ਚੌਥੇ ਵਨਡੇ ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 334 ਦੌੜਾਂ ਦਾ ਟੀਚਾ, ਵਿਲ ਯੰਗ ਨੇ ਜੜਿਆ ਸੈਂਕੜਾ
- ਨਿਊਜ਼ੀਲੈਂਡ ਦੀ ਟੀਮ 50 ਓਵਰਾਂ ’ਚ 333 ਦੌੜਾਂ ਬਣਾ ਕੇ ਹੋਈ ਆਲ ਆਊਟ
ਨਵੀਂ ਦਿੱਲੀ: ਮਾਊਂਟ ਮੌਂਗਾਨੁਈ ਵਿੱਚ ਖੇਡੇ ਜਾ ਰਹੇ ਚੌਥੇ ਵਨਡੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਭਾਰਤ ਸਾਹਮਣੇ 334 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਪੂਰੇ 50 ਓਵਰਾਂ ਵਿੱਚ 333 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਨਿਊਜ਼ੀਲੈਂਡ ਵੱਲੋਂ ਸਲਾਮੀ ਬੱਲੇਬਾਜ਼ ਵਿਲ ਯੰਗ ਨੇ ਸ਼ਾਨਦਾਰ ਸੈਂਕੜਾ ਲਗਾਉਂਦਿਆਂ 108 ਗੇਂਦਾਂ ਵਿੱਚ 125 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 14 ਚੌਕੇ ਅਤੇ 4 ਛੱਕੇ ਸ਼ਾਮਲ ਰਹੇ। ਇਸ ਤੋਂ ਇਲਾਵਾ ਟਿਮ ਸਾਈਫਰਟ ਨੇ 58 ਦੌੜਾਂ ਦਾ ਯੋਗਦਾਨ ਪਾਇਆ।
ਭਾਰਤੀ ਗੇਂਦਬਾਜ਼ਾਂ ਵਿੱਚ ਆਕਿਬ ਨਬੀ, ਗੁਰਨੂਰ ਬਰਾੜ ਅਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਹਾਸਲ ਕੀਤੀਆਂ। ਅਰਸ਼ਦੀਪ ਸਿੰਘ ਅਤੇ ਨਮਨ ਧੀਰ ਦੇ ਖਾਤੇ ਇੱਕ-ਇੱਕ ਵਿਕਟ ਆਈ। ਨਿਊਜ਼ੀਲੈਂਡ ਦੇ ਬੱਲੇਬਾਜ਼ ਮੈਟ ਹੈਨਰੀ ਅਤੇ ਮੈਥਿਊ ਫਿਸ਼ਰ ਰਨ ਆਊਟ ਹੋਏ। ਹੁਣ ਭਾਰਤੀ ਟੀਮ ਨੂੰ ਜਿੱਤ ਲਈ 334 ਦੌੜਾਂ ਬਣਾਉਣੀਆਂ ਪੈਣਗੀਆਂ।