Journalism Of Hope
BREAKING NEWS
ਪੰਜਾਬ ਕਾਂਗਰਸ ਪ੍ਰਧਾਨ ਬਣਦਿਆਂ ਹੀ ਪਰਗਟ ਸਿੰਘ ਦੇ ਤਿੱਖੇ ਬੋਲ, ‘ਆਪ’ ਵਿਧਾਇਕਾਂ ਨੂੰ ਕਿਹਾ- ‘ਖੱਸੀ’...... ਬੇਅੰਤ ਸਿੰਘ ਦੇ ਬੁੱਤ ਵਿਵਾਦ ‘ਤੇ ਪਰਗਟ ਸਿੰਘ ਨੂੰ ਬਿੱਟੂ ਦੀ ਨਸੀਹਤ- ‘ਬੁੱਤ ‘ਤੇ ਇਤਰਾਜ਼ ਤਾਂ ਸਾਨੂੰ ਦੱਸੋ’...... CM ਮਾਨ ਦੇ OSD ਮਾਮਲੇ ‘ਚ ਸੁਪਰੀਮ ਕੋਰਟ ਦਾ ਵੱਡਾ ਹੁਕਮ, CBI ਦੀ ਕਾਰਵਾਈ ‘ਤੇ ਰੋਕ...... ਪੰਜਾਬ ਵਿੱਚ ‘ਵਿਸ਼ੇਸ਼ ਸਘਨ ਸੁਧਾਈ 2026’ (Special Intensive Revision 2026) ਸਫਲਤਾਪੂਰਵਕ ਮੁਕੰਮਲ: ਅਨਿੰਦਿਤਾ ਮਿਤਰਾ...... ਬਕਾਇਆ DA ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 30 ਅਕਤੂਬਰ ਤੱਕ ਜਵਾਬ ਦੇਵੇ ਸਰਕਾਰ......

Moga News: ਮੋਗਾ ਵਿੱਚ ਸ਼ਿਵ ਸੈਨਾ ਆਗੂ ਦੀ ਗੋਲੀ ਮਾਰ ਕੇ ਹੱਤਿਆ

Punjab News: ਮੋਗਾ ‘ਚ ਵੀਰਵਾਰ ਦੇਰ ਸ਼ਾਮ ਨੂੰ ਸਥਾਨਕ ਸਟੇਡੀਅਮ ਰੋਡ ‘ਤੇ ਕੁਝ ਲੋਕਾਂ ਨੇ ਗੋਲ਼ੀਆਂ ਚਲਾਈਆਂ। ਇਸ ਗੋਲ਼ੀਬਾਰੀ ਦੌਰਾਨ ਸ਼ਿਵ ਸੈਨਾ ਦੇ ਪ੍ਰਧਾਨ ਦੀ ਮੌਤ ਹੋ ਗਈ। ਘਟਨਾ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਸਮਿਤ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਿਵਲ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਤ ਰਾਮ […]
By : Updated On: 14 Mar 2025 08:22:AM

Punjab News: ਮੋਗਾ ‘ਚ ਵੀਰਵਾਰ ਦੇਰ ਸ਼ਾਮ ਨੂੰ ਸਥਾਨਕ ਸਟੇਡੀਅਮ ਰੋਡ ‘ਤੇ ਕੁਝ ਲੋਕਾਂ ਨੇ ਗੋਲ਼ੀਆਂ ਚਲਾਈਆਂ। ਇਸ ਗੋਲ਼ੀਬਾਰੀ ਦੌਰਾਨ ਸ਼ਿਵ ਸੈਨਾ ਦੇ ਪ੍ਰਧਾਨ ਦੀ ਮੌਤ ਹੋ ਗਈ। ਘਟਨਾ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਸਮਿਤ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਸ਼ਤਿਹਾਰ

ਸਿਵਲ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਤ ਰਾਮ ਮੰਗਾ ਪੁੱਤਰ ਧਰਮ ਸਿੰਘ ਵਾਸੀ ਇੰਦਰਾ ਕਲੋਨੀ ਵੀਰਵਾਰ ਦੇਰ ਸ਼ਾਮ ਸਟੇਡੀਅਮ ਰੋਡ ਰਾਹੀਂ ਆਪਣੇ ਘਰ ਜਾ ਰਿਹਾ ਸੀ ਤਾਂ ਸਟੇਡੀਅਮ ਰੋਡ ‘ਤੇ ਕੁਝ ਅਣਪਛਾਤੇ ਲੋਕਾਂ ਨੇ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਮੰਗਤ ਰਾਮ ਮੰਗਾ ਗੋਲ਼ੀਆਂ ਦੀ ਲਪੇਟ ਵਿੱਚ ਆ ਗਿਆ।

ਮੰਗਤਰਾਮ ਸਟੇਡੀਅਮ ਰੋਡ ‘ਤੇ ਗੰਭੀਰ ਹਾਲਤ ਵਿੱਚ ਡਿੱਗ ਪਿਆ ਅਤੇ ਨੇੜਲੇ ਲੋਕਾਂ ਦੀ ਮਦਦ ਨਾਲ ਉਸਨੂੰ ਇਲਾਜ ਲਈ ਮੋਗਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ।

ਇਸ ਘਟਨਾ ਦੌਰਾਨ ਦੁੱਧ ਢੋਹਣ ਵਾਲਾ ਥਾਮਸ ਨਾਮ ਦਾ 12 ਸਾਲਾ ਲੜਕਾ ਜ਼ਖਮੀ ਹੋ ਗਿਆ ਅਤੇ ਐਮਰਜੈਂਸੀ ਸਟਾਫ ਵੱਲੋਂ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਮਾਮਲੇ ਦੀ ਰਿਪੋਰਟ ਪੁਲਿਸ ਨੂੰ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News