Banner
Banner

ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵਿਆਹਾਂ ਬਾਰੇ ਵੱਡਾ ਐਲਾਨ

Punjab News: ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵਿਆਹ ਸਬੰਧੀ ਇੱਕ ਵੱਡਾ ਅਤੇ ਵਿਵਾਦਤ ਐਲਾਨ ਕੀਤਾ ਗਿਆ ਹੈ। ਸੰਗਤ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਨਹੀਂ ਕਰੇਗੀ। ਸੰਗਤ ਨੇ ਇੱਥੋਂ ਤੱਕ ਕਿਹਾ ਕਿ ਜਿਹੜੀ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਕਰੇਗੀ, ਉਸ ਨਾਲ ਕੋਈ ਵੀ ਸਿੱਖ […]
Dailypost News
By : Updated On: 21 Jul 2025 15:23:PM
ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵਿਆਹਾਂ ਬਾਰੇ ਵੱਡਾ ਐਲਾਨ

Punjab News: ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵਿਆਹ ਸਬੰਧੀ ਇੱਕ ਵੱਡਾ ਅਤੇ ਵਿਵਾਦਤ ਐਲਾਨ ਕੀਤਾ ਗਿਆ ਹੈ। ਸੰਗਤ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਨਹੀਂ ਕਰੇਗੀ।

ਸੰਗਤ ਨੇ ਇੱਥੋਂ ਤੱਕ ਕਿਹਾ ਕਿ ਜਿਹੜੀ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਕਰੇਗੀ, ਉਸ ਨਾਲ ਕੋਈ ਵੀ ਸਿੱਖ ਰਿਸ਼ਤਾ ਨਹੀਂ ਰੱਖੇਗਾ, ਨਾ ਤਾ ਸਮਾਜਕ ਤੌਰ ਤੇ ਤੇ ਨਾ ਹੀ ਧਾਰਮਿਕ ਤੌਰ ਤੇ।

ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ ਸਿੱਖ ਸੰਗਤ ਨੇ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਫੈਸਲੇ ਨੂੰ ਲਾਗੂ ਕਰਨ ਲਈ ਰਸਮੀ ਹੁਕਮਨਾਮਾ ਜਾਰੀ ਕੀਤਾ ਜਾਵੇ। ਸੰਗਤ ਦਾ ਕਹਿਣਾ ਹੈ ਕਿ, ਇਸ ਕਦਮ ਰਾਹੀਂ ਸਿੱਖ ਕੌਮ ਦੀ ਪਹਚਾਣ ਅਤੇ ਮੂਲ ਸੰਸਕਾਰਾਂ ਦੀ ਰੱਖਿਆ ਹੋ ਸਕੇਗੀ।

Read Latest News and Breaking News at Daily Post TV, Browse for more News

Ad
Ad