Journalism Of Hope
BREAKING NEWS
ਡੀਏ ਬਕਾਇਆ ਮਾਮਲਾ: ਪੰਜਾਬ ਸਰਕਾਰ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ.....ਈਡੀ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ਭੇਜਿਆ ਨਵਾਂ ਸੰਮਨ....ਐਥੇਨੌਲ ਲਈ ਮੱਕੀ ਦੀ ਮੰਗ ਵਧੀ, ਪੰਜਾਬ ’ਚ ਪੋਲਟਰੀ ਫੀਡ ਮਹਿੰਗੀ, ਅੰਡਿਆਂ ਦੀਆਂ ਕੀਮਤਾਂ ਵਧਣ ਦਾ ਵੀ ਖ਼ਦਸ਼ਾ.....ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਕਾਂਸਟੇਬਲ ’ਤੇ ਜਾਨਲੇਵਾ ਹਮਲਾ....ਹਥਨੀਕੁੰਡ ਬੈਰਾਜ ’ਚ ਫੌਜ ਦੀ ਐਕਸਰਸਾਈਜ਼ ਦੌਰਾਨ ਵੱਡਾ ਹਾਦਸਾ, 2 ਜਵਾਨ ਲਾਪਤਾ.....SGPC ਦੀਆਂ 34 ਖਾਲੀ ਸੀਟਾਂ ’ਤੇ ਚੋਣਾਂ ਦੀ ਮੰਗ, ਹਾਈਕੋਰਟ ਵੱਲੋਂ ਕੇਂਦਰ ਨੂੰ ਨੋਟਿਸ.....

ਅਮਨਦੀਪ ਕਤਲ ਮਾਮਲਾ, ਅਦਾਲਤ ਵੱਲੋਂ ਮ੍ਰਿਤਕ ਦੇ ਮਾਸੀ ਦੇ ਪੁੱਤ ਸਣੇ ਦੋ ਨੂੰ ਉਮਰ ਕੈਦ

Murder case: court sentences life imprisonment: ਫਤਿਹਗੜ੍ਹ ਸਾਹਿਬ: ਸਤੰਬਰ 2019 ਵਿੱਚ ਪਿੰਡ ਸੈਂਪਲਾਂ ਦੇ 28 ਸਾਲਾ ਅਮਨਦੀਪ ਸਿੰਘ ਦੇ ਹੋਏ ਅੰਨ੍ਹੇ ਕਤਲ ਦੇ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਦੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਸਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ […]
Ranjit Singh
By : Updated On: 03 Sep 2026 09:56:AM
ਅਮਨਦੀਪ ਕਤਲ ਮਾਮਲਾ, ਅਦਾਲਤ ਵੱਲੋਂ ਮ੍ਰਿਤਕ ਦੇ ਮਾਸੀ ਦੇ ਪੁੱਤ ਸਣੇ ਦੋ ਨੂੰ ਉਮਰ ਕੈਦ

Murder case: court sentences life imprisonment: ਫਤਿਹਗੜ੍ਹ ਸਾਹਿਬ: ਸਤੰਬਰ 2019 ਵਿੱਚ ਪਿੰਡ ਸੈਂਪਲਾਂ ਦੇ 28 ਸਾਲਾ ਅਮਨਦੀਪ ਸਿੰਘ ਦੇ ਹੋਏ ਅੰਨ੍ਹੇ ਕਤਲ ਦੇ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਦੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਸਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਦੋਸ਼ੀਆਂ ਨੂੰ 1-1 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਵਾਂ ਨੂੰ ਇੱਕ-ਇੱਕ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।

ਇਸ਼ਤਿਹਾਰ

ਸ਼ੁਰੂਆਤ ਵਿੱਚ ਸੜਕ ਹਾਦਸਾ ਸਮਝਿਆ ਗਿਆ ਸੀ ਮਾਮਲਾ
ਮ੍ਰਿਤਕ ਪਰਿਵਾਰ ਵੱਲੋਂ ਅਦਾਲਤ ਵਿੱਚ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਗੁਲਕਰਨ ਸਿੰਘ ਸੰਧੂ ਨੇ ਦੱਸਿਆ ਕਿ 18 ਸਤੰਬਰ 2019 ਦੀ ਰਾਤ ਅਮਨਦੀਪ ਸਿੰਘ ਦਾ ਮੋਟਰਸਾਈਕਲ ਮਾਰਵਾ ਤੋਂ ਨੰਦਪੁਰ ਡਡਿਆਣਾ ਰੋਡ ‘ਤੇ ਟੁੱਟਿਆ ਹੋਇਆ ਮਿਲਿਆ ਸੀ। ਸ਼ੁਰੂਆਤ ਵਿੱਚ ਥਾਣਾ ਬੱਸੀ ਪਠਾਣਾ ਪੁਲਿਸ ਨੇ ਇਸ ਨੂੰ ਸੜਕ ਹਾਦਸਾ ਮੰਨਦਿਆਂ ਮਾਮਲਾ ਦਰਜ ਕੀਤਾ ਸੀ। ਹਾਲਾਂਕਿ, ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਦੀ ਦਿਸ਼ਾ ਬਦਲਦਿਆਂ ਕਤਲ ਦੇ ਐਂਗਲ ਤੋਂ ਜਾਂਚ ਸ਼ੁਰੂ ਕੀਤੀ।

ਪੁਲਿਸ ਜਾਂਚ ਤੋਂ ਬਾਅਦ ਹੋਇਆ ਕਤਲ ਦਾ ਖੁਲਾਸਾ
ਐਡਵੋਕੇਟ ਸੰਧੂ ਮੁਤਾਬਕ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਮ੍ਰਿਤਕ ਦੇ ਮਾਸੀ ਦੇ ਲੜਕੇ ਜਸਪ੍ਰੀਤ ਸਿੰਘ ਵਾਸੀ ਲੁਹਾਰ ਮਾਜਰਾ, ਅਮਲੋਹ ਅਤੇ ਉਸ ਦੇ ਦੋਸਤ ਗੁਰਦੀਪ ਸਿੰਘ ਵਾਸੀ ਨੰਦਪੁਰ ਕਲੌੜ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਨੇ ਮਿਲ ਕੇ ਅਮਨਦੀਪ ਸਿੰਘ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਪਲਬਧ ਸਬੂਤਾਂ ਅਤੇ ਗਵਾਹਾਂ ਦੇ ਆਧਾਰ ‘ਤੇ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ।

ਪਰਿਵਾਰਿਕ ਰੰਜਿਸ਼ ਬਣੀ ਕਤਲ ਦੀ ਵਜ੍ਹਾ
ਐਡਵੋਕੇਟ ਗੁਲਕਰਨ ਸਿੰਘ ਸੰਧੂ ਅਨੁਸਾਰ ਕਤਲ ਪਿੱਛੇ ਪਰਿਵਾਰਿਕ ਰੰਜਿਸ਼ ਮੁੱਖ ਕਾਰਨ ਸੀ। ਜਸਪ੍ਰੀਤ ਸਿੰਘ ਨੇ ਅਮਨਦੀਪ ਸਿੰਘ ਦੀ ਭੈਣ ਦਾ ਰਿਸ਼ਤਾ ਕਰਵਾਇਆ ਸੀ, ਪਰ ਬਾਅਦ ਵਿੱਚ ਇਸ ਰਿਸ਼ਤੇ ਵਿੱਚ ਅਨਬਨ ਹੋ ਗਈ। ਅਮਨਦੀਪ ਸਿੰਘ ਇਸ ਗੱਲ ਨੂੰ ਲੈ ਕੇ ਜਸਪ੍ਰੀਤ ਨੂੰ ਉਲਾਂਭਾ ਦਿੰਦਾ ਸੀ ਕਿ ਉਸ ਨੇ ਉਸ ਦੀ ਭੈਣ ਦਾ ਰਿਸ਼ਤਾ ਗਲਤ ਜਗ੍ਹਾ ਕਰਵਾਇਆ ਹੈ। ਘਟਨਾ ਵਾਲੇ ਦਿਨ ਵੀ ਅਮਨਦੀਪ ਇਸੇ ਗੱਲ ਨੂੰ ਲੈ ਕੇ ਉਲਾਂਭਾ ਦੇਣ ਗਿਆ ਸੀ। ਇਸ ਦੌਰਾਨ ਜਸਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਗੁਰਦੀਪ ਸਿੰਘ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਅਦਾਲਤ ਨੇ ਮਾਮਲੇ ਵਿੱਚ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹੀਆਂ ਦੇ ਆਧਾਰ ‘ਤੇ ਦੋਵਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

Read Latest News and Breaking News at Daily Post TV, Browse for more News

Ad
Ad

Punjab District News