Banner
Banner

ਫ਼ਿਲਮੀ ਸਟਾਈਲ ਗੁੰਡਾਗਰਦੀ, ਨੌਜਵਾਨ ਦੀ ਬੁਰੇ ਤਰੀਕੇ ਨਾਲ ਕੀਤੀ ਕੁੱਟਮਾਰ

FATAL ATTACK ON YOUNG MAN; ਅਜਨਾਲਾ ਦੇ ਸਰਕਾਰੀ ਕਾਲਜ ਕੋਲ ਫਿਲਮੀ ਸਟਾਈਲ ਵਿੱਚ ਗੱਡੀ ਰੋਕ ਕੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਭਾਰੀ ਕੁੱਟਮਾਰ ਕੀਤੀ ਗਈ। ਤੁਸੀਂ ਸੀਸੀਟੀਵੀ ਵਿੱਚ ਵੇਖ ਸਕਦੇ ਹੋ ਕੀ ਨੌਜਵਾਨਾਂ ਵੱਲੋਂ ਇੱਕ ਗੱਡੀ ਨੂੰ ਘੇਰਨ ਲਈ ਉਸਦੇ ਪਹਿਲਾਂ ਇੱਕ ਗੱਡੀ ਅੱਗੇ ਲਗਾਈ ਗਈ ਅਤੇ ਦੂਸਰੀ ਗੱਡੀ ਨੇ ਪਿੱਛੋਂ ਆ ਕੇ ਉਸਦਾ […]
Jaspreet Singh
By : Updated On: 17 Aug 2025 15:29:PM
ਫ਼ਿਲਮੀ ਸਟਾਈਲ ਗੁੰਡਾਗਰਦੀ, ਨੌਜਵਾਨ ਦੀ ਬੁਰੇ ਤਰੀਕੇ ਨਾਲ ਕੀਤੀ ਕੁੱਟਮਾਰ

FATAL ATTACK ON YOUNG MAN; ਅਜਨਾਲਾ ਦੇ ਸਰਕਾਰੀ ਕਾਲਜ ਕੋਲ ਫਿਲਮੀ ਸਟਾਈਲ ਵਿੱਚ ਗੱਡੀ ਰੋਕ ਕੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਭਾਰੀ ਕੁੱਟਮਾਰ ਕੀਤੀ ਗਈ। ਤੁਸੀਂ ਸੀਸੀਟੀਵੀ ਵਿੱਚ ਵੇਖ ਸਕਦੇ ਹੋ ਕੀ ਨੌਜਵਾਨਾਂ ਵੱਲੋਂ ਇੱਕ ਗੱਡੀ ਨੂੰ ਘੇਰਨ ਲਈ ਉਸਦੇ ਪਹਿਲਾਂ ਇੱਕ ਗੱਡੀ ਅੱਗੇ ਲਗਾਈ ਗਈ ਅਤੇ ਦੂਸਰੀ ਗੱਡੀ ਨੇ ਪਿੱਛੋਂ ਆ ਕੇ ਉਸਦਾ ਰਸਤਾ ਰੋਕ ਕੇ ਫਿਰ ਉਸ ਕੁਝ ਨੌਜਵਾਨਾਂ ਵੱਲੋਂ ਗੱਡੀ ਉੱਤੇ ਡਾਂਗਾਂ ਸੋਟਿਆਂ ਨਾਲ ਹਮਲਾ ਕਰ ਦਿੱਤਾ ਗਿਆ। ਜਾਨ ਬਚਾਉਣ ਲਈ ਭੱਜਿਆ ਨੌਜਵਾਨ ਨੂੰ ਫੜ ਕੇ ਉਸਦੇ ਉੱਪਰ ਵੀ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਨੌਜਵਾਨ ਉੱਥੇ ਅਸੀਂ ਡਿੱਗ ਪਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਅਜਨਾਲਾ ਨੇ ਦੱਸਿਆ ਕਿ 14 ਅਗਸਤ ਦੀ ਸ਼ਾਮ ਨੂੰ ਨੌਜਵਾਨਾਂ ਵਿੱਚ ਹੋਏ। ਝਗੜੇ ਦੌਰਾਨ ਇੱਕ ਗਰੁੱਪ ਵੱਲੋਂ ਦੂਸਰੇ ਗਰੁੱਪ ਦੇ ਨੌਜਵਾਨਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਗਈ। ਜਿਸ ਦੌਰਾਨ ਇੱਕ ਨੌਜਵਾਨ ਜਿਸ ਤੇ ਦਾਤਰਾਂ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

”ਝਗੜੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚ ਗਏ ਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਬਹੁਤ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਹਮਲਾ ਕਰਨ ਵਾਲੇ ਕਰੀਬ 6 ਤੋਂ 7 ਨੌਜਵਾਨਾਂ ਵਿਰੁੱਧ ਬੰਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।” – ਹਰਚੰਦ ਸਿੰਘ, ਐਸਐਚਓ ਅਜਨਾਲਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਰੋਬਿਨਦੀਪ ਸਿੰਘ ਨੇ ਦੱਸਿਆ ਕਿ ”ਉਹ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਜਦੋਂ ਗੁਰਦੁਆਰਾ ਸਾਹਿਬ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀਆਂ ਦੋ ਗੱਡੀਆਂ ਵਿੱਚੋਂ ਇੱਕ ਗੱਡੀ ਨੇ ਅੱਗੇ ਗੱਡੀ ਲਗਾ ਕੇ ਉਸਦਾ ਰਸਤਾ ਰੋਕ ਲਿਆ। ਜਦਕਿ ਦੂਸਰੀ ਗੱਡੀ ਵੱਲੋਂ ਮਗਰਲੇ ਬੰਨੇ ਗੱਡੀ ਲਗਾ ਕੇ ਉਸ ਦੇ ਉੱਤੇ ਡਾਂਗਾਂ, ਸੋਟੀਆਂ, ਦਾਤਰਾ ਨਾਲ ਹਮਲਾ ਕਰ ਦਿੱਤਾ।” ਜਿਸ ਦੇ ਵੱਲੋਂ ਉਸ ਨੇ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ ਜੋ ਝਗੜਾ ਸੀ ਉਸਦਾ ਰਾਜੀਨਾਮਾ ਹੋ ਚੁੱਕਾ ਹੈ ਪਰ ਉਹ ਉਸ ਦੀ ਨਹੀਂ ਸੁਣੀ ਤੇ ਉਸ ਦੇ ਉੱਤੇ ਹਮਲਾ ਕਰਦੇ ਰਹੇ। ਜਿਸ ‘ਤੇ ਬਾਅਦ ਉਹ ਜ਼ਮੀਨ ਉੱਤੇ ਡਿੱਗ ਪਿਆ ਤੇ ਉਸ ਨੂੰ ਛੱਡ ਕੇ ਭੱਜ ਗਏ। ਹੁਣ ਪੀੜਤ ਵਿਅਕਤੀ ਇਨ੍ਹਾਂ ਜੁਰਮਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ।

Read Latest News and Breaking News at Daily Post TV, Browse for more News

Ad
Ad