰ ਵੱਡਾ ਝਟਕਾ: ਜ਼ਮਾਨਤ ਪਟੀਸ਼ਨ ਖਾਰਜ....ਮਾਨਸਾ ਤੋਂ ਬਾਅਦ ਫੇਰ ਵੱਡੀ ਵਾਰਦਾਤ ! ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ......ਮੋਗਾ ਬੱਸ ਅੱਗਜ਼ਨੀ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ 9 ਪ੍ਰੇਮੀ ਬਰੀ.....15 ਸਾਲ ਪੁਰਾਣੇ ਸਿਟਰਸ ਕੌਂਸਲ ਘੁਟਾਲੇ ’ਚ 9 ਦੋਸ਼ੀਆਂ ਨੂੰ ਹੋਈ ਸਜ਼ਾ.....ਦਿਲ ਦਹਿਲਾਉਣ ਵਾਲੀ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨਿਆਂ ਦੀ ਬੱਚੀ ਨੂੰ ਛੇਵੀਂ ਮੰਜ਼ਿਲ ਤੋਂ ਸੁੱਟਿਆ......ਦਸੰਬਰ ’ਚ ਕੈਨੇਡਾ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ.....

ਮੋਗਾ ਰਿਸ਼ਵਤ ਮਾਮਲਾ: SHO ਸੁਨੀਤਾ ਬਾਵਾ ਦੇ ਬਦਲੇ ਤੇਵਰ, ਰਿਮਾਂਡ ਤੋਂ ਬਾਅਦ ਮੂੰਹ ਢੱਕ ਕੇ ਪਹੁੰਚੀ ਅਦਾਲਤ

SHO Sunita Bawa Bribery Case; ਮੋਗਾ ਵਿੱਚ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਫੜੀ ਗਈ SHO ਸੁਨੀਤਾ ਬਾਵਾ ਦੇ ਰਿਮਾਂਡ ਤੋਂ ਬਾਅਦ ਤੇਵਰ ਬਦਲੇ ਨਜ਼ਰ ਆਏ। ਬੁੱਧਵਾਰ ਨੂੰ ਸਿਵਲ ਕੋਰਟ ਵਿੱਚ ਪੇਸ਼ੀ ਦੌਰਾਨ ਇੰਸਪੈਕਟਰ ਸੁਨੀਤਾ ਬਾਵਾ ਮੂੰਹ ਢੱਕ ਕੇ ਪਹੁੰਚੀ। ਰਿਮਾਂਡ ਤੋਂ ਬਾਅਦ ਉਸ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਸਿੱਧਾ ਸਰਕਾਰੀ ਗੱਡੀ […]
By : Updated On: 30 Sep 2026 14:22:PM
ਮੋਗਾ ਰਿਸ਼ਵਤ ਮਾਮਲਾ: SHO ਸੁਨੀਤਾ ਬਾਵਾ ਦੇ ਬਦਲੇ ਤੇਵਰ, ਰਿਮਾਂਡ ਤੋਂ ਬਾਅਦ ਮੂੰਹ ਢੱਕ ਕੇ ਪਹੁੰਚੀ ਅਦਾਲਤ

SHO Sunita Bawa Bribery Case; ਮੋਗਾ ਵਿੱਚ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਫੜੀ ਗਈ SHO ਸੁਨੀਤਾ ਬਾਵਾ ਦੇ ਰਿਮਾਂਡ ਤੋਂ ਬਾਅਦ ਤੇਵਰ ਬਦਲੇ ਨਜ਼ਰ ਆਏ। ਬੁੱਧਵਾਰ ਨੂੰ ਸਿਵਲ ਕੋਰਟ ਵਿੱਚ ਪੇਸ਼ੀ ਦੌਰਾਨ ਇੰਸਪੈਕਟਰ ਸੁਨੀਤਾ ਬਾਵਾ ਮੂੰਹ ਢੱਕ ਕੇ ਪਹੁੰਚੀ। ਰਿਮਾਂਡ ਤੋਂ ਬਾਅਦ ਉਸ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਸਿੱਧਾ ਸਰਕਾਰੀ ਗੱਡੀ ਵਿੱਚ ਬੈਠ ਗਈ।

ਇਸ਼ਤਿਹਾਰ

ਗ੍ਰਿਫ਼ਤਾਰੀ ਸਮੇਂ ਲੇਡੀ SHO ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ, “ਆਲ ਇਜ਼ ਵੈਲ… ਨਿਊ ਚੈਪਟਰ ਆਫ ਲਾਈਫ ਇਜ਼ ਸਟਾਰਟਡ।”

ਵਿਜੀਲੈਂਸ ਬਿਊਰੋ ਹੁਣ ਮਾਮਲੇ ਵਿੱਚ ਪੁੱਛਗਿੱਛ ਕਰੇਗੀ। ਸੁਨੀਤਾ ਬਾਵਾ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਵਿਜੀਲੈਂਸ ਉਸ ਦੇ ਮੋਬਾਈਲ, ਸੰਪਰਕਾਂ, ਸੰਭਾਵਿਤ ਬਿਚੌਲੀਆਂ ਅਤੇ ਜਾਇਦਾਦਾਂ ਨਾਲ ਜੁੜੇ ਰਿਕਾਰਡ ਦੀ ਜਾਂਚ ਕਰ ਰਹੀ ਹੈ।

50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਹੋਈ ਸੀ ਗ੍ਰਿਫ਼ਤਾਰੀ

ਵਿਜੀਲੈਂਸ ਮੁਤਾਬਕ, 26 ਸਤੰਬਰ ਦੀ ਰਾਤ ਨੂੰ ਥਾਣਾ ਕੋਟ ਈਸੇ ਖਾਂ ਦੀ SHO ਸੁਨੀਤਾ ਬਾਵਾ ਅਤੇ ਉਸ ਦੇ ਸਰਕਾਰੀ ਗਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ।

ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਜਾ ਰਹੀ ਸੀ।

ਮੋਬਾਈਲ ਅਤੇ ਸੰਪਰਕਾਂ ਦੀ ਹੋ ਰਹੀ ਜਾਂਚ

ਰਿਮਾਂਡ ਦੌਰਾਨ ਵਿਜੀਲੈਂਸ ਦਾ ਧਿਆਨ ਸੁਨੀਤਾ ਬਾਵਾ ਅਤੇ ਗੁਰਅਵਤਾਰ ਸਿੰਘ ਦੇ ਸੰਪਰਕਾਂ ‘ਤੇ ਹੈ। ਦੋਵਾਂ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਅਤੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਕੀਤੀ ਜਾ ਰਹੀ ਹੈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹੜੇ ਨੰਬਰਾਂ ‘ਤੇ ਲਗਾਤਾਰ ਗੱਲਬਾਤ ਹੋਈ। ਇਸ ਦੇ ਨਾਲ ਹੀ ਡਿਲੀਟ ਕੀਤੇ ਮੈਸੇਜ, ਚੈਟ ਅਤੇ ਆਨਲਾਈਨ ਟ੍ਰਾਂਜ਼ੈਕਸ਼ਨਾਂ ਦੀ ਡਿਜੀਟਲ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ।

ਬਿਚੌਲੀਆਂ ਦੀ ਭੂਮਿਕਾ ਦੀ ਵੀ ਜਾਂਚ

ਵਿਜੀਲੈਂਸ ਇਹ ਪਤਾ ਲਗਾ ਰਹੀ ਹੈ ਕਿ ਪੁਲਿਸ ਵਿਭਾਗ ਜਾਂ ਬਾਹਰਲੇ ਲੋਕਾਂ ਵਿੱਚ ਕੋਈ ਬਿਚੌਲੀਆ ਤਾਂ ਨਹੀਂ ਸੀ, ਜੋ ਅਜਿਹੇ ਮਾਮਲਿਆਂ ਵਿੱਚ ਸੰਪਰਕ ਕਰਵਾਉਂਦਾ ਸੀ।

ਇਸ ਤੋਂ ਇਲਾਵਾ ਸੁਨੀਤਾ ਬਾਵਾ ਅਤੇ ਉਸ ਦੇ ਪਰਿਵਾਰ ਦੀਆਂ ਜਾਇਦਾਦਾਂ ਦੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਮਕਾਨ, ਪਲਾਟ, ਕਮਰਸ਼ੀਅਲ ਪ੍ਰਾਪਰਟੀ ਅਤੇ ਖੇਤੀਬਾੜੀ ਜ਼ਮੀਨ ਨਾਲ ਜੁੜੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਰਾਣੇ ਮਾਮਲੇ ਨੂੰ ਲੈ ਕੇ ਵੀ ਜਾਂਚ ਤੇਜ਼

ਸੁਨੀਤਾ ਬਾਵਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਪੁਰਾਣਾ ਮਾਮਲਾ ਵੀ ਚਰਚਾ ਵਿੱਚ ਆ ਗਿਆ ਹੈ, ਜਿਸ ਵਿੱਚ ਇੱਕ ਲੜਕੀ ਨਾਲ ਜੁੜੇ ਕੇਸ ਦੀ ਜਾਂਚ ਨੂੰ ਲੈ ਕੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉਠੇ ਸਨ।

ਦਸਤਾਵੇਜ਼ਾਂ ਮੁਤਾਬਕ, ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਕੁਝ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦੇ ਆਧਾਰ ‘ਤੇ ਕੁਝ ਹੋਰ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਵੀਡੀਓ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪੋਸਟ ਕੀਤੀ ਗਈ ਸੀ। ਦਸਤਾਵੇਜ਼ਾਂ ਅਨੁਸਾਰ ਬਾਅਦ ਦੀ ਜਾਂਚ ਵਿੱਚ ਕੁਝ ਲੋਕਾਂ ਨੂੰ ਬੇਕਸੂਰ ਪਾਇਆ ਗਿਆ ਸੀ।

ਵਿਭਾਗੀ ਕਾਰਵਾਈ ਦੀ ਸਿਫਾਰਸ਼ ਦਾ ਵੀ ਜ਼ਿਕਰ

ਦਸਤਾਵੇਜ਼ਾਂ ਵਿੱਚ ਇੰਸਪੈਕਟਰ ਸੁਨੀਤਾ ਬਾਵਾ ਅਤੇ ਇੱਕ ਹੋਰ ਪੁਲਿਸ ਅਧਿਕਾਰੀ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਸਿਫਾਰਸ਼ ਕੀਤੇ ਜਾਣ ਦਾ ਵੀ ਜ਼ਿਕਰ ਹੈ। ਵਿਜੀਲੈਂਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News