ਮੋਗਾ ਪੁਲਿਸ ਨੇ ਸਕੂਲਾਂ ਵਿੱਚ ਸੈਮੀਨਾਰ ਕਰਕੇ ਲੜਕੀਆਂ ਨੂੰ ਸਾਈਬਰ ਕ੍ਰਾਈਮ ਤੋਂ ਸੁਰੱਖਿਅਤ ਰੱਖਣ ਲਈ ਜਾਗਰੂਕ ਕੀਤਾ

Moga News: ਮੋਗਾ ਪੁਲਿਸ ਨੇ ਨਿੱਜੀ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਕਰਕੇ ਨੌਜਵਾਨ ਲੜਕੀਆਂ ਨੂੰ ਸੋਸ਼ਲ ਮੀਡੀਆ ਅਤੇ ਸਾਈਬਰ ਕ੍ਰਾਈਮ ਸਬੰਧੀ ਸੁਰੱਖਿਆ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਹ ਮੁਹਿੰਮ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਅਨੁਸਾਰ ਸਿੱਖਿਆ ਸੈੱਲ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਹੈ। ਸੈਮੀਨਾਰ ਦਾ ਮਕਸਦ ਪੁਲਿਸ ਨੇ ਦੱਸਿਆ ਕਿ ਕੁਝ ਸ਼ਰਾਰਤੀ ਵਿਅਕਤੀਆਂ ਫੇਸਬੁੱਕ […]
Khushi
By : Updated On: 13 Oct 2025 20:02:PM
ਮੋਗਾ ਪੁਲਿਸ ਨੇ ਸਕੂਲਾਂ ਵਿੱਚ ਸੈਮੀਨਾਰ ਕਰਕੇ ਲੜਕੀਆਂ ਨੂੰ ਸਾਈਬਰ ਕ੍ਰਾਈਮ ਤੋਂ ਸੁਰੱਖਿਅਤ ਰੱਖਣ ਲਈ ਜਾਗਰੂਕ ਕੀਤਾ

Moga News: ਮੋਗਾ ਪੁਲਿਸ ਨੇ ਨਿੱਜੀ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਕਰਕੇ ਨੌਜਵਾਨ ਲੜਕੀਆਂ ਨੂੰ ਸੋਸ਼ਲ ਮੀਡੀਆ ਅਤੇ ਸਾਈਬਰ ਕ੍ਰਾਈਮ ਸਬੰਧੀ ਸੁਰੱਖਿਆ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਹ ਮੁਹਿੰਮ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਅਨੁਸਾਰ ਸਿੱਖਿਆ ਸੈੱਲ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਹੈ।

ਸੈਮੀਨਾਰ ਦਾ ਮਕਸਦ

ਪੁਲਿਸ ਨੇ ਦੱਸਿਆ ਕਿ ਕੁਝ ਸ਼ਰਾਰਤੀ ਵਿਅਕਤੀਆਂ ਫੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲੜਕੀਆਂ ਦੀਆਂ ਫੋਟੋਆਂ ਅਤੇ ਸਟੈਟਸਾਂ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਫਸਾ ਰਹੇ ਹਨ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਨੇ ਸਕੂਲ-ਕਾਲਜਾਂ ਵਿੱਚ ਜਾਗਰੂਕਤਾ ਸੈਸ਼ਨ ਸ਼ੁਰੂ ਕੀਤੇ ਹਨ।

  • ਲੜਕੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਫੇਸਬੁੱਕ ਤੇ ਆਪਣੀਆਂ ਨਿੱਜੀ ਫੋਟੋਆਂ, ਰਿਕਰਡਿੰਗਸ ਜਾਂ ਸੰਵੇਦਨਸ਼ੀਲ ਜਾਣਕਾਰੀਆਂ ਸਾਂਝਾ ਨਾ ਕਰਨ।
  • ਸੈਮੀਨਾਰ ਦੌਰਾਨ ਪੁਲਿਸ ਟੀਮ ਨੇ ਪ੍ਰਾਈਵੇਸੀ ਸੈਟਿੰਗਸ, ਪੋਸਟਿੰਗ ਦਾ ਧਿਆਨ, ਅਤੇ ਅਣਪਛਾਤੇ ਲੋਕਾਂ ਨਾਲ ਸੰਪਰਕ ਨਾ ਕਰਨ ਦੇ ਪ੍ਰਾਇਕਟਿਕ ਟਿਪਸ ਦਿੱਤੇ।
  • ਵਿਦਿਆਰਥਨ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਗਲਤ ਇਰਾਦੇ ਵਾਲੇ ਲੋਕ ਫੋਟੋਆਂ ਦੀ ਚੋਰੀ ਕਰਕੇ ਮਿਸਯੂਜ਼ ਕਰਦੇ ਹਨ ਅਤੇ ਕਿਵੇਂ ਉਹਨਾਂ ਨੂੰ ਸੁਰੱਖਿਅਤ ਰਹਿਣਾ ਚਾਹੀਦਾ ਹੈ।

ਪੁਲਿਸ ਦੀ ਕਾਰਵਾਈ ਅਤੇ ਸਲਾਹ

ਐਸਐਸਪੀ ਅਜੇ ਗਾਂਧੀ ਦੇ ਹੁਕਮ ‘ਤੇ ਸਿੱਖਿਆ ਸੈੱਲ ਦੇ ਇੰਚਾਰਜ ਨੇ ਕਿਹਾ ਕਿ:

“ਸਾਡੇ ਲਈ ਨੌਜਵਾਨਾਂ ਦੀ ਸੁਰੱਖਿਆ ਪਹਿਲਾਂ ਹੈ। ਸਕੂਲਾਂ ਵਿੱਚ ਇਸ ਤਰ੍ਹਾਂ ਦੇ ਸੈਮੀਨਾਰ ਲਗਾਤਾਰ ਕਰਵਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਸਾਈਬਰ ਖਤਰਿਆਂ ਤੋਂ ਬਚਾਇਆ ਜਾ ਸਕੇ।”

ਪੁਲਿਸ ਨੇ ਵਧੇਰੇ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਜੇਕਰ ਅਜਿਹੀ ਕੋਈ ਗਤੀਵਿਧੀ ਵੇਖੇ ਤਾਂ ਤੁਰੰਤ ਨਜ਼ਦੀਕੀ ਥਾਣੇ ਜਾਂ ਸਾਇਬਰ ਸੈੱਲ ਨੂੰ ਸੂਚਿਤ ਕਰੇ।

Read Latest News and Breaking News at Daily Post TV, Browse for more News

Ad
Ad